ਨਰਮਾਈ ਬਣੀ ਲਿਜ਼ ਦੀ ਜਿੱਤ ਦਾ ਕਾਰਨ
ਲਗਭਗ ਦੋ ਮਹੀਨੇ ਲੰਮੀ ਚੱਲੀ ਚੋਣ ਤੋਂ ਬਾਅਦ ਬ੍ਰਿਟੇਨ ਦੀ ਸੱਤਾਧਾਰੀ ਪਾਰਟੀ ਨੇ ਲਿਜ ਟਰੱਸ ਦੇ ਰੂਪ ਵਿਚ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ ਭਾਰਤੀ ਮੂਲ ਦੇ ਰਿਸ਼ੀ ਸੁਨਕ ਸ਼ੁਰੂ ਵਿਚ ਇਸ ਅਹੁਦੇ ਦੇ ਦਮਦਾਰ ਦਾਅਵੇਦਾਰ ਦੇ ਰੂਪ ਵਿਚ ਉੱਭਰੇ ਸਨ, ਪਰ ਸਮੇਂ ਦੇ ਨਾਲ ਉਹ ਦੌੜ ਵਿਚ ਪਿੱਛੇ ਹੁੰਦੇ ਗਏ ਤੇ ਆਖ਼ਰ ਵਿਚ ਲਗਭਗ 21 ਹਜ਼ਾਰ ਵੋਟਾਂ ਦੇ ਫਰਕ ਨਾਲ ਲਿਜ ਟਰੱਸ ਜਿੱਤ ਗਈ ਇਸ ਦੇ ਨਾਲ ਹੀ ਤਿੰਨ ਸਾਲਾਂ ਦਾ ਬੋਰਿਸ ਜਾਨਸਨ ਦਾ ਕਾਰਜਕਾਲ ਰਸਮੀ ਤੌਰ ’ਤੇ ਸਮਾਪਤ ਹੋਇਆ,
ਜੋ 2019 ਵਿਚ ਉਨ੍ਹਾਂ ਦੀ ਅਸਧਾਰਨ ਜਿੱਤ ਦੇ ਨਾਲ ਜਨਤਾ ਦੀਆਂ ਵਧੀਆਂ ਹੋਈਆਂ ਉਮੀਦਾਂ ਦਰਮਿਆਨ ਸ਼ੁਰੂ ਹੋਇਆ ਸੀ, ਪਰ ਬੋਰਿਸ ਦਾ ਕਾਰਜਕਾਲ ਸਕੈਂਡਲਾਂ ਅਤੇ ਵਿਵਾਦਾਂ ਦੀਆਂ ਯਾਦਾਂ ਛੱਡਦੇ ਹੋਏ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋਇਆ ਫ਼ਿਲਹਾਲ, ਲਿਜ ਟਰੱਸ ਦੀ ਨਵੀਂ ਪਾਰੀ ਚੁਣੌਤੀਆਂ ਵਿਚਕਾਰ ਸ਼ੁਰੂ ਹੋ ਰਹੀ ਹੈ ਖਾਸ ਇਹ ਹੈ ਕਿ ਟਰੱਸ ਦਾ ਮੁਕਾਬਲਾ ਰਿਸ਼ੀ ਸੁਨਕ ਨਾਲ ਸੀ ਇੱਕ ਤਰ੍ਹਾਂ ਸੁਨਕ ਨੇ ਹੀ ਜਾਨਸਨ ਦੇ ਖਿਲਾਫ਼ ਬਗਾਵਤ ਦਾ ਬਿਗੁਲ ਵਜਾਇਆ ਸੀ
ਸੁਨਕ ਉਨ੍ਹਾਂ ਦੇ ਵਿੱਤ ਮੰਤਰੀ ਸਨ, ਜਦੋਂਕਿ ਲਿਜ ਟਰੱਸ ਵਿਦੇਸ਼ ਮੰਤਰੀ ਟਰੱਸ ਨੂੰ ਮੁਕਾਬਲਤਨ ਨਰਮ ਸ਼ੁਭਾਅ ਦੇਖਿਆ ਗਿਆ, ਜਦੋਂਕਿ ਸੁਨਕ ਚੋਣਾਂ ਨੂੰ ਲੈ ਕੇ ਕੁਝ ਜ਼ਿਆਦਾ ਸਰਗਰਮ ਸਨ ਇਹੀ ਕਾਰਨ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਲਿਜ ਦੇ ਸਮੱਰਥਨ ਵਿਚ ਦਿਸ ਰਹੇ ਸਨ ਪਿਛਲੇ ਪੰਦਰ੍ਹਾਂ ਦਿਨਾਂ ਤੋਂ ਲਗਭਗ ਇਹ ਯਕੀਨੀ ਸੀ ਕਿ ਟਰੱਸ ਮੁਕਾਬਲੇ ਵਿਚ ਅੱਗੇ ਨਿੱਕਲ ਗਏ ਹਨ ਆਖ਼ਰੀ ਗੇੜ ਵਿਚ ਸੁਨਕ ਦੀ ਹਾਰ ਯਕੀਨੀ ਦਾ ਕਾਰਨ ਨਹੀਂ ਹੈ ਲਿਜ ਇੱਕ ਚੰਗੀ ਆਗੂ ਹਨ ਤੇ ਜ਼ਿਆਦਾ ਤਜ਼ਰਬੇਕਾਰ ਵੀ ਸੁਨਕ ਦੀ ਨਿਹਚਾ ’ਤੇ ਉਹ ਸਵਾਲ ਖੜ੍ਹੇ ਕਰਨ ਵਿਚ ਸਫ਼ਲ ਰਹੇ ਹਨ ਸੁਨਕ ਦਰਅਸਲ ਭਾਰਤੀ ਉੱਦਮੀ ਨਾਰਾਇਣਮੂਰਤੀ ਦੇ ਜਮਾਈ ਹਨ ਤੇ ਉਨ੍ਹਾਂ ਦੀ ਘਰਵਾਲੀ ਹਾਲੇ ਵੀ ਬ੍ਰਿਟੇਨ ਵਿਚ ਟੈਕਸ ਨਹੀਂ ਦਿੰਦੀ ਹੈ
ਇਸ ਤੋਂ ਇਲਾਵਾ ਸੁਨਕ ਗ੍ਰੀਨ ਕਾਰਡ ਹੋਲਡਰ ਹਨ, ਮਤਲਬ ਲੋੜ ਪੈਣ ’ਤੇ ਉਹ ਅਮਰੀਕਾ ਕੰਮ ਕਰਨ ਜਾ ਸਕਦੇ ਹਨ ਇੱਕ ਮਾਹਿਰ ਵਿੱਤ ਸਲਾਹਕਾਰ ਰਿਸ਼ੀ ਸੁਨਕ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਸ਼ਾਮਲ ਹੋਣਾ ਵੀ ਬਹੁਤ ਮਾਣ ਦੀ ਗੱਲ ਹੈ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਲਿਜ ਟਰੱਸ ਨੇ ਇਸ ਵਾਅਦੇ ਨੂੰ ਦੁਹਰਾਉਂਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਦੇਸ਼ਵਾਸੀਆਂ ਨਾਲ ਕੀਤੇ ਗਏ ਵਾਅਦ ਪੂਰੇ ਕਰ ਸਕੇਗੀ
ਉਨ੍ਹਾਂ ਕੋਲ ਸਿਰਫ਼ ਦੋ ਸਾਲ ਦਾ ਸਮਾਂ ਹੈ ਪਰ ਉਨ੍ਹਾਂ ਨੇ ਵਾਅਦੇ ਉਹ ਸਾਰੇ ਪੂਰੇ ਕਰਨੇ ਹਨ ਜੋ ਪਿਛਲੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਕੀਤੇ ਸਨ ਤਾਂ ਹੀ ਉਹ 2024 ਵਿਚ ਪੂਰੇ ਸਵੈ-ਮਾਣ ਨਾਲ ਆਪਣੇ ਲਈ ਇੱਕ ਪੂਰਾ ਕਾਰਜਕਾਲ ਮੰਗਣ ਦੀ ਸਥਿਤੀ ਵਿਚ ਹੋਣਗੇ ਫਿਲਹਾਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਇੱਕ ਭਰੋਸੇਮੰਦ ਤੇ ਕਾਬਿਲ ਟੀਮ ਬਣਾ ਕੇ ਮੰਤਰੀ ਮੰਡਲ ਬਣਾਉਣ ਦੀ ਲੋੜ ਹੈ ਅਤੇ ਬੁਰੀ ਤਰ੍ਹਾਂ ਵੰਡੀ ਹੋਈ ਦਿਸ ਰਹੀ ਕੰਜਰਵੇਟਿਵ ਪਾਰਟੀ ਦੇ ਸਾਰੇ ਧੜਿਆਂ ਨੂੰ ਇਕੱਠੇ ਕਰਨਾ ਵੀ ਜ਼ਰੂਰੀ ਹੈ ਸੰਘਰਸ਼ ਕਰਦੇ ਹੋਏ ਰਾਜਨੀਤੀ ਵਿਚ ਸਿਖ਼ਰ ’ਤੇ ਪਹੁੰਚੀ ਟਰੱਸ ਨੂੰ ਨਵੇਂ ਬ੍ਰਿਟੇਨ ਦੇ ਨਿਰਮਾਣ ਦੀ ਮਸ਼ਾਲ ਨੂੰ ਅੱਗੇ ਲਿਜਾਣਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ