ਪੰਜਾਬ ਵਿਧਾਨ ਸਭਾ ਚੋਣਾਂ : ਪੰਜਾਬ ‘ਚ 61 ਫੀਸਦੀ ਵੋਟਿੰਗ, 10 ਮਾਰਚ ਨੂੰ ਆਉਣਗੇ ਨਤੀਜੇ, ਨਹੀਂ ਟੁੱਟਿਆ ਪਿਛਲਾ ਰਿਕਾਰਡ

Evm

Punjab Assembly Elections : ਗਿੱਦੜਬਾਹਾ ਵਿੱਚ ਸਭ ਤੋਂ ਵੱਧ 77.80 ਫੀਸਦੀ ਵੋਟਿੰਗ ਹੋਈ

  •  ਸਵੇਰੇ 4.8 ਫੀਸਦੀ ਦਰ ਨਾਲ ਢਿੱਲੀ ਹੋਈ ਸ਼ੁਰੂਆਤ ਤਾਂ ਸ਼ਾਮ ਹੁੰਦੇ ਹੁੰਦੇ ਸੁਧਰੇ ਅੰਕੜੇ
  •  ਗਿਦੜਬਾਹਾ ਵਿਖੇ ਸਭ ਤੋਂ ਜਿਆਦਾ 78.9 ਫੀਸਦੀ ਵੋਟਿੰਗ ਤਾਂ ਅੰਮਿ੍ਰਤਸਰ ਵੈਸਟ ਵਿੱਚ ਸਭ ਤੋਂ ਘੱਟ 48.9

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਨਵੀਂ ਸਰਕਾਰ ਦੀ ਚੋਣ ਪ੍ਰਕਿ੍ਰਆ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਤੋਂ ਰਿਕਾਰਡ ਵੋਟਿੰਗ ਕੀਤੀ ਹੈ ਪਰ ਪਿਛਲੀ ਵਿਧਾਨ ਸਭਾ ਚੋਣਾਂ ਦਾ ਰਿਕਾਰਡ ਇਸ ਵਾਰ ਟੁੱਟ ਨਹੀਂ ਪਾਇਆ ਹੈ। ਪੰਜਾਬ ਵਿੱਚ 77.77 ਫੀਸਦੀ ਵੋਟਿੰਗ ਹੋਈ ਹੈ ਤਾਂ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ 88.88 ਫੀਸਦੀ ਵੋਟਿੰਗ ਹੋਈ ਸੀ। ਇਸ ਵਾਰ ਪੰਜਾਬ ਦੀ ਕਿਸੇ ਵੀ ਵਿਧਾਨ ਸਭਾ ਸੀਟ ਤੋਂ ਹਿੰਸਾ ਜਾਂ ਫਿਰ ਘਟਨਾ ਹੋਣ ਦੀ ਸਮਾਚਾਰ ਪ੍ਰਾਪਤ ਨਹੀ ਹੋਇਆ ਹੈ।

ਹਾਲਾਂਕਿ ਕੁਝ ਸ਼ਿਕਾਇਤਾਂ ਈ.ਵੀ.ਐਮ. ਨੂੰ ਲੈ ਕੇ ਜਾਂ ਫਿਰ ਪੰਜਾਬ ਤੋਂ ਬਾਹਰੀ ਵਿਅਕਤੀਆਂ ਨੂੰ ਲੈ ਕੇ ਜਰੂਰ ਆਈਆਂ ਸਨ ਤਾਂ ਉਨਾਂ ਨੂੰ ਮੌਕੇ ’ਤੇ ਹੀ ਚੋਣ ਕਮਿਸ਼ਨ ਵੱਲੋਂ ਹਲ਼ ਕਰ ਦਿੱਤਾ ਗਿਆ। ਪੰਜਾਬ ਵਿੱਚ ਸਭ ਤੋਂ ਜਿਆਦਾ ਵੋਟਿੰਗ ਗਿਦੜਬਾਹਾ ਹਲਕੇ ਵਿੱਚ ਹੋਈ ਹੈ ਤਾਂ ਅੰਮਿ੍ਰਤਸਰ ਵੈਸਟ ਵਿੱਚ ਸਭ ਤੋਂ ਘੱਟ ਵੋਟਿੰਗ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਪੰਜਾਬ ਦੇ ਕਈ ਵਿਧਾਨ ਸਭਾ ਹਲਕੇ 70 ਫੀਸਦੀ ਤੋਂ ਜਿਆਦਾ ਵੋਟਿੰਗ ਨਾਲ ਅੱਗੇ ਰਹੇ ਹਨ ਤਾਂ ਕਈ ਵਿਧਾਨ ਸਭਾ ਹਲਕੇ ਵਿੱਚ 60 ਫੀਸਦੀ ਤੋਂ ਘੱਟ ਹੀ ਵੋਟਿੰਗ ਰਹੀ ਹੈ।

ਐਤਵਾਰ ਨੂੰ ਪੰਜਾਬ ਵਿੱਚ ਵੋਟਿੰਗ ਹੋਣ ਦੇ ਨਾਲ ਹੀ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੀ ਈ.ਵੀ.ਐਮ. ਵਿੱਚ ਬੰਦ ਹੋ ਗਿਆ ਹੈ। ਜਿਸ ਨੂੰ 10 ਮਾਰਚ ਨੂੰ ਖੋਲਦੇ ਹੋਏ ਚੋਣ ਕਮਿਸ਼ਨ ਵਲੋਂ ਹੀ ਦੱਸਿਆ ਜਾਏਗਾ ਕਿ ਕਿਹੜਾ ਉਮੀਦਵਾਰ ਪੰਜਾਬ ਵਿਧਾਨ ਸਭਾ ਦੀ ਪੌੜੀ ਚੜ ਪਾਏਗਾ ਅਤੇ ਕਿਹੜਾ ਉਮੀਦਵਾਰ ਚੋਣ ਦੰਗਲ ਵਿੱਚ ਮਾਤ ਖਾਏਗਾ। ਇਸ ਨਾਲ ਹੀ ਸਰਕਾਰ ਕਿਹੜੀ ਪਾਰਟੀ ਬਣਾ ਪਾਏਗੀ ਜਾਂ ਫਿਰ ਨਹੀਂ ਬਣਾ ਪਾਏਗੀ, ਇਸ ਸਬੰਧੀ ਵੀ ਸਾਰਾ ਕੁਝ 10 ਮਾਰਚ ਨੂੰ ਹੀ ਪਤਾ ਚਲ ਪਾਏਗਾ। ਇਸ ਲਈ ਹੁਣ ਅਗਲੇ 20 ਦਿਨ ਪੰਜਾਬ ਦੇ ਉਮੀਦਵਾਰਾਂ ਨੂੰ ਈ.ਵੀ.ਐਮ. ਮਸ਼ੀਨਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪਏਗਾ।

ਸ਼ਾਮ 5 ਵਜੇ ਤੱਕ 63.44 ਫੀਸਦੀ ਵੀਟਿੰਗ

  • ਮਾਨਸਾ ਜ਼ਿਲ੍ਹੇ ਵਿੱਚ 73.45 ਫੀਸਦੀ ਵੋਟਿੰਗ
  • ਮੋਹਾਲੀ ਜਿਲੇ ਵਿੱਚ ਸਭ ਤੋਂ ਘੱਟ 53.10 ਫੀਸਦੀ ਵੋਟਿੰਗ
  •  ਅੰਮ੍ਰਿਤਸਰ ਸਾਊਥ ਵਿੱਚ ਸਭ ਤੋਂ ਵੱਧ 48.6 ਫੀਸਦੀ ਵੋਟਿੰਗ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਸਮਾਂ ਖਤਮ ਹੋ ਚੁੱਕਿਆ ਹੈ। ਪਰ ਹਾਲੇ ਵੀ ਕਾਫੀ ਲੋਕ ਲਾਈਨਾਂ ’ਚ ਲੱਗੇ ਹੋਏ ਹਨ। ਵੋਟਿੰਗ ਦਾ ਸਮਾਂ ਸੇਵੇਰ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਸ਼ਾਮ 5 ਵਜੇ ਤੱਕ 63.44 ਫੀਸਦੀ ਵੀਟਿੰਗ ਹੋ ਗਈ ਹੈ। ਸਭ ਤੋਂ ਵੱਧ ਜਿਲਾ ਗਿੱਦੜਬਾਹਾ ’ਚ 77.80 ਫੀਸਦੀ ਵੋਟਿੰਗ ਹੋਈ।

ਪਹਿਲੇ ਘੰਟੇ ਵਿੱਚ 4.80% ਮਤਦਾਨ ਹੋਇਆ ਸੀ। ਦੁਪਹਿਰ ਇੱਕ ਵਜੇ ਤੱਕ 34.10 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਕਈ ਵੱਡੇ ਆਗੂ ਵੋਟ ਪਾ ਚੁੱਕੇ ਹਨ ਤੇ ਕੁਝ ਵੱਡੇ ਆਗੂ ਹਾਲੇ ਵੋਟ ਪਾਉਣ ਲਈ ਪਹੁੰਚੇ। ਵੋਟ ਪਾਉਣ ਵਾਲੇ ਵੱਡੇ ਆਗੂਆਂ ’ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਭਗਵੰਤ ਮਾਨ, ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਕੈਪਟਨ ਅਮਰਿੰਦਰ ਸਿੰਘ,  ਵਿੱਤ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਵੇਰੇ ਹੀ ਆਪਣੀ ਵੋਟ ਪਾਈ ਹੈ।

ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ’ਚ ਕੁੱਲ 2,14, 99,804 ਵੋਟਰ ਹਨ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ, ਸਾਰੇ ਬੂਥਾਂ ‘ਤੇ ਸੋਸ਼ਲ਼ ਡਿਸਟੈਂਸਿੰਗ ਲਈ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਵੋਟਰਾਂ ਦੇ ਸਰੀਰ ਦਾ ਤਾਪਮਾਨ ਚੈੱਕ ਕਰਨ, ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਉਨ੍ਹਾਂ ਨੂੰ ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਗਿਆ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ 1304 ਉਮੀਦਵਾਰ ਮੈਦਾਨ ਵਿੱਚ ਹਨ।

ਸ਼ਾਮ 5 ਵਜੇ ਤੱਕ ਵੋਟਿੰਗ

  • ਅੰਮ੍ਰਿਤਸਰ ’ਚ  57.74 ਫੀਸਦੀ
  • ਬਰਨਾਲਾ 68.03 ਫੀਸਦੀ
  • ਬਠਿੰਡਾ 69.37 ਫੀਸਦੀ
  • ਫਰੀਦਕੋਟ 66.54 ਫੀਸਦੀ
  • ਫਤਿਹਗੜ੍ਹ ਸਾਹਿਬ 67.56 ਫੀਸਦੀ
  • ਫਿਰੋਜਪੁਰ 66.26 ਫੀਸਦੀ
  • ਗੁਰਦਾਸਪੁਰ 64.59 ਫੀਸਦੀ
  • ਹੁਸ਼ਿਆਰਪੁਰ 62.91 ਫੀਸਦੀ
  • ਜਲੰਧਰ 58.47 ਫੀਸਦੀ
  • ਕਪੂਰਥਲਾ 62.46 ਫੀਸਦੀ
  • ਲੁਧਿਆਣਾ 57.02 ਫੀਸਦੀ
  • ਪਠਾਨਕੋਟ 63.89 ਫੀਸਦੀ
  • ਰੋਪੜ 66.31 ਫੀਸਦੀ
  • ਮੁਹਾਲੀ 53.10 ਫੀਸਦੀ
  • ਸੰਗਰੂਰ 70.43  ਫੀਸਦੀ
  • ਨਵਾਂ ਸ਼ਹਿਰ 64.3 ਫੀਸਦੀ
  • ਪਟਿਆਲਾ 65.89 ਫੀਸਦੀ
  • ਮੁਕਤਸਰ 72.01 ਫੀਸਦੀ
  • ਤਰਨਤਾਰਨ 60047 ਫੀਸਦੀ
  • ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 5 ਵਜੇ ਤੱਕ 66.26% ਪੋਲ ਹੋਈਆਂ ਵੋਟਾਂ

    ਜਿਲ੍ਹਾ  ਫਾਜਿ਼ਲਕਾ 5 ਵਜੇ ਤੱਕ ਮਤਦਾਨ

  • ਅਬੋਹਰ 66.60 ਫੀਸਦੀ
  • ਬੱਲੂਆਣਾ 70.10 ਫੀਸਦੀ
  • ਫਾਜਿ਼ਲਕਾ 74.50 ਫੀਸਦੀ
  • ਜਲਾਲਾਬਾਦ 71.50 ਫੀਸਦੀ
  • ਜਿ਼ਲ੍ਹੇ ਦੀ ਔਸਤ 70.70 ਫੀਸਦੀ

ਬਰਨਾਲਾ ਜਿਲ੍ਹੇ ਦੇ 5 ਵਜੇ ਤਕ ਵੋਟਿੰਗ

ਹਲਕਾ ਬਰਨਾਲਾ ਚ       66 ਫੀਸਦੀ
ਹਲਕਾ ਮਹਿਲ ਕਲਾਂ       67.13 ਫੀਸਦੀ
ਹਲਕਾ ਭਦੌੜ             71.03 ਫੀਸਦੀ

ਫ਼ਰੀਦਕੋਟ ਜ਼ਿਲ੍ਹੇ ਵਿੱਚ 66.54 % ਵੋਟਿੰਗ ਹੋਈ

ਕੋਟਕਪੂਰਾ ਹਲਕੇ ਵਿੱਚ          66.67 ਫੀਸਦੀ
ਫ਼ਰੀਦਕੋਟ ਹਲਕੇ ਵਿੱਚ          67.00 ਫੀਸਦੀ
ਜੈਤੋ ਹਲਕੇ ਵਿੱਚ                650.90 ਫੀਸਦੀ

ਲਧਿਆਣਾ ਜ਼ਿਲ੍ਹਾ

ਆਤਮ ਨਗਰ            56.50 %
ਦਾਖਾ                    61.39 %
ਗਿੱਲ                    56.60 %
ਜਗਰਾਉਂ                 61.14 %
ਖੰਨਾ                    58 %
ਲੁਧਿਆਣਾ ਉੱਤਰੀ       55 %
ਦੱਖਣੀ                  52.60%
ਪੱਛਮੀ                  49.30 %
ਪੂਰਬੀ                  52.28 %
ਸੈਂਟਰਲ                 51 %
ਪਾਇਲ                  67 %
ਰਾਏਕੋਟ                 64.90 %
ਸਾਹਨੇਵਾਲ              61.40 %
ਸਮਰਾਲਾ                69.70 %

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ