ਦੁਖਦਾਈ: ਦੂਸ਼ਿਤ ਪਾਣੀ ਕਾਰਨ ਬਿਮਾਰ ਹੋ ਕੇ ਦਰਜਨ ਤੋਂ ਵੱਧ ਮੋਰਾਂ ਦੀ ਮੌਤ
(ਸੱਚ ਕਹੂੰ ਨਿਊਜ਼) ਅਲਵਰ। ਰਾਜਸਥਾਨ ’ਚ ਅਲਵਰ ਜ਼ਿਲ੍ਹੇ ਦੇ ਕਠੂਮਰ ਉਪਖੰਡ ਦੇ ਕਾਲਵਾੜੀ ਗ੍ਰਾਮ ਪੰਚਾਇਤ ਦੇ ਪਿੰਡਾਂ ’ਚ ਦੂਸ਼ਿਤ ਪਾਣੀ ਕਾਰਨ ਰਾਸ਼ਟਰੀ ਪੰਛੀ ਮੋਰਾਂ ਦੇ ਬਿਮਾਰ ਹੋਣ ਨਾਲ ਪਿਛਲੇ ੧੫ ਦਿਨਾਂ ਤੋਂ ਇੱਕ ਦਰਜਨ ਤੋਂ ਵੱਧ ਮੋਰਾਂ ਦੀ ਮੌਤ ਹੋ ਚੁੱਕੀ ਹੈ। ਸਰਪੰਚ ਰਮੇਸ਼ ਮੀਨਾ ਨੇ ਦੱਸਿਆ ਕਿ ਕਾਲਵਾਡੀ, ਅਗਰਾਇਆ, ਭੈਰੂਬਾਸ ’ਚ ਇੱਕ ਦਰਜਨ ਤੋਂ ਵੱਧ ਮੋਰਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਮੋਰ ਅਚਾਨਕ ਜ਼ਮੀਨ ’ਤੇ ਲੁਢਕ ਜਾਂਦੇ ਹਨ।
ਕੁਝ ਹੀ ਪਲਾਂ ਵਿਚ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਦੀ ਸੂਚਨਾ ਜੰਗਲਾਤ ਵਿਭਾਗ ਅਤੇ ਖੇੜੀ ਵੈਟਰਨਰੀ ਇੰਚਾਰਜ ਡਾ: ਇੰਦਰਰਾਜ ਸਿੰਘ ਨੂੰ ਦਿੱਤੀ ਗਈ ਹੈ। ਜੰਗਲਾਤ ਵਿਭਾਗ ਦੇ ਰੇਂਜਰ ਜਤਿੰਦਰ ਸੈਨ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੇ ਮ੍ਰਿਤਕ ਮੋਰ ਦਾ ਪੋਸਟਮਾਰਟਮ ਕਰਵਾਇਆ ਹੈ। ਜਿਸ ਵਿੱਚ ਮੌਤ ਦਾ ਕਾਰਨ ਦੂਸ਼ਿਤ ਪਾਣੀ ਕਾਰਨ ਪੰਛੀਆਂ ਦਾ ਟਾਈਫਾਈਡ ਹੋਣਾ ਦੱਸਿਆ ਗਿਆ ਹੈ। ਜਿੱਥੇ ਮੋਰ ਪਾਣੀ ਪੀਂਦੇ ਹਨ, ਉੱਥੇ ਦਵਾਈਆਂ ਵੀ ਪਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਠੂਮਰ ਦੇ ਪਿੰਡ ਸੁੰਡਿਆਨਾ ਪਿੰਡਾਂ ’ਚ ਵੀ ਮੋਰਾਂ ਵਿੱਚ ਟਾਈਫਾਈਡ ਦੀ ਬਿਮਾਰੀ ਕਾਰਨ ਅੱਧੀ ਦਰਜਨ ਤੋਂ ਵੱਧ ਮੋਰ ਮਰ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ