ਡਰ ਦਾ ਨਤੀਜਾ
ਦੋ ਬੀਜ ਬਸੰਤ ਦੇ ਮੌਸਮ ’ਚ ਉਪਜਾਊ ਮਿੱਟੀ ਵਿੱਚ ਨੇੜੇ-ਨੇੜੇ ਖੜ੍ਹੇ ਸਨ ਪਹਿਲੇ ਬੀਜ ਨੇ ਕਿਹਾ, ‘‘ਮੈਂ ਉੱਗਣਾ ਚਾਹੁੰਦਾ ਹਾਂ ਮੈਂ ਆਪਣੀਆਂ ਜੜ੍ਹਾਂ ਜ਼ਮੀਨ ਦੀ ਡੂੰਘਾਈ ’ਚ ਭੇਜਣਾ ਚਾਹੁੰਦਾ ਹਾਂ ਅਤੇ ਆਪਣੇ ਅੰਕੁਰਾਂ ਨੂੰ ਜ਼ਮੀਨ ਦੀ ਪਰਤ ਦੇ ਉੱਪਰ ਧੱਕਣਾ ਚਾਹੁੰਦਾ ਹਾਂ ਬਸੰਤ ਦੇ ਆਗਮਨ ਦਾ ਐਲਾਨ ਕਰਨ ਲਈ ਮੈਂ ਆਪਣੀਆਂ ਕੋਮਲ ਕਲੀਆਂ ਨੂੰ ਝੰਡਿਆਂ ਵਾਂਗ ਲਹਿਰਾਵਾਂਗਾ ਆਪਣੇ ਚਿਹਰੇ ’ਤੇ ਸੂਰਜ ਦੀ ਗਰਮੀ ਤੇ ਆਪਣੀਆਂ ਪੱਤੀਆਂ ’ਤੇ ਸਵੇਰ ਦੀ ਤਰੇਲ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ’’ ਅਤੇ ਉਹ ਬੀਜ ਪੈਦਾ ਹੋ ਗਿਆ
ਦੂਜੇ ਬੀਜ ਨੇ ਕਿਹਾ, ‘‘ਮੈਨੂੰ ਡਰ ਲੱਗ ਰਿਹਾ ਹੈ, ਜੇਕਰ ਮੈਂ ਆਪਣੀਆਂ ਜੜ੍ਹਾਂ ਜ਼ਮੀਨ ਹੇਠ ਭੇਜੀਆਂ, ਤਾਂ ਕੀ ਪਤਾ ਹਨ੍ਹੇਰੇ ’ਚ ਉੱਥੇ ਕੀ ਮਿਲੇਗਾ? ਜੇਕਰ ਮੈਂ ਆਪਣੇ ਉੱਪਰ ਦੀ ਸਖ਼ਤ ਜ਼ਮੀਨ ’ਚ ਆਪਣੇ ਅੰਕੁਰ ਖੁਭੋਏ ਤਾਂ ਹੋ ਸਕਦਾ ਹੈ ਕਿ ਮੇਰੇ ਨਾਜ਼ੁਕ ਅੰਕੁਰਾਂ ਨੂੰ ਨੁਕਸਾਨ ਹੋ ਜਾਵੇ ਜੇਕਰ ਮੈਂ ਆਪਣੇ ਫੁੱਲ ਦੀਆਂ ਪੱਤੀਆਂ ਖੋਲ੍ਹਾਂ ਤਾਂ ਕੋਈ ਵੀ ਛੋਟਾ ਬੱਚਾ ਮੈਨੂੰ ਪੁੱਟ ਸਕਦਾ ਹੈ
ਨਹੀਂ, ਚੰਗਾ ਇਹੀ ਰਹੇਗਾ ਕਿ ਮੈਂ ਸਭ ਕੁਝ ਸੁਰੱਖਿਅਤ ਹੋਣ ਤੱਕ ਇੱਥੇ ਹੀ ਇੰਤਜ਼ਾਰ ਕਰਦਾ ਰਹਾਂ’’ ਅਤੇ ਉਹ ਬੀਜ ਇੰਤਜ਼ਾਰ ਕਰਦਾ ਰਿਹਾਇੱਕ ਦਿਨ ਕੁਕੜੀ ਮੈਦਾਨ ’ਚ ਖਾਣੇ ਦੀ ਭਾਲ ਵਿੱਚ ਘੰੁਮ ਰਹੀ ਸੀ, ਉਦੋਂ ਹੀ ਉਸ ਦੀ ਨਿਗ੍ਹਾ ਉਸ ਬੀਜ ਉੱਤੇ ਪੈ ਗਈ ਅਤੇ ਉਸਨੇ ਝੱਟ ਉਸ ਨੂੰ ਖਾ ਲਿਆ ਪ੍ਰੇਰਣਾ: ਡਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੁਸੀਂ ਹਨ੍ਹੇਰੇ ’ਚ ਜਾਣ ਤੋਂ ਡਰੋਗੇ ਤਾਂ ਹੋ ਸਕਦਾ ਹੈ ਕਿ ਬਿਜਲੀ ਦੀ ਕੜਕ ਵੀ ਤੁਹਾਨੂੰ ਭਰੀ ਰੌਸ਼ਨੀ ’ਚ ਖ਼ਤਮ ਕਰਨ ਨੂੰ ਤਿਆਰ ਮਿਲੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ