Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ

Shah Mastana Ji Maharaj

ਪਿਆਰੇ ਸਤਿਗੁਰੂ ਜੀ ਸਿੱਧੇ ਰਾਹ ਪਾਇਆ | Shah Mastana Ji Maharaj

Shah Mastana Ji Maharaj: ਮਾਲਾ ਸਿੰਘ ਪੁੱਤਰ ਸ੍ਰੀ ਦਲ ਸਿੰਘ ਪਿੰਡ ਬੁੱਧਰਵਾਲੀ ਸ੍ਰੀ ਗੰਗਾਨਗਰ ਦਾ ਨਿਵਾਸੀ ਹੈ ਉਸਨੇ ਦੱਸਿਆ ਕਿ ਸੰਨ 1957 ਦੀ ਗੱਲ ਹੈ ਸ਼ਾਹ ਮਸਤਾਨਾ ਜੀ ਮਹਾਰਾਜ ਬੁੱਧਰਵਾਲੀ ਪਿੰਡ ’ਚ ਪਧਾਰੇ ਹੋਏ ਸਨ ਇਸ ਪਿੰਡ ਦੀ ਆਸ-ਪਾਸ ਦੀ ਸਾਧ-ਸੰਗਤ ਦੀ ਅਰਜ਼ ’ਤੇ ਆਪ ਜੀ ਨੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ ’ਚ ਇਲਾਕੇ ’ਚ ਬਹੁਤ ਤੇਜ਼ ਹਨੇਰੀ ਚੱਲਿਆ ਕਰਦੀ ਸੀ ਅਤੇ ਕਾਫ਼ੀ ਸਮੇਂ ਤੋਂ ਵਰਖਾ ਵੀ ਨਹੀਂ ਹੋਈ ਸੀ ਮਨਮੁੱਖ ਲੋਕ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਜਿੱਧਰ ਡੇਰਾ ਬਣ ਰਿਹਾ ਹੈ, ਉੱਧਰ ਤੋਂ ਹੀ ਵਰਖਾ ਆਇਆ ਕਰਦੀ ਸੀ ਇਸ ਬੇਪਰਵਾਹ ਜੀ ਨੇ ਡੇਰਾ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹੁਣ ਵਰਖਾ ਨਹੀਂ ਆਵੇਗੀ Shah Mastana Ji Maharaj

ਇਸ ਪਿੰਡ ਦਾ ਪ੍ਰੀਤਮ ਸਿੰਘ ਵੀ ਇਹਨਾਂ ਮਨਮੁੱਖ ਲੋਕਾਂ ’ਚ ਸ਼ਾਮਿਲ ਸੀ ਡੇਰਾ ਬਣਾਉਣ ਦੇ ਲਈ ਸਾਧ-ਸੰਗਤ ਨੇ ਪਿੰਡ ਦੇ ਤਲਾਬ ’ਚੋਂ ਕੱਚੀਆਂ ਇੱਟਾਂ ਕੱਢੀਆਂ ਹੋਈਆਂ ਸਨ। ਸੇਵਾਦਾਰ ਜਦੋਂ ਵੀ ਸੇਵਾ ਕਰਦੇ ਤਾਂ ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਇਸ ਦਿਨ ਕੁਝ ਭਗਤ ਇੱਟਾਂ ਦੀ ਟਰਾਲੀ ਭਰ ਕੇ ਡੇਰਾ ਸੱਚਾ ਸੌਦਾ ਬੁੱਧਰਵਾਲੀ ’ਚ ਲਿਆ ਰਹੇ ਸਨ ਜੋ ਭਗਤ ਟਰਾਲੀ ਦੇ ਉੱਪਰ ਬੈਠੇ ਸਨ, ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਆ ਰਹੇ ਸਨ।

ਇਹ ਵੀ ਪੜ੍ਹੋ: ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ

ਰਸਤੇ ’ਚ ਪ੍ਰੀਤਮ ਸਿੰਘ ਨੇ ਜਦੋਂ ਭਗਤਾਂ ਨੂੰ ਖੁਸ਼ੀ-ਖੁਸ਼ੀ ਸੇਵਾ ਕਰਦੇ ਹੋਏ ਦੇਖਿਆ ਤਾਂ ਉਸ ਤੋਂ ਸਹਿਣ ਨਹੀਂ ਹੋਇਆ ਉਹ ਈਰਖਾ ਨਾਲ ਅੱਗ-ਬਬੂਲਾ ਹੋ ਗਿਆ ਅਤੇ ਟਰਾਲੀ ’ਤੇ ਬੈਠੇ ਭਗਤਾਂ ਦੇ ਪੱਥਰ ਮਾਰਨ ਲੱਗਿਆ ਸੇਵਾਦਾਰਾਂ ਨੇ ਮਾਲਕ ਦੇ ਹੁਕਮ ’ਚ ਰਹਿੰਦਿਆਂ ਉਸਨੂੰ ਕੁਝ ਨਹੀਂ ਕਿਹਾ ਅਤੇ ਸਿੱਧਾ ਡੇਰਾ ਸੱਚਾ ਸੌਦਾ ’ਚ ਆ ਗਏ। ਉਸ ਸਮੇਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਰਬਾਰ ’ਚ ਟਹਿਲ ਰਹੇ ਸਨ ਸੇਵਾਦਾਰਾਂ ਨੇ ਸਾਰੀ ਗੱਲ ਆਪ ਜੀ ਨੂੰ ਸੁਣਾਈ। ਇਸ ’ਤੇ ਸਤਿਗੁਰੂ ਜੀ ਨੇ ਵਚਨ ਫ਼ਰਮਾਇਆ, ‘‘ਵਰੀ, ਆਪ ਹੀ ਸੀਧਾ ਹੋ ਜਾਏਗਾ’’ ਸੇਵਾਦਾਰਾਂ ਨੇ ਅਰਜ਼ ਕੀਤੀ ਕਿ ਸਾਈਂ ਜੀ! ਜੇਕਰ ਤੁਹਾਡਾ ਹੁਕਮ ਹੋਵੇ ਤਾਂ ਅਸੀਂ ਉਹਨੂੰ ਫੜ੍ਹ ਕੇ ਲੈ ਆਈਏ। ਇਸ ’ਤੇ ਦਿਆਲੂ ਸ਼ਹਿਨਸ਼ਾਹ ਜੀ ਨੇ ਵਚਨ ਫ਼ਰਮਾਏ, ‘‘ਵੇਹ ਆਪ ਹੀ ਜਹਾਂ ਪਰ ਆ ਜਾਏਗਾ, ਔਰ ਸੀਧਾ ਹੋ ਜਾਏਗਾ ਉਸੇ ਕੁਛ ਨਹੀਂ ਕਹਿਨਾ।’’

ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ

ਉਸ ਸਮੇਂ ਕੁਝ ਲੋਕ ਇਕੱਠੇ ਹੋ ਕੇ ਆਪ ਜੀ ਦੇ ਕੋਲ ਆਏ ਅਤੇ ਵਰਖਾ ਦੇ ਲਈ ਅਰਜ਼ ਕੀਤੀ। ਇਸ ’ਤੇ ਦਾਤਾ ਜੀ ਨੇ ਫ਼ਰਮਾਇਆ, ‘‘ ਪੁੱਟਰ, ਯਹਾਂ ਬਾਰਿਸ਼ ਕਰਵਾਨੇ ਨਹੀਂ ਆਏ, ਮਾਲਿਕ ਕੀ ਰਜ਼ਾ ਮੇਂ ਰਹਿਨਾ ਚਾਹੀਏ ਬਾਰਿਸ਼ ਕਰੇ ਤੋ ਉਸਕੀ ਮਰਜ਼ੀ ਨਾ ਕਰੇ ਤੋਂ ਭੀ ਉਸਕੀ ਮੌਜ’’ ਉਸ ਦਿਨ ਵੀ ਹਨੇਰੀ ਚੱਲ ਰਹੀ ਸੀ ਆਸ਼ਰਮ ’ਚ ਵੀ ਕਾਫ਼ੀ ਧੂੜ ਮਿੱਟੀ ਜਮ੍ਹਾ ਹੋ ਗਈ ਜੋ ਸਾਧ-ਸੰਗਤ ਉੱਥੇ ਸੇਵਾ ਕਰ ਰਹੀ ਸੀ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੋਈ ਅੰਤ ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ ਕਿ ਹੇ ਸ਼ਹਿਨਸ਼ਾਹ! ਜੇਕਰ ਬਾਰਿਸ਼ ਹੋ ਜਾਵੇ ਤਾਂ ਰੇਤ ਨੂੰ ਹਟਾਉਣਾ ਸੌਖਾ ਹੋ ਜਾਵੇਗਾ। ਕੁਲ ਮਾਲਿਕ ਦਾਤਾ ਜੀ ਤਾਂ ਸਭ ਦੇ ਅੰਦਰ ਦੀ ਜਾਣਦੇ ਹਨ।

ਸੰਗਤ ਦੀ ਜਾਇਜ਼ ਇੱਛਾ ਨੂੰ ਜਲਦੀ ਸੁਣਦੇ ਹਨ ਬਸ! ਫ਼ਿਰ ਦੇਰ ਕੀ ਸੀ ਥੋੜ੍ਹੇ ਸਮੇਂ ਦੇ ਬਾਅਦ ਹੀ ਬਾਰਿਸ਼ ਸ਼ੁਰੂ ਹੋ ਗਈ ਰਾਤ ਭਰ ਬਰਸਾਤ ਹੁੰਦੀ ਰਹੀ ਉਹਨਾਂ ਨਿੰਦਿਆ ਕਰਨ ਵਾਲਿਆਂ ਦੀ ਸ਼ੰਕਾ ਵੀ ਦੂਰ ਹੋ ਗਈ ਜਿਹੜੇ ਇਹ ਕਹਿਦੇ ਸੀ ਕਿ ਡੇਰਾ ਬਣਨ ਕਰਕੇ ਬਰਸਾਤ ਨਹੀਂ ਹੋ ਰਹੀ ਪ੍ਰੀਤਮ ਸਿੰਘ ਵੀ ਆਪਣੇ ਕੀਤੇ ’ਤੇ ਅੰੰਦਰ ਹੀ ਅੰਦਰ ਪਛਤਾਵਾ ਕਰਨ ਲੱਗਿਆ ਕੁਝ ਦਿਨਾਂ ਬਾਅਦ ਉਹ ਡੇਰਾ ਸੱਚਾ ਸੌਦਾ , ਬੁੱਧਰਵਾਲੀ ’ਚ ਆਇਆ ਉਸ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ’ਚ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਉਹ ਸਦਾ ਲਈ ਮਾਲਕ ਦਾ ਭਗਤ ਬਣ ਗਿਆ। Shah Mastana Ji Maharaj

LEAVE A REPLY

Please enter your comment!
Please enter your name here