ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ

saridan

ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ

(ਅਮਿਤ ਸ਼ਰਮਾ) ਫਤਹਿਗੜ੍ਹ ਸਾਹਿਬ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਹੜੇ ਕਿ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋਂ ਦਿੱਤੀਆਂ ਪ੍ਰੇਰਨਾ ਸਦਕਾ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਹੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ ਅਤੇ ਇੱਥੇ ਹੀ ਬੱਸ ਨਹੀਂ ਸਗੋਂ ਇਹ ਸੇਵਾਦਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਦੇ ਲੇਖੇ ਲੱਗ ਜਾਂਦੇ ਹਨ। ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਪ੍ਰੇਮੀ ਰਵਿੰਦਰ ਇੰਸਾਂ ਦੇ ਮਾਤਾ ਲਕਸਮੀ ਦੇਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਤਿਗੁਰੂ ਜੀ ਚਰਨਾਂ ’ਚ ਜਾ ਬਿਰਾਜੇ ਹਨ ਇਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਸਤਿਗੁਰੂ ਜੀ ਦੇ ਬਚਨਾਂ ’ਤੇ ਚੱਲਦੇ ਹੋਏ ਅਤੇ ਮਾਤਾ ਲਕਸ਼ਮੀ ਦੇਵੀ ਇੰਸਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦੇ ਹੋਏ ਮਾਤਾ ਦੀ ਪਾਰਥਿਵ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ (Body Donor) ਕਰ ਦਿੱਤਾ ਗਿਆ।

ਇਸ ਮੌਕੇ ਮਾਤਾ ਲਕਸ਼ਮੀ ਦੇਵੀ ਇੰਸਾਂ ਜੀ ਦੀ ਅੰਤਿਮ ਯਾਤਰਾ ਦੌਰਾਨ ਬਲਾਕ ਮੰਡੀ ਗੋਬਿੰਗੜ੍ਹ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵੀਰਾਂ ਅਤੇ ਭੈਣਾਂ ਵੱਲੋਂ ਮਾਤਾ ਲਕਸ਼ਮੀ ਦੇਵੀ ਇੰਸਾਂ ਅਮਰ ਰਹੇ ਅਮਰ ਰਹੇ ਦੇ ਨਾਅਰੇ ਬੋਲਦੇ ਹੋਏ ਮ੍ਰਿਤਕ ਦੇਹ ਨੂੰ ਫਰੀਦਾਬਾਦ (ਹਰਿਆਣਾ) ਦੇ ਅਲ ਫਲਾਹ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਲਈ ਰਵਾਨਾ ਕੀਤਾ ਗਿਆ। ਮਾਤਾ ਲਕਸ਼ਮੀ ਦੇਵੀ ਇੰਸਾਂ ਦੀ ਅੰਤਿਮ ਯਾਤਰਾ ਦੌਰਾਨ ਸਾਧ-ਸੰਗਤ ਵੱਲੋਂ ਫੁੱਲ ਵਰਖਾ ਕਰ ਮਾਤਾ ਨੂੰ ਸ਼ਰਧਾਂਜਲੀ ਅਤੇ ਸਜਦਾ ਕੀਤਾ ਗਿਆ। ਇਸ ਅੰਤਿਮ ਯਾਤਰਾ ਦੌਰਾਨ ਮਾਤਾ ਲਕਸਮੀ ਦੇਵੀ ਜੀ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਨੂੰਹ ਬਬਲੀ ਰਾਣੀ ਇੰਸਾਂ ਅਤੇ ਬੇਟੀਆਂ ਵੱਲੋਂ ਦਿੱਤਾ ਗਿਆ। (Body Donor)

saridran pb

ਇਸ ਮੌਕੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਜਗਦੀਸ ਇੰਸਾਂ, 45 ਮੈਂਬਰ ਜਸਪਾਲ ਸਿੰਘ ਇੰਸਾਂ, 45 ਮੈਂਬਰ ਭੈਣਾਂ ਜਸਪਾਲ ਇੰਸਾਂ, ਚਰਨਜੀਤ ਇੰਸਾਂ, ਸਰੋਜ ਇੰਸਾਂ ਜ਼ਿਲ੍ਹਾ ਕਮੇਟੀ ਮੈਂਬਰ ਤਿਰਲੋਚਨ ਇੰਸਾਂ, ਬਲਾਕ ਕਮੇਟੀ ਦੇ ਮੇਵਾ ਸਿੰਘ ਇੰਸਾਂ, ਜੋਗਿੰਦਰ ਇੰਸਾਂ,ਪੁਸਪਿੰਦਰ ਇੰਸਾਂ, ਵਿਪਨ ਇੰਸਾਂ, ਹਰਫੂਲ ਇੰਸਾਂ, ਬਬਿਸ ਇੰਸਾਂ, ਬਲਾਕ ਭੰਗੀਦਾਸ ਦਲਜੀਤ ਇੰਸਾਂ, ਸ਼ਹਿਰ ਭੰਗੀਦਾਸ ਸੰਦੀਪ ਇੰਸਾਂ, ਗਰੀਨ ਐਸ ਦੇ ਰਾਜੇਸ ਇੰਸਾਂ, ਦੌਲਤਰਾਮ ਰਾਜੂ ,ਰਵੀ ਇੰਸਾਂ, ਮੁਕੇਸ ਇੰਸਾਂ,ਅਜੇ ਇੰਸਾਂ,ਲਖਵਿੰਦਰ ਇੰਸਾਂ,ਦਵਿੰਦਰ ਇੰਸਾਂ, ਕੇਸਵ ਇੰਸਾਂ, ਸਾਹਿਲ ਇੰਸਾਂ, ਪ੍ਰੀਤ ਇੰਸਾਂ, ਮਨੁਰਾਜ ਇੰਸਾਂ, ਸੁਜਾਨ ਭੈਣਾ ਅੰਜੂ ਇੰਸਾਂ, ਮਧੂ ਇੰਸਾਂ, ਨੀਲਮ ਇੰਸਾਂ, ਨਰਿੰਦਰ ਕੌਰ ਇੰਸਾਂ, ਸੋਨੀ ਇੰਸਾਂ, ਮਮਤਾ ਇੰਸਾਂ ਅਤੇ ਬਲਾਕ ਦੀ ਸਾਧ-ਸੰਗਤ ਮੌਜ਼ੂਦ ਰਹੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ