ਜੰਮੂ-ਕਸ਼ਮੀਰ ’ਚ ਮਿਥ ਕੇ ਹਿੰਸਾ
ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਮਿਥ ਕੇ ਇੱਕ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ ਬੀਤੇ ਦਿਨੀਂ ਇੱਕ ਅਧਿਆਪਕਾ ਨੂੰ ਜਿਸ ਤਰ੍ਹਾਂ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰਿਆ ਉਹ ਕਾਇਰਾਨਾ ਹਰਕਤ ਦੇ ਨਾਲ-ਨਾਲ ਇੱਕ ਫ਼ਿਰਕੇ ਖਾਸ ਦੇ ਲੋਕਾਂ ’ਚ ਦਹਿਸ਼ਤ ਪੈਦਾ ਕਰਕੇ ਉਹਨਾਂ ਨੂੰ ਸੂਬਾ ਛੱਡਣ ਲਈ ਮਜ਼ਬੂਰ ਕਰਨ ਦੀ ਚਾਲ ਹੈl
ਹਿੰਸਾ ਨਾਲ ਨਜਿੱਠਣ ਲਈ ਕੇਂਦਰ ਤੇ ਸੂਬਾ ਪ੍ਰਸ਼ਾਸਨ ਨੂੰ ਮਿਲ ਕੇ ਨਵੀਂ ਰਣਨੀਤੀ ਘੜ੍ਹਨ ਦੀ ਜ਼ਰੂਰਤ ਹੈ ਔਰਤਾਂ ’ਤੇ ਹਮਲੇ ਕਰਨਾ ਕਿਸੇ ਬਹਾਦਰੀ ਦੀ ਨਿਸ਼ਾਨੀ ਨਹੀਂ ਤੇ ਨਾ ਇਹ ਕਾਰਨਾਮੇ ਕਿਸੇ ਧਰਮ ਜਾਂ ਵਿਚਾਰਧਾਰਾ ਦਾ ਹਿੱਸਾ ਹਨ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਅੱਤਵਾਦੀਆਂ ਦੀ ਲੜਾਈ ਕਿਸੇ ਵੀ ਸਿਧਾਂਤਕ ਪਕਿਆਈ ਨਾਲ ਨਹੀਂ ਜੁੜੀ ਹੋਈ ਇਸ ਤੋਂ ਪਹਿਲਾਂ ਵੀ ਰਾਹੁਲ ਭੱਟ ਨਾਂਅ ਦੇ ਇੱਕ ਕਸ਼ਮੀਰੀ ਪੰਡਤ ਨੂੰ ਮਾਰ ਮੁਕਾ ਦਿੱਤਾ ਗਿਆl
ਇਹ ਵਾਰਦਾਤਾਂ ਇਹ ਵੀ ਸਾਬਤ ਕਰਦੀਆਂ ਹਨ ਕਿ ਅੱਤਵਾਦ ਕਿਸੇ ਭੂਗੋਲਿਕ ਖੇਤਰ ਦੀ ਅਜ਼ਾਦੀ ਦੀ ਲੜਾਈ ਨਹੀਂ ਪਾਕਿਸਤਾਨ ਕਸ਼ਮੀਰ ਦੀ ਲੜਾਈ ਨੂੰ ਅਜ਼ਾਦੀ ਦੀ ਲੜਾਈ ਕਰਾਰ ਦਿੰਦਾ ਆਇਆ ਹੈ ਜੰਮੂ ਕਸ਼ਮੀਰ ’ਚ ਸਰਗਰਮ ਵੱਖਵਾਦੀ ਵੀ ਬੜੀ ਉੱਚੀ ਸੁਰ ’ਚ ਕਹਿੰਦੇ ਰਹੇ ਹਨ ਕਿ ਕਸ਼ਮੀਰ ਦੀ ਲੜਾਈ ਕਸ਼ਮੀਰੀਆਂ ਦੀ ਲੜਾਈ ਹੈ ਤੇ ਗੈਰ ਮੁਸਲਮਾਨ ਵੀ ਕਸ਼ਮੀਰ ਦਾ ਅੰਗ ਹਨ ਪਰ ਇੱਕ ਫਿਰਕੇ ਦੇ ਵਿਕਅਤੀਆਂ ਦੇ ਕੀਤੇ ਜਾ ਰਹੇ ਕਤਲਾਂ ’ਤੇ ਵੱਖਵਾਦੀਆਂ ਦੀ ਚੁੱਪ ਨੇ ਉਹਨਾਂ ਨੂੰ ਬੇਨਕਾਬ ਕਰ ਦਿੱਤਾ ਹੈl
ਹਿੰਸਕ ਘਟਨਾਵਾਂ ’ਤੇ ਵੱਖਵਾਦੀਆਂ ਦਾ ਚੁੱਪ ਰਹਿਣਾ ਉਹਨਾਂ ਦੀ ਵਿਚਾਰਧਾਰਾ ’ਤੇ ਸਵਾਲ ਖੜੇ੍ਹ ਕਰਦਾ ਹੈ ਅੱਤਵਾਦੀਆਂ ਦੇ ਮਾਰੇ ਜਾਣ ’ਤੇ ਦੁਹਾਈ ਦੇਣ ਵਾਲਾ ਪਾਕਿਸਤਾਨ ਵੀ ਨਿਰਦੋਸ਼ ਅਧਿਆਪਕਾ ਦੇ ਕਤਲ ’ਤੇ ਚੁੱਪ ਹੈ ਅਸਲ ’ਚ ਸੁਰੱਖਿਆ ਬਲਾਂ ਨੇ ਲਾਈਨ ਆਫ਼ ਕੰਟਰੋਲ ’ਤੇ ਅੱਤਵਾਦੀਆਂ ਨੂੰ ਸਖਤ ਟੱਕਰ ਦਿੱਤੀ ਹੈ ਜਿਸ ਕਰਕੇ ਅੱਤਵਾਦੀ ਨਿਰਦੋਸ਼ ਜਨਤਾ ਦਾ ਕਤਲ ਕਰਕੇ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੇ ਹਨ ਘੱਟੋ-ਘੱਟ ਹੁਣ ਵੱਖਵਾਦੀਆਂ ਨੂੰ ਸਮਝ ਆ ਜਾਣੀ ਚਾਹੀਦੀ ਹੈl
ਕਿ ਉਹ ਜਿਸ ਕਸ਼ਮੀਰ ਨੂੰ ਸਾਰਿਆਂ ਦਾ ਸਾਂਝਾ ਕਸ਼ਮੀਰ ਦੱਸ ਰਹੇ ਹਨ ਅੱਤਵਾਦੀ ਉਸੇ ਕਸ਼ਮੀਰ ਨੂੰ ਲਹੂ ਲੁਹਾਣ ਕਰ ਰਹੇ ਹਨ ਵੱਖਵਾਦੀਆਂ ਵੱਲੋਂ ਅੱਤਵਾਦੀਆਂ ਦੀ ਹਮਾਇਤ ਤੇ ਸਾਰੇ ਕਸ਼ਮੀਰੀਆਂ ਨਾਲ ਪਿਆਰ ਕਿਸੇ ਨੂੰ ਹਜ਼ਮ ਨਹੀਂ ਹੁੰਦਾ ਕਸ਼ਮੀਰੀਅਤ ਇਸੇ ਗੱਲ ’ਚ ਹੈ ਕਿ ਵੱਖਵਾਦੀ ਮਸਲੇ ਦੇ ਹੱਲ ਲਈ ਗੱਲਬਾਤ ਦਾ ਤਰੀਕਾ ਵਰਤਣ ਅਤੇ ਅੱਤਵਾਦ ਦੀ ਸਖਤ ਵਿਰੋਧਤਾ ਕਰਨ ਸਲਾਮਤ, ਖੁਸ਼ਹਾਲ ਤੇ ਭਾਈਚਾਰੇ ਨਾਲ ਵੱਸਦੇ ਕਸ਼ਮੀਰ ਤੋਂ ਬਿਨਾਂ ਕੋਈ ਹੋਰ ਕਸ਼ਮੀਰ ਹਕੀਕਤ ਨਹੀਂ ਬਣ ਸਕਦਾl
ਵੱਖਵਾਦੀ ਹਕੀਕਤ ਨੂੰ ਸਮਝਣ ’ਚ ਪਹਿਲਾਂ ਹੀ ਦੇਰ ਕਰ ਚੁੱਕੇ ਹਨ ਚੰਗਾ ਹੋਵੇ ਜੇ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਵਿਰੋਧੀ ਵਿਚਾਰਧਾਰਾ ਵਾਲੇ ਲੋਕ ਸਭ ਤੋਂ ਪਹਿਲਾਂ ਅਮਨ ਲਈ ਅੱਗੇ ਆਉਣ ਅਮਨ ਤੋਂ ਬਿਨਾਂ ਕਿਸੇ ਵੀ ਠੋਸ ਤੇ ਸਾਕਾਰਾਤਮਕ ਸ਼ੁਰੂਆਤ ਦੀ ਕਲਪਨਾ ਕਰਨਾ ਵਿਅਰਥ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ