ਬੇਟਾ, ਅੱਗੇ ਤੋਂ ਲੇਟ ਨਾ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ 

Mahan Rahmo Karma Diwas

(ਸੱਚ ਕਹੂੰ)। ਸੰਨ 1978 ਦੀ ਗੱਲ ਹੈ ਉਸ ਸਮੇਂ ਮੇਰੇ ਮਾਤਾ ਜੀ ਨੇ ਨਾਮ ਸ਼ਬਦ ਨਹੀਂ ਲਿਆ ਹੋਇਆ ਸੀ ਇੱਕ ਦਿਨ ਮੇਰੇ ਮਾਤਾ ਜੀ ਨੇ ਮੇਰੇ ਕੋਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਉਸ ਸਮੇਂ ਮੈਂ ਆਪਣੇ ਮਾਤਾ ਜੀ ਨਾਲ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ਲਈ ਤੁਰ ਪਿਆ ਅਸੀਂ ਘਰੋਂ ਤੁਰਦੇ ਹੀ ਲੇਟ ਹੋ ਗਏ ਰਸਤੇ ’ਚ ਮੈਂ ਆਪਣੇ ਮਾਤਾ ਜੀ ਨੂੰ ਕਿਹਾ, ‘ਅਸੀਂ ਅੱਜ ਸਵੇਰੇ ਦੀ ਮਜਲਿਸ ’ਚ ਦਰਸ਼ਨ ਨਹੀਂ ਕਰ ਸਕਾਂਗੇ ਕਿਉਂਕਿ ਅਸੀਂ ਲੇਟ ਹੋ ਗਏ ਹਾਂ’ ਮੇਰੇ ਮਾਤਾ ਜੀ ਕਹਿਣ ਲੱਗੇ ਕਿ ਜੇਕਰ ਤੁਹਾਡੇ ਗੁਰੂ ਪੂਰਨ ਹਨ ਤਾਂ ਫ਼ਿਰ ਸਾਨੂੰ ਦਰਸ਼ਨ ਹੋ ਹੀ ਜਾਣਗੇ।

ਉਸ ਸਮੇਂ ਮੈਂ ਕਿਹਾ ਕਿ ਇਸ ’ਚ ਸਾਡੀ ਹੀ ਗਲਤੀ ਹੈ ਅਸੀਂ ਹੀ ਘਰੋਂ ਲੇਟ ਤੁਰੇ ਹਾਂ। ਪੂਜਨੀਕ ਪਰਮ ਪਿਤਾ ਜੀ ਤਾਂ ਸਹੀ ਸਮੇਂ ’ਤੇ ਮਜਲਿਸ ਕਰਕੇ ਤੇਰਾਵਾਸ ’ਚ ਚਲੇ ਜਾਂਦੇ ਹਨ ਮੇਰੇ ਮਾਤਾ ਜੀ ਨੇ ਕਿਹਾ, ‘ਮੈਂ ਤਾਂ ਉਦੋਂ ਹੀ ਮੰਨਾਂਗੀ ਜਦੋਂ ਤੁਹਾਡੇ ਸਤਿਗੁਰੂ ਜੀ ਸਾਨੂੰ ਜਾਂਦਿਆਂ ਹੀ ਦਰਸ਼ਨ ਦੇਣ’ ਅਸੀਂ ਸਵੇਰੇ 11 ਵਜੇ ਦਰਬਾਰ ਦੇ ਮੁੱਖ ਗੇਟ ’ਤੇ ਪਹੁੰਚੇ।

ਬੇਟਾ, ਅੱਗੇ ਤੋਂ ਲੇਟ ਨਾ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ

ਸੇਵਾਦਾਰਾਂ ਨੇ ਸਾਨੂੰ ਦੱਸਿਆ ਕਿ ਹਾਲੇ ਪਿਤਾ ਜੀ ਤੇਰਾਵਾਸ ’ਚ ਨਹੀਂ ਗਏ ਹਨ। ਇਹ ਸੁਣ ਕੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਅਸੀਂ ਭੱਜ ਕੇ ਦਰਸ਼ਨਾਂ ਲਈ ਗਏ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ, ਅੱਗੇ ਤੋਂ ਲੇਟ ਨਹੀਂ ਹੋਣਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ’’ ਐਨਾ ਕਹਿ ਕੇ ਪੂਜਨੀਕ ਪਰਮ ਪਿਤਾ ਜੀ ਅਸ਼ੀਰਵਾਦ ਦਿੰਦਿਆਂ ਤੇਰਾਵਾਸ ’ਚ ਚਲੇ ਗਏ।

ਉੱਥੇ ਸੇਵਾਦਾਰਾਂ ਨੇ ਸਾਨੂੰ ਦੱਸਿਆ ਕਿ ਅੱਜ ਪਿਤਾ ਜੀ ਮਜਲਿਸ ਦੀ ਸਮਾਪਤੀ ਤੋਂ ਬਾਅਦ ਵੀ ਕਾਫ਼ੀ ਦੇਰ ਤੱਕ ਤੇਰਾਵਾਸ ’ਚ ਨਹੀਂ ਗਏ ਇਹ ਸੁਣ ਕੇ ਮੇਰਾ ਦਿਲ ਭਰ ਆਇਆ ਤੇ ਸਤਿਗੁਰੂ ਜੀ ਪ੍ਰਤੀ ਮੇਰਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ। ਮੇਰੇ ਮਾਤਾ ਜੀ ਦੀ ਵੀ ਸ਼ੰਕਾ ਦੂਰ ਹੋ ਗਈ ਅਤੇ ਉਨ੍ਹਾਂ ਨੇ ਮਹੀਨਾਵਾਰੀ ਸਤਿਸੰਗ ’ਚ ਆ ਕੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਪ੍ਰੇਮ ਸਾਗਰ, ਮੰਡੀ ਡੱਬਵਾਲੀ (ਹਰਿਆਣਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ