ਕਲ੍ਹ ਕਰੇ ਸੋ ਆਜ ਕਰ

Do it Today Sachkahoon

ਕਲ੍ਹ ਕਰੇ ਸੋ ਆਜ ਕਰ

ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੰੁਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦਸਦਿਆਂ ਵੀ ਸ਼ਰਮ ਆਉਦੀ ਹੈ ਫਕੀਰ ਨੇ ਕਿਹਾ ਕਿ ਜਿਨ੍ਹਾਂ ਨੂੰ ਦਸਦਿਆਂ ਵੀ ਸ਼ਰਮ ਆਵੇ ਉਨ੍ਹਾਂ ਨੂੰ ਕਰਦਿਆਂ ਸ਼ਰਮ ਕਿਉ ਨਹੀਂ ਆਉਦੀ ਅੱਜ ਤੋਂ ਹੀ ਇਹ ਬੁਰਾਈਆਂ ਛੱਡ ਦੇ ਇੱਕਦਮ ਕਿਵੇਂ ਛੱਡਾਂ? ਫਕੀਰ ਨੇ ਇੱਕ ਘਟਨਾ ਸੁਣਾਈ।

ਰਾਮ ਕ੍ਰਿਸ਼ਨ ਪਰਮਹੰਸ ਕੋਲ ਇੱਕ ਧਨਾਢ ਵਿਅਕਤੀ ਆ ਕੇ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾ ਦੇਣ ਲੱਗਾ ਪਰਮਹੰਸ ਨੇ ਕਿਹਾ, ਚੱਲ ਮੇਰੇ ਨਾਲ ਤੇ ਮੇਰੇ ਸਾਹਮਣੇ ਹੀ ਇਨ੍ਹਾਂ ਨੂੰ ਗੰਗਾ ’ਚ ਸੁੱਟ ਦੇ ਉਸ ਨੇ ਮੋਹਰਾਂ ਇੱਕ-ਇੱਕ ਕਰਕੇ ਗੰਗਾ ’ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰਮਹੰਸ ਨੇ ਉਸ ਤੋਂ ਖੋਹ ਕੇ ਇੱਕੋ ਵਾਰੀ ਗੰਗਾ ’ਚ ਸੁੱਟ ਦਿੱਤੀਆਂ। ਪਰਮਹੰਸ ਨੇ ਉਸ ਨੂੰ ਕਿਹਾ ਕਿ ਇਨ੍ਹਾਂ ਮੋਹਰਾਂ ਨੂੰ ਇੱਕੋ ਸਮੇਂ ਨਾ ਸੁੱਟ ਕੇ ਤੂੰ ਜਿਸ ਤਰ੍ਹਾਂ ਗਿਣ-ਗਿਣ ਕੇ ਸੁੱਟਿਆ ਉਸ ਨਾਲ ਦੋ ਗੱਲਾਂ ਸਾਹਮਣੇ ਆ ਗਈਆਂ ਇੱਕ ਤਾਂ ਇਹ ਕਿ ਇਨ੍ਹਾਂ ਮੋਹਰਾਂ ਨਾਲ ਤੈਨੂੰ ਕਿੰਨਾ ਪਿਆਰ ਹੈ ਜੋ ਤੂੰ ਸੁੱਟਣ ਤੋਂ ਪਹਿਲਾਂ ਗਿਣਦਾ ਹੈਂ ਦੂਜਾ ਇਹ ਕਿ ਤੂੰ ਜਿਸ ਮੰਜਿਲ ਤੱਕ ਇੱਕ ਕਦਮ ’ਚ ਪਹੁੰਚ ਸਕਦਾ ਸੀ ਉੱਥੇ ਪਹੁੰਚਣ ਲਈ ਤੂੰ ਵਿਅਰਥ ’ਚ ਹਜ਼ਾਰਾਂ ਕਦਮ ਚੁੱਕੇੇ ਕਥਾ ਸੁਣਾ ਕੇ ਫ਼ਕੀਰ ਨੇ ਉਸ ਨੂੰ ਸਮਝਾਇਆ ਕਿ ਬੁਰਾਈਆਂ ਛੱਡਣੀਆਂ ਹਨ ਤਾਂ ਹੌਲੀ-ਹੌਲੀ ਛੱਡਣ ਦਾ ਬਹਾਨਾ ਕਿਉ? ਇੱਕਦਮ ਕਿਉ ਨਹੀਂ ਛੱਡ ਦਿੰਦੇ? ਅੱਜ ਤੋਂ ਛੱਡ ਦਿਓ, ਹੁਣ ਤੋਂ ਹੀ ਛੱਡ ਦਿਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here