ਜਾਣੋ, ਤਾਜ ਮਹਿਲ ਦੇ 22 ਕਮਰਿਆਂ ਦਾ ਰਾਜ਼? ਜੋ ਵਿਵਾਦਿਤ ਹਨ
ਨਵੀਂ ਦਿੱਲੀ (ਏਜੰਸੀ)। ਰਜਨੀਸ਼ ਨਾਂ ਦੇ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਤਾਜ ਮਹਿਲ ਦੇ 22 ਕਮਰੇ ਖੋਲ੍ਹੇ ਜਾਣ ਅਤੇ ਇਸ ਦੀ ਜਾਂਚ ਪੁਰਾਤੱਤਵ ਵਿਭਾਗ ਤੋਂ ਕਰਵਾਈ ਜਾਵੇ। ਇਨ੍ਹਾਂ ਕਮਰਿਆਂ ਦੀ ਜਾਂਚ ਕਰਕੇ ਰਿਪੋਰਟ ਏਐਸਆਈ ਕਮੇਟੀ ਨੂੰ ਸੌਂਪੀ ਜਾਵੇ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਤਾਜ ਮਹਿਲ ਦੇ ਇਨ੍ਹਾਂ ਬੰਦ ਕਮਰਿਆਂ ‘ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ, ਜਿਸ ਤੋਂ ਬਾਅਦ ਕਮੇਟੀ ਨੂੰ ਰਿਪੋਰਟ ਸੌਂਪੀ ਜਾਵੇ, ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ। ਭਾਜਪਾ ਦੇ ਮੀਡੀਆ ਇੰਚਾਰਜ ਨੇ ਉਪਰੋਕਤ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਤਾਜ ਮਹਿਲ ਦੇ ਕਮਰਿਆਂ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ, ਇਸ ਤੋਂ ਹਾਲੇ ਤੱਕ ਪਰਦਾ ਨਹੀਂ ਉਠਿਆ ਹੈ। ਹੁਣ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਹੁਣ ਅਜਿਹੇ ‘ਚ ਦੇਖਣਾ ਹੋਵੇਗਾ ਕਿ ਉਕਤ ਮਾਮਲੇ ‘ਚ ਕਿੰਨੀ ਸੱਚਾਈ ਸਾਹਮਣੇ ਆਉਂਦੀ ਹੈ। ਫਿਲਹਾਲ, ਸਮਾਂ ਹੀ ਦੱਸੇਗਾ। ਆਓ ਹੁਣ ਤੁਹਾਨੂੰ ਇਨ੍ਹਾਂ 22 ਕਮਰਿਆਂ ਦੇ ਰਾਜ਼ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
22 ਕਮਰਿਆਂ ਦਾ ਰਾਜ਼!
ਕਥਿਤ ਤੌਰ ‘ਤੇ ਤਾਜ ਮਹਿਲ ਦੇ ਇਹ 22 ਕਮਰੇ ਸੰਗਮਰਮਰ ਦੇ ਬਣੇ ਹੋਏ ਹਨ। ਇਹਨਾਂ ਵਿਚਕਾਰ ਦੋ ਮੰਜ਼ਿਲਾਂ ਹਨ। ਜਿਸ ਵਿੱਚ 12 ਤੋਂ 15 ਵਿਸ਼ਾਲ ਕਮਰੇ ਹਨ। ਇਹ ਮੰਜ਼ਿਲਾਂ ਲਾਲ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ। ਫਿਲਹਾਲ ਇਹਨਾਂ ਝਰੋਖਿਆਂ ਨੂੰ ਚਿਣਵਾ ਦਿੱਤਾ ਗਿਆ ਹੈ। । ਹਾਲਾਂਕਿ, ਪਹਿਲਾਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਨ੍ਹਾਂ ਕਮਰਿਆਂ ਵਿੱਚ ਭਗਵਾਨ ਦੀਆਂ ਮੂਰਤੀਆਂ ਹਨ, ਪਰ ਇਸ ਤੋਂ ਪਹਿਲਾਂ ਇਸ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਪਰ ਹੁਣ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਤਾਂ ਅਜਿਹੇ ‘ਚ ਦੇਖਣਾ ਹੋਵੇਗਾ ਕਿ ਇਨ੍ਹਾਂ ਕਮਰਿਆਂ ਦੀ ਸੱਚਾਈ ਕਿਸ ਰੂਪ ‘ਚ ਸਭ ਦੇ ਸਾਹਮਣੇ ਆਉਂਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ