(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਈਡੀ ਨੇ ਕਿਹਾ ਕਿ ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਦੇ ਕਾਲੇ ਕਾਰਨਾਮਿਆਂ ਤੋਂ ਜਾਣੂ ਸੀ ਪਰ ਫਿਰ ਵੀ ਉਹ ਉਸ ਤੋਂ ਮਹਿੰਗੇ ਤੋਹਫ਼ੇ ਲੈਂਦੀ ਰਹੀ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਕੇਸ਼ ਨੇ ਜੈਕਲੀਨ ਫਰਨਾਂਡੀਜ਼ ਲਈ ਸ਼੍ਰੀਲੰਕਾ ਵਿੱਚ ਇੱਕ ਘਰ ਖਰੀਦਿਆ ਸੀ। ਇਸ ਤੋਂ ਇਲਾਵਾ ਜੁਹੂ ਸਥਿਤ ਬੰਗਲਾ ਵੀ ਬੁੱਕ ਕੀਤਾ ਗਿਆ ਸੀ। ਈਡੀ ਮੁਤਾਬਕ ਸੁਕੇਸ਼ ਨੇ ਆਪਣੇ ਸਹਿਯੋਗੀ ਪਿੰਗੀ ਇਰਾਨੀ ਨੂੰ ਇਨ੍ਹਾਂ ਜਾਇਦਾਦਾਂ ਦੀ ਖਰੀਦਦਾਰੀ ਦੀ ਜਾਣਕਾਰੀ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਰਾਨੀ ਉਹ ਔਰਤ ਸੀ ਜਿਸ ਨੇ ਸੁਕੇਸ਼ ਅਤੇ ਜੈਕਲੀਨ ਨੂੰ ਦੋਸਤ ਬਣਾਇਆ ਸੀ।
ED ਵੱਲੋਂ ਦਾਅਵੇ
- ਸੁਕੇਸ਼ ਨੇ ਨਾ ਸਿਰਫ ਜੈਕਲੀਨ ਦੇ ਟ੍ਰਿਪ ਲਈ ਫਾਈਨਾਂਸ ਕੀਤਾ ਬਲਕਿ ਉਸਦੇ ਭਰਾ ਅਤੇ ਭੈਣ ਨੂੰ ਵੀ ਫਾਈਨਾਂਸ ਕੀਤਾ
- ਜੈਕਲੀਨ ਦੀ ਭੈਣ ਨੂੰ 1 ਲੱਖ ਅਮਰੀਕੀ ਡਾਲਰ ਗਿਫਟ ਕੀਤੇ ਗਏ ਸਨ।
- ਅਦਾਕਾਰਾ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਗਏ ਹਨ।
ਹੁਣ ਤੱਕ ਕੀ ਹੋਈ ਕਾਰਵਾਈ
- ਅਦਾਲਤ ਨੇ ਅਦਾਕਾਰਾ ਜੈਕਲੀਨ ਨੂੰ ਸੰਮਨ ਜਾਰੀ ਕਰਕੇ 26 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ
- ਦਿੱਲੀ ਪੁਲਿਸ 12 ਸਤੰਬਰ ਨੂੰ ਪੁੱਛਗਿੱਛ ਕਰੇਗੀ।
- EOW ਦੇ ਲੋਕ ਵੀ ਜਾਂਚ ਵਿੱਚ ਸ਼ਾਮਲ ਹੋਣਗੇ।
ਕੀ ਹੈ ਮਾਮਲਾ
ਰਿਪੋਰਟ ਮੁਤਾਬਕ ਈਡੀ ਅੱਜ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ। ਇਹ ਚਾਰਜਸ਼ੀਟ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਦਾਇਰ ਕੀਤੀ ਜਾਵੇਗੀ। ਸੁਕੇਸ਼ ਫਿਲਹਾਲ ਤਿਹਾੜ ਜੇਲ ‘ਚ ਬੰਦ ਹੈ।
ਸੁਕੇਸ਼ ਨੇ ਜੈਕਲੀਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੇ ਸਨ ਮਹਿੰਗੇ ਤੋਹਫੇ
ਮਿਲੀ ਜਾਣਕਾਰੀ ਮੁਤਾਬਕ ਜੈਕਲੀਨ ਨੂੰ ਸੁਕੇਸ਼ ਵੱਲੋਂ 10 ਕਰੋੜ ਰੁਪਏ ਅਤੇ ਕੀਮਤੀ ਤੋਹਫੇ ਦਿੱਤੇ ਗਏ ਸਨ। ਈਡੀ ਨੇ ਅਭਿਨੇਤਰੀ ਦੀ 7 ਕਰੋੜ ਤੋਂ ਵੱਧ ਦੀ ਜਾਇਦਾਦ ਵੀ ਕੁਰਕ ਕੀਤੀ ਹੈ। ਰਿਪੋਰਟ ਮੁਤਾਬਕ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈੈਂਬਰਾਂ ਨੂੰ ਮਹਿੰਗੇ ਤੋਹਡੇ ਵੀ ਦਿੱਤੇ ਸਨ। ਜੈਕਲੀਨ ਲੰਬੇ ਸਮੇਂ ਤੋਂ ਈਡੀ ਦੇ ਰਡਾਰ ’ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ