ਕਿਸਾਨਾਂ ਨੂੰ ਮੀਂਹ ਅਤੇ ਹਨ੍ਹੇਰੀ ਦੀ ਮਾਰ, ਕਿਸਾਨ ਚਿੰਤਤ
(ਖੁਸਵੀਰ ਸਿੰਘ ਤੂਰ) ਪਟਿਆਲਾ। ਸੂਬੇ ਵਿੱਚ ਕਈ ਥਾਂ ਹਨ੍ਹੇਰੀ ਦੇ ਨਾਲ ਥੋੜ੍ਹਾ ਬਹੁਤਾ ਮੀਂਹ ਪਿਆ। ਜਿਸ ਕਾਰਨ ਕਿਸਾਨ ਚਿੰਤਤ ਨਜ਼ਰ ਆਏ। ਮੰਡੀਆਂ ’ਚ ਖੁੱਲੇ ’ਚ ਪਈ ਕਣਕ ਨੂੰ ਢੱਕਣ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਸੋਨੇ ਵਰਗੀ ਕਣਕ ਭਿੱਜੀ ਗਈ। ਇਸ ਦੇ ਨਾਲ ਹੀ ਇਸ ਹਲਕੇ ਜਿਹੇ ਮੀਂਹ ਨੇ ਮੰਡੀਆਂ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਦਿੱਤੀ। ਹਾੜੀ ਦੇ ਇਸ ਸੀਜਨ ਵਿੱਚ ਕਣਕ ਦਾ ਝਾੜ ਘਟਣ ਤੇ ਮਾਜੂ ਦਾਣੇ ਕਰਕੇ ਕਿਸਾਨ ਪਹਿਲਾਂ ਹੀ ਫਿਕਰਾਂ ’ਚ ਹਨ ਪਰ ਅਚਾਨਕ ਬਦਲੇ ਮੌਸਮ ਦੇ ਮਿਜਾਜ ਨੇ ਕਿਸਾਨਾਂ ਦਾ ਚਿੰਤਾਵਾਂ ’ਚ ਵਾਧਾ ਕਰ ਦਿੱਤਾ ਹੈ ਕਈ ਥਾਈਂ ਮੰਡੀਆਂ ’ਚ ਅਧੂਰੇ ਪ੍ਰਬੰਧਾਂ ਕਾਰਨ ਵੀ ਕਿਸਾਨ ਖੱਜਲ-ਖੁਆਰ ਹੋ ਰਹੇ ਹਨ।
ਅੱਜ ਪੰਜਾਬ ਵਿੱਚ ਕਈ ਥਾਂ ਹਨ੍ਹੇਰੀ ਦੇ ਨਾਲ ਥੋੜ੍ਹਾ ਬਹੁਤਾ ਮੀਂਹ ਪੈਣ ਦੀਆਂ ਖਬਰਾਂ ਹਨ, ਜਿਸ ਕਾਰਨ ਕਿਸਾਨ ਅਨਾਜ ਮੰਡੀਆਂ ’ਚ ਪਈ ਕਣਕ ਕਰਕੇ ਚਿੰਤਾ ’ਚ ਹਨ ਪਟਿਆਲਾ ਦੀ ਇੱਕ ਅਨਾਜ ਮੰਡੀ ਵਿੱਚ ਕਿਸਾਨਾਂ ਦੀਆਂ ਕਣਕਾਂ ਦੀਆਂ ਢਕੀਆਂ ਢੇਰੀਆਂ ’ਤੇ ਪਿਆ ਮੀਂਹ ਦਾ ਪਾਣੀ ਅਤੇ ਅਣਢਕੀਆਂ ਬੋਰੀਆਂ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਨਜ਼ਰ ਆਇਆ। ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰ ਰਹੀ ਹੈ ਕਿ ਮੰਡੀਆਂ ’ਚ ਕਿਸਾਨਾਂ ਨੂੰ ਪੂਰੀ ਸਹੂਲਤ ਦਿੱਤੀ ਜਾਵੇਗੀ ਪਰ ਇਸ ਹਲਕੇ ਜਿਹੇ ਹੀ ਮੀਂਹ ਨੇ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ