ਸਦਾ ਯਾਦ ਰੱਖੋ ਇਹ ਗੱਲਾਂ (Always Remember These Things)
ਬੁਰੇ ਲੋਕਾਂ ਲਈ ਕੁਝ ਨਾ ਕੁਝ ਖਾਸ ਗੱਲ ਜਾਂ ਚੀਜ਼ ਹੁੰਦੀ ਹੈ ਜਿਸ ਤੋਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ (Always Remember) ਇਸ ਸਬੰਧ ’ਚ ਆਚਾਰੀਆ ਚਣੱਕਿਆ ਕਹਿੰਦੇ ਹਨ ਕਿ:-
ਤੁਸ਼ਟ ਹੋਤ ਭੋਜਨ ਕਿਏ, ਬ੍ਰਾਹਮਣ ਲਖਿ ਘਨ ਮੋਰ
ਪਰ ਸੰਪਤੀ ਲਖਿ ਸਾਧ ਜਨ, ਖਲ ਲਖਿ ਦੁਖ ਘੋਰ
ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਦੋਂ ਵੀ ਬੱਦਲ ਗੱਜਦੇ ਹਨ ਬਾਰਿਸ਼ ਦਾ ਵਾਤਾਵਰਨ ਬਣਦਾ ਹੈ ਤਾਂ ਮੋਰ ਖੁਸ਼ ਹੋ ਕੇ ਨੱਚਣ ਲੱਗਦੇ ਹਨ ਜਿਨ੍ਹਾਂ ਲੋਕਾਂ ਦਾ ਸੁਭਾਅ ਚੰਗਾ ਹੁੰਦਾ ਹੈ, ਜੋ ਸੁਫ਼ਨੇ ’ਚ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਹਨ ਉਹ ਦੂਜਿਆਂ ਦੀ ਖੁਸ਼ੀ, ਦੂਜਿਆਂ ਦੇ ਸੁਖ ਨੂੰ ਦੇਖ ਕੇ ਹੀ ਪ੍ਰਸੰਨ ਹੋ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਖੁਦ ਦੇ ਸੁਖ ਨਾਲ ਓਨਾ ਸੁਖ ਨਹੀਂ ਮਿਲਦਾ ਜਿੰਨਾ ਦੂਜਿਆਂ ਨੂੰ ਖੁਸ਼ ਦੇਖ ਕੇ ਸੁਖ ਮਿਲਦਾ ਹੈ। ਅਚਾਰੀਆ ਕਹਿੰਦੇ ਹਨ ਕਿ ਜੋ ਵੀ ਬੁਰੇ ਸੁਭਾਅ ਵਾਲੇ ਲੋਕ ਹੁੰਦੇ ਹਨ ਅਤੇ ਉਹ ਦੂਜਿਆਂ ਨੂੰ ਮੁਸੀਬਤ ’ਚ ਦੇਖ ਕੇ ਹੀ ਪ੍ਰਸੰਨ ਹੁੰਦੇ ਹਨ ਇਨ੍ਹਾਂ ਤੋਂ ਦੂਜਿਆਂ ਦੀ ਖੁਸ਼ੀ ਨਹੀਂ ਦੇਖੀ ਜਾਂਦੀ, ਹਮੇਸ਼ਾ ਹੋਰ ਲੋਕਾਂ ਨਾਲ ਬੁਰਾ ਹੋਵੇ, ਇਹ ਕੋਸ਼ਿਸ਼ ਕਰਦੇ ਰਹਿੰਦੇ ਹਨ। ਆਚਾਰੀਆ ਚਾਣੱਕਿਆ ਕਹਿੰਦੇ ਹਨ ਹਮੇਸ਼ਾ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਜਿਹੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ