Goindwal Sahib thermal plant ਕੋਲੇ ਦੀ ਘਾਟ ਕਾਰਨ ਪੂਰੀ ਤਰ੍ਹਾਂ ਠੱਪ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਗੋਇੰਦਵਾਲ ਸਾਹਿਬ ਥਰਮਲ ਪਲਾਂਟ (Goindwal Sahib thermal plant) ਕੋਲੇ ਦੀ ਘਾਟ ਕਾਰਨ ਪੂਰੀ ਤਰ੍ਹਾਂ ਠੱਪ ਹੋ ਗਿਆ। ਇਸ ਦਾ ਚੱਲ ਰਿਹਾ ਇਕ ਯੂਨਿਟ ਰਾਤ ਬਾਰਾਂ ਵਜੇ ਦੇ ਕਰੀਬ ਬੰਦ ਹੋ ਗਿਆ। ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਪਹਿਲਾਂ ਹੀ 30 ਅਗਸਤ ਤੋਂ ਬੰਦ ਪਿਆ ਹੈ। 540 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਥਰਮਲ ਪਲਾਂਟ ਦੇ ਦੋ ਯੂਨਿਟ 270 -270 ਮੈਗਾਵਾਟ ਦੇ ਹਨ । ਇਹ ਥਰਮਲ ਪਲਾਂਟ ਸ਼ੁਰੂ ਤੋਂ ਹੀ ਕੋਲੇ ਦੀ ਘਾਟ ਨਾਲ ਜੂਝ ਰਿਹਾ ਸੀ ਪਰ ਝੋਨੇ ਅਤੇ ਗਰਮੀ ਸੀਜ਼ਨ ਦੌਰਾਨ ਘੱਟ ਸਮਰੱਥਾ ਤੇ ਬਿਜਲੀ ਪੈਦਾ ਜ਼ਰੂਰ ਕਰ ਰਿਹਾ ਸੀ। ਦੱਸਣਯੋਗ ਹੈ ਕਿ ਗਰਮੀ ਦੇ ਵਾਧੇ ਕਾਰਨ ਬਿਜਲੀ ਦੀ ਮੰਗ ਵਧੀ ਹੋਈ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ