ਇਟਲੀ ਦੀ ਯੂਨੈਸਕੋ ਨੂੰ ਐਸਪ੍ਰੈਸੋ ਨੂੰ ਵਿਰਾਸਤ ਸੂਚੀ ਵਿੱਚ ਸ਼ਾਮਿਲ ਕਰਨ ਦੀ ਅਪੀਲ

Italy Appeals to UNESCO Sachkahoon

ਇਟਲੀ ਦੀ ਯੂਨੈਸਕੋ ਨੂੰ ਐਸਪ੍ਰੈਸੋ ਨੂੰ ਵਿਰਾਸਤ ਸੂਚੀ ਵਿੱਚ ਸ਼ਾਮਿਲ ਕਰਨ ਦੀ ਅਪੀਲ

ਰੋਮ। ਇਟਲੀ ਨੇ ਸੰਯੁਕਤ ਰਾਸ਼ਟਰ (Italy Appeals to UNESCO) ਵਿਦਿਅਕ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ (ਯੂਨੇਸਕੋ) ਨੂੰ ਇਟਲੀ ਦੇ ਐਸਪ੍ਰੈਸੋ ਨੂੰ ਇੱਕ ਅਟੁੱਟ ਸੱਭਿਆਚਾਰਕ ਵਿਰਾਸਤ ਦੇ ਰੂਪ ਵਿੱਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਇਟਲੀ ਦੇ ਖੇਤੀਬਾੜੀ ਮੰਤਰਾਲੇ ਨੇ ਯੂਨੈਸਕੋ ਨੂੰ ਅਰਜ਼ੀ ਦਿੱਤੀ ਹੈ। ਇਹ ਜਾਣਕਾਰੀ ਇਟਲੀ ਦੇ ਉੱਪ ਖੇਤੀਬਾੜੀ ਮੰਤਰੀ ਜਿਆਨ ਮਾਰਕ ਸੈਂਟੀਨੀਓ ਨੇ ਸ਼ੁੱਕਰਵਾਰ ਨੂੰ ਦਿੱਤੀ।

ਸਕਾਈ ਟੀਜੀ 24 ਨਿਊਜ ਚੈਨਲ ਨੇ ਮਿਸਟਰ ਸੈਂਟੀਨਿਓ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਐਸਪ੍ਰੈਸੋ ਇਟਲੀ ਦੀ ਰਾਸ਼ਟਰੀ ਪਛਾਣ ਅਤੇ ਸਮਾਜਵਾਦ ਦਾ ਪ੍ਰਗਟਾਵਾ ਕਰਦਾ ਹੈ। ਸੈਂਟੀਨਿਓ ਨੇ ਉਮੀਦ ਜਤਾਈ ਕਿ ਯੂਨੈਸਕੋ ਨੈਸ਼ਨਲ ਕਮਿਸ਼ਨ 31 ਮਾਰਚ ਤੱਕ ਇਸ ਨੂੰ ਮਨਜ਼ੂਰੀ ਦੇ ਕੇ ਪੈਰਿਸ ਸਥਿਤ ਯੂਨੈਸਕੋ ਹੈੱਡਕੁਆਟਰ ਨੂੰ ਭੇਜ ਦੇਵੇਗਾ। ਧਿਆਨਯੋਗ ਹੈ ਕਿ ਦਸੰਬਰ 2017 ਵਿੱਚ, ਨੇਪੋਲੀਟਨ ਪੀਜ਼ਾ ਬਣਾਉਣ ਦੀ ਕਲਾ ਨੂੰ ਯੂਨੈਸਕੋ ਦੀ ਅਟੈਂਜੀਬਲ ਹੈਰੀਟੇਜ ਸੂਚੀ ਵਿੱਚ ਸ਼ਾਮਲ ਕੀਤਾ ਸੀ। ਪਿਛਲੇ ਸਾਲ ਇਟਲੀ ਵਿੱਚ ਟਰਫ਼ਲ ਸ਼ਿਕਾਰ ਅਤੇ ਕੱਢਣ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ