‘ਦੰਗਾ ਅਤੇ ਡਰ ਮੁਕਤ ਯੂਪੀ’ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਲਈ ਵੋਟ ਦਿਓ: ਯੋਗੀ
ਲਖ਼ਨਊ। ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਿਆਨਾਥ (Yogi Adityanath) ਨੇ ਸੋਮਵਾਰ ਨੂੰ ਸੂਬੇ ਦੇ ਲੋਕਾਂ ਨੂੰ ਸੂਬੇ ’ਚ ਵਿਧਾਨ ਸਭਾ ਚੋਣਾ ਦੇ ਦੂਜੇ ਪੜਾਅ ਲਈ ਸੋਮਵਾਰ ਨੂੰ ਸ਼ੁਰੂ ਹੋਈ ਵੋਟਿੰਗ ’ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਯੋਗੀ ਨੇ ਇਸ ਚੋਣ ਨੂੰ ਦੰਗਾ-ਮੁਕਤ ਅਤੇ ਡਰ ਮੁਕਤ ਨਵੇਂ ਉੱਤਰ ਪ੍ਰਦੇਸ਼’ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਹੈ। ਉਹਨਾਂ ਨੇ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ,‘‘ ਉੱਤਰ ਪ੍ਰਦੇਸ਼ ਵਿਧਾਨ ਸਭਾ ਚੌਣਾ -2022 ਦੇ ਦੂਜੇ ਪੜਾਅ ਦੇ ਸਾਰੇ ਸਤਿਕਾਰਯੋਗ ਵੋਟਰਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਵੋਟ ਦੇ ਅਧਿਕਾਰ ਅਤੇ ਫ਼ਰਜ ਦੇ ਨਾਲ-ਨਾਲ ਰਾਸ਼ਟਰ ਧਰਮ ਵੀ ਹੈ।’ ਦੰਗਾ ਮੁਕਤ ਅਤੇ ਡਰ ਮੁਕਤ ਨਵੇਂ ਉੱਤਰਪ੍ਰਦੇਸ਼’ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਲਈ ਵੋਟ ਪਾਉਣਾ ਯਕੀਨੀ ਬਣਾਉਣ।’
ਜਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਪੱਛਮੀ ਉੱਤਰ ਪ੍ਰਦੇਸ਼ ਅਤੇ ਰੋਹਿਲਖੰਡ ਖੇਤਰ ਦੇ 9 ਜਿਲਿ੍ਹਆਂ ਦੀਆਂ 55 ਸੀਟਾਂ ’ਤੇ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਸ਼ਾਮ 6 ਵਜੇ ਤੱਕ ਚੱਲਣ ਵਾਲੀ ਵੋਟਿੰਗ ਵਿੱਚ ਇਨ੍ਹਾਂ ਸੀਟਾਂ ਦੇ 2.01 ਕਰੋੜ ਵੋਟਰ ਈਵੀਐਮ ਵਿੱਚ 69 ਮਹਿਲਾ ਉਮੀਦਵਾਰਾਂ ਸਮੇਤ 586 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ