ਗ੍ਰਾਹਕ ਦੀ ਤਸੱਲੀ
ਇੱਕ ਕਿਸਾਨ ਦਾ ਇੱਕ ਪੁੱਤਰ ਸੀ ਉਹ ਨੌਂ-ਦਸ ਸਾਲ ਦਾ ਹੋਇਆ ਤਾਂ ਕਿਸਾਨ ਕਦੇ-ਕਦੇ ਉਸਨੂੰ ਆਪਣੇ ਨਾਲ ਖੇਤ ਲਿਜਾਣ ਲੱਗਾ ਇੱਕ ਵਾਰ ਕਿਸਾਨ ਪੱਕੀਆਂ ਛੱਲੀਆਂ ਤੋੜ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਬੇਟੇ ਨੂੰ ਮੱਦਦ ਕਰਨ ਲਈ ਕਿਹਾ ਕਿਸਾਨ ਨੇ ਕਿਹਾ, ‘‘ਤੂੰ ਛੱਲੀਆਂ ਦੀਆਂ 12-12 ਦੀਆਂ ਢੇਰੀਆਂ ਬਣਾ ਦੇ’’ ਦੋਵੇਂ ਕੰਮ ’ਚ ਜੁਟ ਗਏ ਦੁਪਹਿਰ ਦਾ ਖਾਣਾ ਖਾਣ ਪਿੱਛੋਂ ਕਿਸਾਨ ਨੇ ਢੇਰੀਆਂ ’ਤੇ ਨਜ਼ਰ ਮਾਰੀ ਤੇ ਕੁੱਝ ਹੋਰ ਛੱਲੀਆਂ ਤੋੜ ਲਿਆਇਆ ਉਸਨੇ ਹਰ ਢੇਰੀ ’ਚ ਇੱਕ-ਇੱਕ ਛੱਲੀ ਹੋਰ ਵਧਾ ਦਿੱਤੀ ਉਸ ਦੇ ਪੁੱਤਰ ਨੇ ਕਿਹਾ, ‘‘ਮੈਨੂੰੰ ਗਿਣਤੀ ਆਉਂਦੀ ਹੈ, ਮੈਂ ਗਿਣ ਕੇ ਬਾਰਾਂ ਛੱਲੀਆਂ ਹੀ ਰੱਖੀਆਂ ਹਨ ਹੁਣ ਤਾਂ ਇਹ ਤੇਰਾਂ ਹੋ ਗਈਆਂ ਹਨ’’
ਕਿਸਾਨ ਨੇ ਕਿਹਾ, ‘‘ਪੁੱਤਰ, ਤੂੰ ਠੀਕ ਕਹਿੰਨੈ, ਪਰ ਜਦੋਂ ਅਸੀਂ ਛੱਲੀਆਂ ਵੇਚਣ ਜਾਂਦੇ ਹਾਂ ਤਾਂ ਇੱਕ ਦਰਜਨ ’ਚ ਤੇਰਾਂ ਛੱਲੀਆਂ ਹੁੰਦੀਆਂ ਹਨ’’ ਉਸ ਨੇ ਸਮਝਾਇਆ ਕਿ ਕੋਈ ਛੱਲੀ ਖ਼ਰਾਬ ਵੀ ਨਿੱਕਲ ਸਕਦੀ ਹੈ ਇਸ ਲਈ ਅਸੀਂ ਗ੍ਰਾਹਕਾਂ ਨੂੰ ਇੱਕ ਛੱਲੀ ਵੱਧ ਦਿੰਦੇ ਹਾਂ ਤਾਂ ਕਿ ਗ੍ਰਾਹਕ ਇਹ ਨਾ ਸਮਝਣ ਕਿ ਅਸੀਂ ਉਨ੍ਹਾਂ ਨੂੰ ਧੋਖਾ ਦਿੱਤੈ ਇਸ ਤਰ੍ਹਾਂ ਸਾਡੀਆਂ ਛੱਲੀਆਂ ਵੱਧ ਵਿਕਣਗੀਆਂ ਆਪਣੇ ਪਿਤਾ ਦੀਆਂ ਇਨ੍ਹਾਂ ਗੱਲਾਂ ਨਾਲ ਪੁੱਤਰ ਨੂੰ ਇੱਕ ਸਬਕ ਮਿਲ ਗਿਆ ਕਿ ਗ੍ਰਾਹਕ ਦੀ ਤਸੱਲੀ ਸਭ ਤੋਂ ਅਹਿਮ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ