ਸੋਮਵਾਰ ਨੂੰ ਡੀਜੀਪੀ ਭਾਵਰਾ ਦੀ ਛੁੱਟੀ ਤੋਂ ਵਾਪਸੀ, ਨਵੀਂ ਤੈਨਾਤੀ ਦਾ ਰਾਹ ਲੱਭ ਰਹੀ ਐ ਸਰਕਾਰ

DGP V.K. Bhawra

ਸਿੱਧੂ ਮੂਸੇਵਾਲਾ ਮਾਮਲੇ ’ਚ ਅਣਗਹਿਲੀ ਲਈ ਨੋਟਿਸ ਜਾਰੀ ਕਰਨ ਦੀ ਵੀ ਚਰਚਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਪੁਲਿਸ ਦੀ ਕਮਾਨ ਆਪਣੇ ਹੱਥਾਂ ਵਿੱਚ ਲਗਾਤਾਰ ਦੋ ਸਰਕਾਰਾਂ ਦੌਰਾਨ ਸੰਭਾਲਨ ਵਾਲੇ ਡੀਜੀਪੀ ਵੀਰੇਸ਼ ਕੁਮਾਰ ਭਾਵਰਾ (DGP Bhawra) ਸੋਮਵਾਰ ਤੋਂ ਆਪਣੀ ਲੰਬੀ ਛੁੱਟੀ ਤੋਂ ਵਾਪਸ ਆ ਰਹੇ ਹਨ ਪਰ ਹੁਣ ਉਨਾਂ ਦੇ ਹੱਥਾਂ ਵਿੱਚ ਪੁਰਾਣੀ ਪੋਸਟਿੰਗ ਨਹੀਂ ਰਹੇਗੀ ਅਤੇ ਉਨਾਂ ਨੂੰ ਨਵੀਂ ਪੋਸਟਿੰਗ ਦੇਣ ਰਾਹ ਪੰਜਾਬ ਸਰਕਾਰ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਡੀਜੀਪੀ ਵੀਕੇ ਭਾਵਰਾ ਦੀ ਪੋਸਟਿੰਗ ਕੇਂਦਰੀ ਕਮੇਟੀ ਦੇ ਨਿਯਮਾਂ ਅਨੁਸਾਰ ਹੀ ਹੋਈ ਸੀ। ਇਹ ਹੀ ਚਰਚਾ ਚੱਲ ਰਹੀ ਹੈ ਕਿ ਵੀਕੇ ਭਾਵਰਾ ਨੂੰ ਪੰਜਾਬ ਸਰਕਾਰ ਵੱਲੋਂ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਹੇਠ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸ ਨੋਟਿਸ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਿਕਰ ਹੈ ਕਿ ਉਨਾਂ ਵਲੋਂ ਸਮਾਂ ਰਹਿੰਦੇ ਖੁਫ਼ਿਆ ਵਿਭਾਗ ਦੀ ਰਿਪੋਰਟ ਅਨੁਸਾਰ ਸੁਰੱਖਿਆ ਸਬੰਧੀ ਕੋਈ ਫੈਸਲਾ ਨਹੀਂ ਲਿਆ। ਹਾਲਾਂਕਿ ਇਸ ਨੋਟਿਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕਰ ਰਿਹਾ ਹੈ ਪਰ ਸੱਤਾ ਦੇ ਗਲਿਆਰੇ ਵਿੱਚ ਇਸ ਨੋਟਿਸ ਦੀ ਚਰਚਾ ਕਾਫ਼ੀ ਜਿਆਦਾ ਚਲ ਰਹੀ ਹੈ।

ਜਾਣਕਾਰੀ ਅਨੁਸਾਰ ਡੀਜੀਪੀ ਵੀ. ਕੇ. ਭਾਵਰਾ ਨੂੰ ਪਿਛਲੀ ਕਾਂਗਰਸ ਸਰਕਾਰ ਵੱਲੋਂ ਆਖਰੀ ਦਿਨਾਂ ਵਿੱਚ ਪੰਜਾਬ ਪੁਲਿਸ ਦਾ ਮੁਖੀ ਤਾਇਨਾਤ ਕੀਤਾ ਗਿਆ ਸੀ ਅਤੇ ਉਨਾਂ ਦੀ ਨਿਯੁਕਤੀ ਯੂ.ਪੀ.ਐਸ.ਸੀ. ਵਲੋਂ ਭੇਜੇ ਗਏ ਪੈਨਲ ਅਨੁਸਾਰ ਕੀਤੀ ਗਈ ਸੀ। ਵੀ ਕੇ ਭਾਵਰਾ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਡੀਜੀਪੀ ਲਗਾ ਕੇ ਰੱਖਿਆ ਗਿਆ ਸੀ ਪਰ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਚੱਲਦੇ ਵੀ.ਕੇ. ਭਾਵਰਾ ਵਲੋਂ ਛੁੱਟੀ ‘ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਹੁਣ ਉਹ 4 ਸਤੰਬਰ ਨੂੰ ਵੀ. ਕੇ. ਭਾਵਰਾ ਆਪਣੀ ਛੁੱਟੀ ਖ਼ਤਮ ਕਰਦੇ ਹੋਏ ਵਾਪਸੀ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ