ਸਾਵਧਾਨੀ ਹੀ ਹਥਿਆਰ
ਦੇਸ਼ ਅੰਦਰ ਮੰਕੀਪਾਕਸ ਨਾਲ ਇੱਕ ਮਰੀਜ਼ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜੋ ਸਰਕਾਰ ਦੇ ਨਾਲ-ਨਾਲ ਜਨਤਾ ਨੂੰ ਵੀ ਸੁਚੇਤ ਹੋਣ ਦਾ ਸੰਦੇਸ਼ ਦਿੰਦਾ ਹੈ ਹਾਲ ਦੀ ਘੜੀ ਦੇਸ਼ ਅੰਦਰ ਇਸ ਬਿਮਾਰੀ ਦੇ ਸਿਰਫ਼ ਅੱਠ ਮਾਮਲੇ ਹਨ ਪਰ ਦੁਨੀਆ ਭਰ ’ਚ ਫੈਲੇ ਇਸ ਰੋਗ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਵੇਂ ਇਹ ਰੋਗ ਕੋਰੋਨਾ ਵਾਂਗ ਤੇਜ਼ੀ ਨਾਲ ਨਹੀਂ ਫੈਲਦਾ ਪਰ ਜ਼ਿਆਦਾ ਗੰਭੀਰ ਹਾਲਤ ਹੋਣ ’ਤੇ ਮੌਤ ਦੀ ਸੰਭਾਵਨਾ ਹੁੰਦੀ ਹੈ
ਫ਼ਿਰ ਵੀ ਇਸ ਰੋਗ ਤੋਂ ਘਬਰਾਉਣ ਦੀ ਨਹੀਂ ਸਗੋਂ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੇਕਰ ਸਾਵਧਾਨੀਆਂ ਵਰਤੀਆਂ ਜਾਣ ਤਾਂ ਬਿਮਾਰੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ ਬਿਮਾਰੀ ਦੇ ਲੱਛਣਾਂ ਪ੍ਰਤੀ ਖਬਰਦਾਰ ਰਹਿਣਾ ਚਾਹੀਦਾ ਹੈ ਫ਼ਿਰ ਵੀ ਜੇਕਰ ਮਰੀਜ਼ ਮਿਲ ਜਾਂਦਾ ਹੈ ਤਾਂ ਦਹਿਸ਼ਤ ਦੀ ਬਜਾਇ ਲੋੜੀਂਦੀ ਡਾਕਟਰੀ ਸਹਾਇਤਾ ਤੇ ਪ੍ਰਹੇਜ਼ ਕਰਨ ਦੀ ਜ਼ਰੂਰਤ ਹੈ ਬਿਮਾਰੀ ਨੂੰ ਹਊਆ ਨਾ ਬਣਨ ਦਿੱਤਾ ਜਾਵੇ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਜਾਗਰੂਕਤਾ ਮੁਹਿੰਮ ਚਲਾਉਣ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰਬਾਜ਼ੀ ਕਰਨੀ ਚਾਹੀਦੀ ਹੈ
ਇਸ ਵਾਸਤੇ ਸਰਕਾਰੀ ਸਿਹਤ ਢਾਂਚਾ ਮਜ਼ਬੂਤ ਕਰਨਾ ਪਵੇਗਾ ਕੋਰੋਨਾ ਦੀ ਪਹਿਲੀ ਲਹਿਰ ’ਚ ਜਾਗਰੂਕਤਾ ਦੀ ਕਮੀ ਕਾਰਨ ਪੀੜਤ ਲੋਕ ਬਿਮਾਰੀ ਦੱਸਣ ’ਚ ਸ਼ਰਮ ਤੇ ਬੇਇੱਜਤੀ ਮਹਿਸੂਸ ਕਰਦੇ ਸਨ ਜਿਸ ਕਾਰਨ ਉਹ ਬਿਮਾਰ ਲੋਕ ਘਰ ਬੈਠੇ-ਬੈਠੇ ਕਈਆਂ ਨੂੰ ਬਿਮਾਰੀ ਵੰਡਣ ਦਾ ਕੰਮ ਕਰ ਗਏ ਪਰ ਜਿਵੇਂ-ਜਿਵੇਂ ਜਾਗਰੂਕਤਾ ਵਧੀ ਲੋਕ ਖੁਦ ਟੈਸਟ ਕਰਵਾਉਣ ਲਈ ਅੱਗੇ ਆਏ ਜੇਕਰ ਜਾਗਰੂਕ ਲੋਕ ਆਪਣੇ ਆਸ-ਪਾਸ, ਆਂਢ-ਗੁਆਂਢ ਨੂੰ ਜਾਗਰੂਕ ਕਰਨਗੇ ਤਾਂ ਕੋਈ ਸਮੱਸਿਆ ਨਹੀਂ ਆਵੇਗੀ ਮਰੀਜ ਭਾਵੇਂ ਕਿੰਨੇ ਹੀ ਘੱਟ ਕਿਉਂ ਨਾ ਹੋਣ ਫ਼ਿਰ ਵੀ ਬਚਾਓ ’ਚ ਹੀ ਬਚਾਓ ਹੈ ਤੇ ਸਭ ਤੋਂ ਸੌਖਾ ਤੇ ਸਸਤਾ ਬਚਾਓ ਜਾਗਰੂਕਤਾ ’ਚ ਹੈ ਇਹ ਵੀ ਜ਼ਰੂਰੀ ਹੈ
ਸਿਹਤ ਵਿਭਾਗ ਲੋਕਾਂ ਨੂੰ ਮੰਕੀਪਾਕਸ ਬਿਮਾਰੀ ਦਾ ਇਲਾਜ ਅੰਧਵਿਸ਼ਵਾਸ ਜਾਂ ਟੂਣਿਆਂ-ਟੋਟਕਿਆਂ ਨਾਲ ਕਰਨ ਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਵੇ ਕੋਰੋਨਾ ਦੌਰਾਨ ਅਫ਼ਵਾਹਾਂ ਕਾਰਨ ਲੋਕ ਟੈਸਟ ਕਰਾਉਣ ਤੋਂ ਹੀ ਭੱਜਦੇ ਸਨ ਤੇ ਇਹ ਕਹਿੰਦੇ ਸੁਣੇ ਜਾਂਦੇ ਸਨ ਕਿ ਡਾਕਟਰਾਂ ਨੇ ਤਾਂ ਧੱਕੇ ਨਾਲ ਕੋਰੋਨਾ ਪਾਜ਼ਿਟਿਵ ਦੱਸ ਦੇਣਾ ਹੈ ਕਈ ਲੋਕ ਕੋਰੋਨਾ ਹੋਣ ਦੇ ਬਾਵਜੂਦ ਸਹੀ ਇਲਾਜ ਕਰਵਾਉਣ ਦੀ ਬਜਾਇ ਨੀਮ ਹਕੀਮਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਰਹੇ ਕਈਆਂ ਨੇ ਅਗਿਆਨਤਾ ਕਾਰਨ ਆਪਣੀ ਜਾਨ ਵੀ ਭੰਗ ਦੇ ਭਾੜੇ ਗੁਆ ਲਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ