ਖਾਣ-ਪੀਣ ਏਨਾ ਵਧੀਆ ਸੀ ਕਿ ਕੋਈ ਬਿਮਾਰ ਹੁੰਦਾ ਹੀ ਨਹੀਂ ਸੀ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਫਰਮਾਇਆ ਕਿ ਪਹਿਲਾਂ ਹੁੰਦਾ ਸੀ ਆਰਗੈਨਿਕ, ਹੁਣ ਕੁਝ ਡਾਕਟਰ ਸਾਹਿਬਾਨਾਂ ਨਾਲ ਗੱਲਾਂ ਚੱਲ ਰਹੀਆਂ ਸਨ ਕਿ ਪਹਿਲਾਂ ਅਸੀਂ ਗੱਲ ਆਪਣੀ ਕਰਾਂਗੇ, ਕਿਸੇ ਹੋਰ ਦੀ ਕਿਉਂ? 1972-73 ਤੋਂ 1978 ਦੀ ਗੱਲ ਹੋਵੇਗੀ ਤਾਂ ਪਿੰਡਾਂ ’ਚ ਕੋਈ ਡਾਕਟਰ ਹੀ ਨਹੀਂ ਹੁੰਦਾ ਸੀ ਕੋਈ ਜਾਣਦਾ ਹੀ ਨਹੀਂ ਸੀ ਕਿ ਬਿਮਾਰੀ ਕੀ ਹੈ ਫਿਰ ਹੌਲੀ-ਹੌਲੀ ਆਰਐਮਪੀ ਜਾਂ ਜੋ ਵੀ ਹਨ, ਉਹ ਕੀ ਹਨ, ਉਨ੍ਹਾਂ ਦੀਆਂ ਡਿਗਰੀਆਂ ਤਾਂ ਪਤਾ ਨਹੀਂ, ਰਾਮ ਹੀ ਜਾਣੇ, ਪਰ ਇੱਕ ਥੈਲਾ ਜਿਹਾ ਜ਼ਰੂਰ ਹੁੰਦਾ ਹੈ, ਇਸ ਲਈ ਝੋਲੇ ਵਾਲਾ ਡਾਕਟਰ ਬੋਲਿਆ ਜਾਂਦਾ ਹੈ ਕਦੇ-ਕਦੇ ਆਉਣ ਲੱਗੇ ਕਿਸੇ-ਕਿਸੇ ਪਿੰਡ ’ਚ ਅਦਰਵਾਈਜ਼ (ਨਹੀਂ ਤਾਂ) ਇਹ ਸੀ ਹੀ ਨਹੀਂ ਖਾਣ-ਪੀਣ ਏਨਾ ਵਧੀਆ ਸੀ ਕਿ ਕੋਈ ਬਿਮਾਰ ਹੁੰਦਾ ਹੀ ਨਹੀਂ ਸੀ।
ਹੋ ਜਾਂਦਾ ਤਾਂ ਦੇਸੀ ਨੁਸਖੇ ਹੁੰਦੇ ਸਨ, ਘਰ ’ਚ ਹੀ ਠੀਕ ਜ਼ਿਆਦਾ ਥਕਾਵਟ ਹੋ ਗਈ ਕੰਮ-ਧੰਦਾ ਕਰਦੇ ਗੁੜ ਖਾ ਕੇ ਦੁੱਧ ਪੀ ਲੈਂਦੇ ਸਨ ਫਿਰ ਲੱਗ ਜਾਂਦਾ ਕੰਮ ’ਤੇ, ਪਤਾ ਹੀ ਨਹੀਂ ਲੱਗਦਾ ਸੀ ਅੱਜ ਵਾਲੇ ਗੁੜ ’ਚ ਵੀ ਨਹੀਂ ਪਤਾ ਕਿ ਕੀ-ਕੀ ਅੜੰਗਾ ਪਾਇਆ ਹੋਇਆ ਹੈ ਉਦੋਂ ਤਾਂ ਪਿਓਰ ਹੁੰਦਾ ਸੀ, ਗੁੜ ਨੂੰ ਸਾਫ ਕੀਤਾ ਜਾਂਦਾ ਸੀ ਭਿੰਡੀ ਦੇ ਪਾਣੀ ਨਾਲ, ਲੌਕੀ ਦੇ ਪਾਣੀ ਨਾਲ, ਸਾਡੇ ਵੀ ਇੱਥੇ ਗੰਨਾ ਵਗੈਰਾ ਹੁੰਦਾ ਸੀ, ਗੁੜ ਬਣਦਾ ਸੀ, ਤਾਂ ਇਹ ਚੀਜਾਂ ਅਸੀਂ ਦੇਖੀਆਂ ਹਨ ਕਿ ਇਹ ਹਨ ਸਹੀ ਅੱਜ ਕੱਲ੍ਹ ਮਸਾਲੇ ਬਣ ਗਏ ਹਨ ਕੱਚੇ ਕੇਲੇ ਨੂੰ ਪਲ ’ਚ ਪਕਾਅ ਦਿੱਤਾ ਜਾਂਦਾ ਹੈ, ਉਹ ਅਜੇ ਪੱਕਾ ਨਹੀਂ ਹੋਇਆ ਹੁੰਦਾ, ਪਹਿਲਾਂ ਹੀ ਪੀਲਾ ਹੋ ਜਾਂਦਾ ਹੈ ਅੰਦਰੋਂ ਹੋਰ ਵੀ ਗੰਢਾਂ ਜਿਹੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਸੀਂ ਖਾਂਦੇ ਹੋ ਬਹੁਤ ਸਵਾਦ ਲੈ ਕੇ ਪਰ ਅੰਦਰੋਂ ਗੰਢ ਜਿਹੀ ਬਣੀ ਪਈ ਹੁੰਦੀ ਹੈ ਤਾਂ ਕਹਿਣ ਦਾ ਮਤਲਬ ਖਾਣ-ਪੀਣ ’ਚ ਜ਼ਹਿਰ ਹੋ ਗਿਆ ਹੈ, ਦੇਖਣ ’ਚ ਜ਼ਹਿਰ ਹੋ ਰਿਹਾ ਹੈ, ਸੁਣਨ ’ਚ ਜ਼ਹਿਰ ਹੋ ਰਿਹਾ ਹੈ।
ਹਰ ਚੀਜ਼ ’ਚ ਮਿਲਿਆ ਹੈ ਜ਼ਹਿਰ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਕੱਲ੍ਹ ਤੁਸੀਂ ਕੋਈ ਵੀ ਚੀਜ਼ ਲੈ ਲਓ, ਉਸ ਵਿੱਚ ਕੁਝ ਨਾ ਕੁਝ ਗੜਬੜ ਪਾਈ ਹੀ ਜਾਂਦੀ ਹੈ ਉਤੇਜਨਾ ਤਾਂ ਹੈ ਹੀ ਇਨ੍ਹਾਂ ਚੀਜ਼ਾਂ ’ਚ, ਕਿਉਂਕਿ ਮਸਾਲੇ ਜ਼ਿਆਦਾ ਹਨ ਤੇ ਸਹਿਣ ਦੀ ਸ਼ਕਤੀ ਫਿਰ ਰਹਿੰਦੀ ਨਹੀਂ, ਜਦੋਂ ਮਸਾਲਾ ਹੀ ਮਸਾਲਾ ਹੈ, ਉੱਪਰੋਂ ਜ਼ਹਿਰ ਵਾਲੇ ਮਸਾਲੇ ਹੁਣ ਸਬਜ਼ੀਆਂ ’ਤੇ ਸਪ੍ਰੇਅ ਕੀਤੀ, ਦੂਜੇ ਦਿਨ ਤੋੜ ਲੈਂਦੇ ਹੋ ਤੁਸੀਂ ਖ਼ਰੀਦਣ ਜਾਂਦੇ ਹੋ ਕਿ ਇਹ ਚਮਕ ਰਹੀ ਹੈ ਸ਼ਬਜੀ, ਇਹ ਵਧੀਆ ਹੈ ਤੇ ਸਾਹਮਣੇ ਵਾਲਾ ਵੀ ਪੈਸੇ ਜ਼ਿਆਦਾ ਲਾਉਦਾ ਹੈ ਕਿ ਚੰਗੀ ਇਹ ਚਮਕ ਨੂੰ ਦੇਖ ਕੇ ਡਿੱਗ ਪਿਆ।
ਇਹ ਨਹੀਂ ਪਤਾ ਕਿ ਦੋ ਦਿਨ ਦੀ ਸਪ੍ਰੇਅ ਤੋਂ ਬਾਅਦ ਸਬਜ਼ੀਆਂ ਤੋੜ ਲਈਆਂ ਜਾਂਦੀਆਂ ਹਨ ਤਾਂ ਉਸ ਵਿੱਚ ਲਗਭਗ 70 ਤੋਂ 90 ਫੀਸਦੀ ਜ਼ਹਿਰ ਜਿਉਂ ਦੀ ਤਿਉਂ ਰਹਿ ਜਾਂਦੀ ਹੈ ਤੁਸੀਂ ਖਾਓਗੇ, ਅਜਿਹਾ ਨਹੀਂ ਹੈ ਕਿ ਤੁਹਾਡੇ ਉੱਪਰ ਜ਼ਹਿਰ ਇੱਕਦਮ ਅਸਰ ਕਰ ਜਾਵੇਗਾ, ਪਰ ਵੈਸਾ ਜੇਕਰ ਲਗਾਤਾਰ ਖਾਂਦੇ ਰਹੇ ਤੁਸੀਂ ਤਾਂ ਫਿਰ ਜ਼ਿਆਦਾ ਦੇਰ ਨਹੀਂ ਲੱਗੇਗੀ, ਕੋਈ ਨਾ ਕੋਈ ਰੋਗ, ਭਿਆਨਕ ਪ੍ਰੇਸ਼ਾਨੀਆਂ ਤੁਹਾਨੂੰ ਘੇਰ ਲੈਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ