ਸਾਡੇ ਨਾਲ ਸ਼ਾਮਲ

Follow us

13 C
Chandigarh
Monday, February 2, 2026
More
    Home Breaking News ਗੂਗਲ ਸਰਚਿੰਗ ’...

    ਗੂਗਲ ਸਰਚਿੰਗ ’ਚ ਵੀ ਟਾਪ ’ਤੇ ਸਿੱਧੂ ਮੂਸੇਵਾਲਾ

    MooseWala

    7 ਦਿਨਾਂ ’ਚ 151 ਦੇਸ਼ਾਂ ਤੇ ਭਾਰਤ ਦੇ ਸਾਰੇ ਸੂਬਿਆਂ ’ਚ ਕੀਤਾ ਗਿਆ ਸਰਚ (Sidhu MooseWala )

     ਹੁਣ ਵੀ ਲਗਾਤਾਰ ਵਧ ਰਹੇ ਹਨ ਫੈਨ ਫਾਲੋਅਰ

    (ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੇ ਪਿਛਲੀ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਿਆ ਸੀ। ਕਤਲ ਦੇ ਇੱਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਗੂਗਲ ਸਰਚ ’ਚ ਭਾਰਤ ਹੀ ਦੁਨੀਆ ਦੇ ਹੋਰਨਾਂ ਦੇਸ਼ਾਂ ’ਚ ਵੀ ਟ੍ਰੈਂਡਿੰਗ ’ਤੇ ਹੈ। ਪੰਜਾਬ ਦੇ ਸਭ ਤੋਂ ਆਮੀਰ ਗਾਇਕਾਂ ’ਚ ਸ਼ੁਮਾਰ ਸਿੱਧੂ ਮੂਸੇਵਾਲਾ ਭਾਵੇਂ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਪਰ ਉਹ ਪੰਜਾਬ ’ਚ ਹੀ ਨਹੀਂ ਪੂਰੀ ਦੁਨੀਆ ’ਤੇ ਛਾਇਆ ਹੋਇਆ ਹੈ। ਹਰ ਪਾਸੇ ਸਿੱਧੂ ਮੂਸੇਵਾਲਾ ( Sidhu MooseWala) ਦੀ ਚਰਚਾ ਹੈ। ਖਾਸ ਕਰਕੇ ਨੌਜਵਾਨ ਵਰਗ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਿਹਾ ਹੈ। ਉਸ ਦੇ ਫੈਨ ਫਾਲੋਅਰ ਹੁਣ ਵੀ ਲਗਾਤਾਰ ਵਧ ਰਹੇ ਹਨ।

    ਗੂਗਲ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸੱਤ ਦਿਨਾਂ ’ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸਾਂ ’ਚ ਸਰਚ ਕੀਤਾ। ਇਨ੍ਹਾਂ ’ਚੋਂ 19 ਦੇਸ਼ ਅਜਿਹੇ ਹਨ ਜਿੱਥੇ ਇੰਟਰਨੈਟ ਯੂਜਰਸ ਦੇ ਮੁਕਾਬਲੇ ਸਰਚ ਫੀਸਦੀ 1 ਤੋਂ ਲੈ ਕੇ 100 ਫੀਸਦੀ ਤੱਕ ਰਹੀ ਹੈ। ਹੋਰਨਾਂ 132 ਦੇਸਾਂ ’ਚ ਸਰਚ ਫੀਸਦੀ 1 ਫੀਸਦੀ ਤੋਂ ਹੇਠਾਂ ਹੈ। ਸਰਚ ’ਚ 100 ਫੀਸਦੀ ਸਕੋਰ ਦੇ ਨਾਲ ਪਾਕਿਸਤਾਨ ਸਭ ਤੋਂ ਟਾੱਪ ’ਤੇ ਹੈ ਤੇ ਭਾਰਤ ਸਰਚ ’ਚ 88 ਫੀਸਦੀ ਹੈ। ਜੇਕਰ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਸਰਚ ਟ੍ਰੈਂਡਿੰਗ ’ਚ ਹੈ। ਟ੍ਰੈਂਡਿੰਗ ’ਚ ਪੰਜਾਬ 100 ਫੀਸਦੀ, ਚੰਡੀਗੜ੍ਹ 88, ਫੀਸਦੀ, ਹਿਮਾਚਲ ਪ੍ਰਦੇਸ਼ 79 ਫੀਸਦੀ ਅਤੇ ਹਰਿਆਣਾ 56 ਫੀਸਦੀ ਸਕੋਰ ਹੈ। ਇਸ ਤੋਂ ਇਲਾਵਾ ਸਭ ਤੋਂ ਘੱਟ ਸਕੋਰ ਮਿਜੋਰਮ ਤੇ ਕੇਰਲ ’ਚ 2 ਫੀਸਦੀ ਹੈ।

    ਟਾਪ-3 ’ਚ ਸਿੱਧੂ ਮੂਸੇਵਾਲਾ ਦੇ ਦੋ ਗਾਣੇ ਟ੍ਰੈਂਡਿੰਗ ’ਚ

    ਯੂਟਿਊਬ ਟਾੱਪ ਥ੍ਰੀ ’ਚ ਸਿੱਧੂ ਮੂਸੇਵਾਲਾ ਦੇ ਦੋ ਗਾਣੇ ਟ੍ਰੈਂਡਿੰਗ ’ਤੇ ਚੱਲ ਰਹੇ ਹਨ। ਸਿੱਧੂ ਦਾ LEVELS ਗਾਣਾ ਪਹਿਲੇ ਨੰਬਰ ’ਤੇ ਅਤੇ THE LAST RIDE ਗਾਣਾ ਤੀਜਾ ਨੰਬਰ ’ਤੇ ਟ੍ਰੈਂਡਿੰਗ ’ਤੇ ਚੱਲ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here