ਜਲੰਧਰ ‘ਚ ਟੂਰਨਾਮੈਂਟ ਦੌਰਾਨ ਸੰਦੀਪ ‘ਤੇ 20 ਗੋਲੀਆਂ ਚਲਾਈਆਂ ਗਈਆਂ ਸਨ
(ਸੱਚ ਕਹੂੰ ਨਿਊਜ਼) ਜਲੰਧਰ। ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi Gang) ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਵਿਸ਼ੇਸ਼ ਟੀਮ ਪੁੱਛਗਿੱਛ ਲਈ ਤਿਹਾੜ ਜੇਲ੍ਹ ਗਈ ਹੈ। ਟੀਮ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵੀ ਇਸ ਜਾਂਚ ਵਿੱਚ ਜੁੱਟ ਗਈ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਕੋਦਰ ਦੇ ਪਿੰਡ ਮੱਲੀਆਂ ਕਲਾਂ ‘ਚ ਮੈਚ ਦੌਰਾਨ ਹੋਈ ਤਕਰਾਰ ਤੋਂ ਬਾਅਦ ਇਹ ਘਟਨਾ ਵਾਪਰੀ ਸੀ। ਟੂਰਨਾਮੈਂਟ ਦੌਰਾਨ ਹੀ ਸੰਦੀਪ ਸਿੰਘ ਨੰਗਲ ਆਪਣੇ ਕੁਝ ਦੋਸਤਾਂ ਨੂੰ ਛੱਡ ਸਟੇਡੀਅਮ ਤੋਂ ਬਾਹਰ ਆਇਆ। ਇਸ ਦੌਰਾਨ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ‘ਤੇ 20 ਦੇ ਕਰੀਬ ਗੋਲੀਆਂ ਚਲਾਈਆਂ। ਸੰਦੀਪ ਜ਼ਮੀਨ ‘ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੋਲੀ ਲੱਗਣ ਤੋਂ ਬਾਅਦ ਪ੍ਰਬੰਧਕ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ
ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਗਰੁੱਪ ਨੇ ਸ਼ੋਸ਼ਲ ਪਲੇਟਫਾਰਮ ਉਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ’ਚ ਲਿਖਿਆ ਹੈ ਕਿ ਕੱਲ੍ਹ ਸੰਦੀਪ ਨੰਗਲ ਅੰਬੀਆਂ ਨੂੰ ਅਸੀਂ ਹੀ ਨਰਕ ਵੱਲ ਭੇਜਿਆ ਹੈ ਅਤੇ ਇਸ ਦਾ ਕਸੂਰ ਇਹ ਸੀ ਕੀ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕਰਦਿਆਂ ਆਪਣਾ ਕੰਮ ਕੱਢਾ ਕੇ ਪਹਿਲਾਂ ਤਾਂ ਲਾਰਾ ਲਾਇਆ ਅਤੇ ਫਿਰ ਵਿਦੇਸ਼ ਵਿੱਚ ਗਾਇਬ ਹੋ ਗਿਆ। ਅਸੀਂ ਇਸ ਨੂੰ ਮਾਰੀਆ ਹੈ ਕਿਉਂਕਿ ਹੁਣ ਇਸ ਦਾ ਮਰਨਾ ਜ਼ਰੂਰੀ ਸੀ। ਜਿਕਰਯੋਗ ਹੈ।ਕਿ ਬੀਤੀ ਸ਼ਾਮ ਪਿੰਡ ਮੱਲ੍ਹੀਆਂ ਖੁਰਦ ਵਿੱਚ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਟੂਰਨਾਮੈਂਟ ਦੌਰਾਨ ਭਾਜੜ ਪੈ ਗਈ। ਹਮਾਲਵਰਾਂ ਨੇ ਸੰਦੀਪ ਦੇ 20 ਗੋਲੀਆਂ ਮਾਰੀਆਂ ਹਨ। ਜਿਸ ਤੋਂ ਬਾਅਦ ਹਮਾਲਵਰ ਮੌਕੇ ਤੋਂ ਫਰਾਰ ਹੋ ਗਏ।