ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮੌਕੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ 

ਸੱਚ ਕਹੂੰ ਦੀ 20ਵੀਂ ਵਰ੍ਹੇਗੰਢ 

(ਮਨੋਜ) ਮਲੋਟ| ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੀ 20ਵੀਂ ਵਰ੍ਹੇਗੰਢ (Sachkahoon Anniversary) ਮੌਕੇ ਬਲਾਕ ਮਲੋਟ ਵੱਲੋਂ ਪੰਛੀਆਂ ਲਈ ਪਾਣੇ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ ਗਏ ਤਾਂ ਜੋ ਗਰਮੀ ਦੇ ਦਿਨਾਂ ਵਿੱਚ ਪੰਛੀ ਪਾਣੀ ਤੋਂ ਤਿਹਾਏ ਅਤੇ ਭੁੱਖੇ ਨਾ ਰਹਿਣ।
ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਜੋਨ ਦੇ ਭੰਗੀਦਾਸ ਗੌਰਖ ਸੇਠੀ ਇੰਸਾਂ, ਸੱਚ ਕਹੂੰ ਦੇ ਏਜੰਸੀ ਹੋਲਡਰ ਅਰੁਣ ਕੁਮਾਰ ਇੰਸਾਂ, ਸੇਵਾਦਾਰ ਮੋਹਿਤ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਜੁਬਿਨ ਛਾਬੜਾ ਇੰਸਾਂ, ਟੀਟਾ ਸੱਚਦੇਵਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸ਼ੁਰੂ ਹੋਏ ‘ਸੱਚ ਕਹੂੰ’ ਅਖ਼ਬਾਰ ਇੱਕ ਸਾਫ਼ ਸੁਥਰੇ, ਨਿਰਪੱਖ ਅਤੇ ਘਰੇਲੂ ਅਖ਼ਬਾਰ ਵਜੋਂ ਜਾਣਿਆਂ ਜਾਂਦਾ।

malot

malots

‘ਸੱਚ ਕਹੂੰ’ ਅਖ਼ਬਾਰ ਅੱਜ ਲੱਖਾਂ ਪਾਠਕਾਂ ਦੀ ਮਨ ਪਸੰਦ ਬਣਿਆ ਹੋਇਆ ਹੈ ਕਿਉਂਕਿ ਇਸ ਵਿੱਚ ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ ਤੋਂ ਇਲਾਵਾ ਖੇਤੀਬਾੜੀ, ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ, ਸਮਾਜ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨਾ ਅਤੇ ਹੋਰ ਇਸ ਤਰ੍ਹਾਂ ਦੇ ਮੁੱਦੇ ਹਨ ਜਿਸਨੂੰ ਸੱਚ ਕਹੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਸਮਾਜ ਨੂੰ ਚੰਗੀ ਸੋਚ ਦੇ ਨਾਲ-ਨਾਲ ਇੱਕ ਨਵੀਂ ਸੇਧ ਦੇ ਰਿਹਾ ਹੈ | ਜਿੰਮੇਵਾਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮੌਕੇ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ 50 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਗਏ ਹਨ ਅਤੇ ਚੋਗੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਛੀਆਂ ਲਈ ਆਲ੍ਹਣੇ ਵੀ ਟੰਗ ਕੇ ਪੰਛੀਆਂ ਦੀ ਸਾਂਭ ਸੰਭਾਲ ‘ਚ ਸਹਿਯੋਗ ਕੀਤਾ ਗਿਆ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ