ਚਾਰ ਮਹੀਨਿਆਂ ਤੋਂ ਵਣ ਕਾਮਿਆਂ ਨੂੰ ਨਸੀਬ ਨਹੀਂ ਹੋਈਆਂ ਤਨਖਾਹਾਂ

patiala photo 01

25 ਜੁਲਾਈ ਨੂੰ ਘੜੇ ਭੰਨ ਰੈਲੀ ਦਾ ਕੀਤਾ ਐਲਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵਣ ਵਿਭਾਗ (Forest Workers) ਦੇ ਪੰਜਾਬ ਵਿਚਲੇ ਵਣ ਮੰਡਲਾਂ ਅਧੀਨ ਕੰਮ ਕਰਦੇ ਵਣ ਕਰਮੀਆਂ ਨੂੰ ਚਾਰ ਮਹੀਨਿਆਂ ਦਾ ਸਮਾਂ ਹੋਣ ’ਤੇ ਵੀ ਤਨਖਾਹਾਂ ਨਸੀਬ ਨਹੀਂ ਹੋਈਆਂ। ਵਣ ਮੰਤਰੀ ਦੀ 20 ਜੁਲਾਈ ਦੀ ਪਟਿਆਲਾ ਫੇਰੀ ਸਮੇਂ ਯੂਨੀਅਨ ਦੇ ਪ੍ਰਤੀਨਿਧਾਂ ਦਾ ਇੱਕ ਵੱਡਾ ਡੈਪੂਟੇਸ਼ਨ ਮਿਲਕੇ ਤਨਖਾਹਾਂ ਨਾ ਮਿਲਣ ਸਮੇਤ ਲੰਮੇ ਸਮੇਂ ਤੋਂ ਰੈਗੂਲਰ ਕਰਨ ਆਦਿ ਮੰਗਾਂ ਜੋ ਲਮਕ ਅਵਸਥਾ ਵਿੱਚ ਚਲ ਰਹੀਆਂ ਦਾ ਧਿਆਨ ਵੀ ਵਣ ਮੰਤਰੀ ਨੂੰ ਦਿਵਾਇਆ ਗਿਆ।

ਵਣ ਮੰਤਰੀ ਨੇ ਭਰੋਸਾ ਦਿੱਤਾ ਕਿ ਸਾਰੀਆਂ ਤਨਖਾਹਾਂ ਦੀ 23 ਜੁਲਾਈ ਨੂੰ ਹਰ ਹਾਲਤ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਉਹਨਾਂ ਮੌਕੇ ’ਤੇ ਹਾਜਰ ਵਣਪਾਲ (ਸਾਊਥ) ਸਰਕਲ ਤੇ ਵਣ ਮੰਡਲ ਅਫਸਰ ਪਟਿਆਲਾ ਨੂੰ ਹਦਾਇਤਾਂ ਵੀ ਕੀਤੀਆਂ। ਪਰ ਅੱਜ ਸਾਰਾ ਦਿਨ ਵਣ ਕਰਮੀ ਤਨਖਾਹਾਂ ਨੂੰ ਉਡੀਕਦੇ ਰਹੇ, ਪਰੰਤੂ ਵਣ ਮੰਤਰੀ ਦੇ ਭਰੋਸੇ ਬੇਭਰੋਸੇ ਸਾਬਤ ਹੋਏ। ਮੁਲਾਜ਼ਮ ਆਗੂਆਂ ਨੇ ਵਣ ਪਾਲ ਦਫਤਰ ਅੱਗੇ ਚੱਲ ਰਹੇ ਦਿਨ-ਰਾਤ ਦੇ ਲਗਾਤਾਰ ਧਰਨੇ ਦੇ ਕੈਂਪ ਵਿੱਚ ਸੰਘਰਸ਼ ਨੂੰ ਤੇਰਵੇਂ ਦਿਨ ਵਿੱਚ ਸ਼ਾਮਲ ਹੋਣ ’ਤੇ ਫੈਸਲਾ ਕੀਤਾ ਕਿ ਵਣ ਮੰਤਰੀ ਦੇ ਭਰੋਸਿਆਂ ਦੇ ਘੜੇ ਭੰਨ ਰੈਲੀ 25 ਜੁਲਾਈ ਨੂੰ ਧਰਨੇ ਵਾਲੇ ਕੈਂਪ ਤੋਂ ਸ਼ੁਰੂ ਕਰਕੇ ਡਿਪਟੀ ਕਮਿਸ਼ਨਰ ਦਫਤਰ ਤੱਕ ਪਹੁੰਚ ਕੇ ਘੜੇ ਭੰਨੇ ਜਾਣਗੇ।

patiala photo 01
ਪਟਿਆਲਾ ਵਿਖੇ ਕਲਾਸ ਫੋਰਥ ਇਪਲਾਈਜ਼ ਯੂਨੀਅਨ ਦੇ ਆਗੂ ਰੋਸ਼ ਪ੍ਰਰਦਸਨ ਕਰਦੇ ਹੋਏ।

ਉਨ੍ਹਾਂ ਕਿਹਾ ਕਿ ਆਪ ਸਰਕਾਰ ਵੀ ਪਹਿਲਾਂ ਦੀਆਂ ਸਰਕਾਰਾਂ ਵਾਂਗ ਹੀ ਨਜਰ ਆ ਰਹੀ ਹੈ ਅਤੇ ਗੱਲਾਂ-ਬਾਤਾਂ ਨਾਲ ਹੀ ਕੰਮ ਚਲਾ ਰਹੀ ਹੈ। ਇਸ ਮੌਕੇ ਸੂਬਾ ਦਰਸ਼ਨ ਸਿੰਘ ਲੁਬਾਣਾ, ਜੰਗਲਾਤ ਪ੍ਰਧਾਨ ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਕੁਲਵਿੰਦਰ ਸਿੰਘ ਕਾਲਵਾ, ਰਾਮ ਲਾਲ ਰਾਮਾ, ਨਾਰੰਗ ਸਿੰਘ, ਕਾਕਾ ਸਿੰਘ, ਅਨੀਲ ਕੁਮਾਰ, ਸੁਨੀਲ ਦੱਤ, ਅਮਰਜੀਤ ਧਾਲੀਵਾਲ, ਤਰਲੋਚਨ ਮਾੜੂ ਆਦਿ ਮੁਲਾਜ਼ਮ ਮੌਜੂਦ ਸਨ। ਦਫਤਰਾਂ ਵਿੱਚ ਸਰਕਾਰੀ ਛੁੱਟੀ ਹੋਣ ’ਤੇ ਵੀ ਭਰਵੀਂ ਰੈਲੀ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ