ਉਨਾਵ ਵਿੱਚ ਦਲਿਤ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਮਾਇਆਵਤੀ ਨੇ ਸਪਾ ’ਤੇ ਨਿਸ਼ਾਨਾ ਸਾਧਿਆ

Dalit Girl Murder Case Sachkahoon

ਉਨਾਵ ਵਿੱਚ ਦਲਿਤ ਲੜਕੀ ਦੀ ਹੱਤਿਆ ਦੇ ਮਾਮਲੇ ਵਿੱਚ ਮਾਇਆਵਤੀ ਨੇ ਸਪਾ ’ਤੇ ਨਿਸ਼ਾਨਾ ਸਾਧਿਆ

ਲਖ਼ਨਊ। ਉੱਤਰਪ੍ਰਦੇਸ਼ ਦੇ ਉਨਾਵ ਵਿੱਚ ਬੀਤੇ ਦਿਨਾਂ ਵਿੱਚ ਦਲਿਤ ਭਾਈਚਾਰੇ ਦੀ ਇੱਕ ਲੜਕੀ ਦੀ ਕਥਿਤ ਹੱਤਿਆ (Dalit Girl Murder Case) ਦੇ ਮਾਮਲੇ ’ਚ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਵਤੀ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਇੱਕ ਸਥਾਨਕ ਨੇਤਾ ਦੀ ਭੂਮਿਕਾ ਸਾਹਮਣੇ ਆਉਣ ਦਾ ਆਰੋਪ ਲਗਾਉਂਦੇ ਹੋਏ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਾਇਆਵਤੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਪਰਿਵਾਰਜਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਉਹਨਾਂ ਦੇ ਨਾਲ ਹੈ। ਉਹਨਾਂ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੁਆਰਾ ਇਹ ਜਾਣਕਰੀ ਦਿੱਤੀ।

ਐਤਵਾਰ ਨੂੰ ਇੱਥੇ ਪੀੜਤ ਪਰਿਵਾਰ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਸਾਂਝੀ ਕਰਦੇ ਹੋਏ ਉਸਨੇ ਕਿਹਾ,‘ ਉਨਾਵ ਵਿੱਚ ਦਲਿਤ ਜਵਾਨ ਲੜਕੀ ਨੂੰ ਅਗਵਾ ਕਰਕੇ ਉਸ ਦੀ ਬੇਰਹਿਮੀ ਨਾਲ ਕਤਲ ਦੇ ਸੰਗੀਨ ਮਾਮਲੇ ਵਿੱਚ ਪੀੜਤ ਪਰਿਵਾਰ ਦੇ ਲੋਕ ਇਨਸਾਫ਼ ਦੀ ਤਲਾਸ਼ ਵਿੱਚ ਕੱਲ ਰਾਤ ਲਖਨਊ ਆਕੇ ਮੈਨੂੰ ਮਿਲੇ ਅਤੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਜਿਸ ਤੋਂ ਸਪਸ਼ਟ ਹੈ ਕਿ ਸਪਾ ਦੇ ਨੇਤਾ ਦੇ ਬੇਟੇ ਸਹਿਤ ਲੋਕਲ ਪੁਲਿਸ ਵੀ ਪੂਰੀ ਤਰ੍ਹਾਂ ਇਸ ਲਈ ਜਿੰਮੇਵਾਰ ਹੈ।’’ ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਉਨਾਵ ’ਚ ਦਲਿਤ ਲੜਕੀ ਦੇ ਅਗਵਾ ਅਤੇ ਹੱਤਿਆ ’ਚ ਸਪਾ ਨੇਤਾ ਦੀ ਕਥਿਤ ਭੂਮਿਕਾ ਦੇ ਦੋਸ਼ਾਂ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਮ੍ਰਿਤਕ ਦੀ ਲਾਸ਼ ਉਕਤ ਸਪਾ ਆਗੂ ਦੇ ਖੇਤ ਦੇ ਨੇੜਿਓਂ ਬਰਾਮਦ ਹੋਈ ਹੈ।

ਮਾਇਆਵਤੀ ਨੇ ਇਸ ਮਾਮਲੇ ਵਿੱਚ ਪੁਲਿਸ ਦੇ ਢਿੱਲੇ ਰਵੱਈਏ ਦੀ ਵੀ ਆਲੋਚਨਾ ਕੀਤੀ ਹੈ । ਸਰਕਾਰ ਤੋਂ ਲਾਪਰਵਾਹੀ ਲਈ ਜਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਉਹਨਾਂ ਕਿਹਾ,‘ਜੇਕਰ ਉਨਾਵ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦਾ ਸਮੇਂ ਸਿਰ ਨੋਟਿਸ ਲਿਆ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਉਹਨਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਜੇਲ੍ਹ ਭੇਜਿਆ ਜਾਵੇ। ਨਾਲ ਹੀ ਗਰੀਬ ਪੀੜਤ ਪਰਿਵਾਰ ਲਈ ਯੋਗ ਕਾਨੂੰਨੀ ਸਲਾਹ ਦਾ ਪ੍ਰਬੰਧ ਕੀਤਾ ਜਾਵੇ, ਬਸਪਾ ਦੀ ਇਹ ਮੰਗ।

ਬਸਪਾ ਵੱਲੋਂ ਜਾਰੀ ਬਿਆਨ ਮੁਤਾਬਕ ਮ੍ਰਿਤਕ ਦੇ ਮਾਤਾ, ਪਿਤਾ ਅਤੇ ਭੈਣ-ਭਰਾ ਸਮੇਤ ਹੋਰ ਰਿਸ਼ਤੇਦਾਰਾਂ ਨੇ ਲਖਨਊ ਸਥਿਤ ਮਾਇਆਵਤੀ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤਾ। ਮਾਇਆਵਤੀ ਨੇ ਪੀੜਤ ਪਰਿਵਾਰ ਤੋਂ ਘਟਨਾ ਦੀ ਪੂਰੀ ਜਾਣਕਾਰੀ ਲਈ। ਉਹਨਾਂ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਦਿਆਂ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿੱਚ ਬਸਪਾ ਉਹਨਾਂ ਦੇ ਨਾਲ ਹੈ। ਪਾਰਟੀ ਦਾ ਕਹਿਣਾ ਹੈ ਕਿ ਬਸਪਾ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ