ਮਾਈਨਿੰਗ ਸਾਈਟਾਂ ਤੇ 9 ਰੁਪਏ ਫੁੱਟ ਮਿਲੇਗਾ ਰੇਤਾ
- ਟਰਾਂਸ਼ਪੋਟੇਸ਼ਨ ਦਾ ਖਰਚਾ ਹੋਵੇਗਾ ਵੱਖ
- ਘਰਾਂ ਦੀ ਜ਼ਰੂਰਤ ਅਨੁਸਾਰ ਜੇਸੀਬੀ ਨਾਲ ਮਿੱਟੀ ਪੁੱਟਣ ਦੀ ਖੁੱਲ੍ਹ
- ਬੱਜਰੀ ਦਾ ਰੇਟ ਵੀ 20 ਰੁਪਏ ਕਿਊਬਿਕ ਫੁੱਟ ਤੈਅ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਈਨਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ। ਪੰਜਾਬ ਕੈਬਨਿਟ ਦੀ ਮੀਟਿੰਗ ’ਚ ਅੱਜ ਮਾਈਨਿੰਗ ਪਾਲਿਸ ਨੂੰ ਲੈ ਕੇ ਸੋਧ ਕੀਤੀ ਗਈ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਰੇਤ ਤੇ ਬੱਜਰੀ ਸਸਤੇ ਰੇਟਾਂ ’ਤੇ ਮਿਲੇਗੀ। ਡੀਲਰਾਂ ਵੱਲੋਂ ਕੀਤੀ ਜਾ ਰਹੀ ਲੋਕਾਂ ਦੀ ਲੁੱਟ ਬੰਦ ਹੋ ਜਾਵੇਗੀ। ਪੰਜਾਬ ਕੈਬਨਿਟ ਨੇ ਮਾਈਨਿੰਗ ਨੂੰ ਲੈ ਕੇ ਕਈ ਤਰ੍ਹਾਂ ਦੀ ਸੋਧ ਕੀਤੀ ਹੈ। ਹੁਣ ਮਾਈਨਿੰਗ ਸਾਈਟਾਂ ’ਤੇ 9 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ ਤੇ ਬੱਜਰੀ ਦਾ ਰੇਟ ਵੀ 20 ਰੁਪਏ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਹਾਲਾਂਕਿ ਟਰਾਂਸਪੋਟੇਸ਼ਨ ਦਾ ਖਰਚਾ ਵੱਖ ਤੋਂ ਹੋਵੇਗਾ। ਇਸ ਤੋਂ ਇਲਾਵਾ ਘਰਾਂ ਦੀ ਜ਼ਰੂਰਤ ਅਨੁਸਾਰ ਜੇਸੀਬੀ ਨਾਲ ਮਿੱਟੀ ਪੁੱਟਣ ਦੀ ਛੋਟ ’ਤੇ ਪੂਰੀ ਤਰ੍ਹਾਂ ਖੁੱਲ੍ਹ ਸਰਕਾਰ ਨੇ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ