ਗਣਤੰਤਰ ਦਿਵਸ ਮੌਕੇ ਸੁਰੱਖਿਆ ਅਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ
ਨਵੀਂ ਦਿੱਲੀ। ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਦਿੱਲੀ ਪੁਲਿਸ ਵੱਲੋਂ (Arrangements for Republic Day) ਸੁਰੱਖਿਆ ਅਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਦੇ ਟ੍ਰੈਫਿਕ ਦੇ ਸੰਯੁਕਤ ਕਮਿਸ਼ਨਰ ਵਿਵੇਕ ਕਿਸ਼ੋਰ ਦੇ ਅਨੁਸਾਰ 23 ਜਨਵਰੀ ਨੂੰ ਆਯੋਜਿਤ ਪੂਰੀ ਪਰੇਡ ਰਿਹਰਸਲ ਦੇ ਮੱਦੇਨਜ਼ਰ ਇੰਡੀਆ ਗੇਟ, ਵਿਜੇ ਚੌਕ ਅਤੇ ਰਾਜਪਥ ਦੇ ਆਸਪਾਸ ਆਮ ਲੋਕਾਂ ਦੀ ਆਵਾਜਾਈ ’ਤੇ (ਅਲੱਗ ਅਲੱਗ ਥਾਵਾਂ ’ਤੇ ਸ਼ਾਮ 6:00 ਵਜੇ, ਰਾਤ 11:00 ਵਜੇ ਅਤੇ ਐਤਵਾਰ ਸਵੇਰੇ 9:15 ਵਜੇ ਤੋਂ ਦੁਪਹਿਰ 12:30 ਵਜੇ ਤੱਕ) ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਹਨ।
ਰਾਜਪਥ ਦੇ ਆਲੇ ਦੁਆਲੇ ਸਥਿਤ ਉਦਯੋਗ ਭਵਨ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਐਤਵਾਰ ਨੂੰ ਸਵੇਰੇ 12:00 ਵਜੇ ਤੱਕ ਸਟੇਸ਼ਨ ਤੋਂ ਬਾਹਰ ਆਉਣ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ। ਇਹਨਾਂ ਦੋ ਸਟੇਸ਼ਨਾਂ ਤੋਂ ਇਲਾਵਾ ਸਾਰੇ ਮੈਟਰੋ ਸਟੇਸ਼ਨਾਂ ’ਤੇ ਯਾਤਰੀਆਂ ਦੀ ਆਵਾਜਾਈ ਆਮ ਵਾਂਗ ਰਹੇਗੀ। ਇੰਡੀਆ ਗੇਟ ਰਾਜਪਥ ਅਤੇ ਨੈਸ਼ਨਲ ਸਟੇਡੀਅਮ ਦੇ ਆਲੇ ਦੁਆਲੇ ਪਰੇਡ ਦੀ ਫੁੱਲ ਰਿਹਰਸਲ ਦੌਰਾਨ ਆਮ ਲੋਕਾਂ ਦੀ ਆਵਾਜਾਈ ’ਤੇ ਰੋਕ ਰਹੇਗੀ। ਪਰੇਡ ਦੌਰਾਨ ਇਹਨਾਂ ਥਾਵਾਂ ’ਤੇ ਜਨਤਕ ਬੱਸਾਂ ਨੂੰ ਲੰਘਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਬੱਸਾਂ ਨੂੰ ਉਹਨਾਂ ਦੀ ਮੰਜਲ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤਾ ਜਾਵੇਗਾ ਅਤੇ ਉਥੋਂ ਚਲਾਇਆ ਜਾਵੇਗਾ।
ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਰਾਜਧਾਨੀ ਵਿੱਚ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ । ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਹਵਾਈ ਅੱਡਿਆਂ ਅਤੇ ਮੈਟਰੋ ਸਟੇਸ਼ਨਾਂ ਤੋਂ ਬਿਨ੍ਹਾਂ ਆਜਾਦਪੁਰ, ਗਾਜੀਪੁਰ, ਕੇਸ਼ਵਪੁਰ ਸਬਜੀ ਮੰਡੀਆਂ ਅਤੇ ਹੋਰ ਭੀੜ-ਭਾੜ ਵਾਲੇ ਬਜਾਰਾਂ ਅਤੇ ਜਨਤਕ ਥਾਵਾਂ ’ਤੇ ਵਿਸ਼ੇਸ਼ ਸੁਰੱਖਿਆ ਨਿਗਰਾਨੀ ਰੱਖੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ