ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ : ਪੂਜਨੀਕ ਗੁਰੂ ਜੀ

Purpose, Good World, Humanity, Saint Gurmeet Ram Rahim, Spiritually

ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਖਸ਼ਿਆ ਪਾਕ-ਪਵਿੱਤਰ ਨਾਮ ਸ਼ਬਦ ਅੱਜ ਕਰੋੜਾਂ ਘਰਾਂ ਦੇ ਹਨ੍ਹੇਰੇ ਨੂੰ ਦੂਰ ਕਰ ਰਿਹਾ ਹੈ, ਕਰੋੜਾਂ ਘਰਾਂ ਨੂੰ ਨਰਕ ’ਚੋਂ ਕੱਢ ਕੇ ਸਵਰਗ ਤੋਂ ਵਧ ਕੇ ਬਣਾ ਚੁੱਕਾ ਹੈ ਅਜਿਹੇ ਮੁਰਸ਼ਿਦ-ਏ-ਕਾਮਿਲ, ਅਜਿਹੇ ਸਤਿਗੁਰੂ-ਮੌਲਾ ਦਾ ਜਿੰਨਾ ਸ਼ੁਕਰਾਨਾ ਕੀਤਾ ਜਾਵੇ, ਓਨਾ ਹੀ ਘੱਟ ਹੈ।

ਮੁਰਸ਼ਿਦ-ਏ-ਕਾਮਿਲ ਨੇ ਜੋ ਤਰੀਕਾ ਦੱਸਿਆ, ਬੜਾ ਹੀ ਸੌਖਾ ਤਰੀਕਾ, ਚੱਲਦੇ, ਬੈਠਦੇ-ਲੇਟਦੇ ਖਾਂਦੇ-ਪੀਂਦੇ, ਕੰਮ-ਧੰਦਾ ਕਰਦੇ ਹੋਏ ਤੁਸੀਂ ਜੀਭਾ-ਖਿਆਲਾਂ ਨਾਲ ਮਾਲਕ ਦਾ ਨਾਮ ਜਪੋ, ਉਹ ਦਰਗਾਹ ’ਚ ਮਨਜ਼ੂਰ ਹੋਵੇਗਾ ਜੋ ਕਿ ਬੇਮਿਸਾਲ ਹੈ ਪੁਰਾਣੇ ਸਮੇਂ ’ਚ ਲੋਕ ਪਰਮਾਤਮਾ ਦੀ ਖੋਜ ਲਈ ਜੰਗਲਾਂ ’ਚ ਚਲੇ ਜਾਂਦੇ ਸਾਲਾਂ-ਸਾਲ ਬੈਠੇ ਰਹਿੰਦੇ ਕਈ ਸਾਲਾਂ ਬਾਅਦ ਇੱਕ-ਅੱਧੀ ਝਲਕ ਨਜ਼ਰ ਆਉਦੀ ਪਰ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਅਜਿਹਾ ਕਮਾਲ ਕੀਤਾ ਕਿ ਪਰਿਵਾਰ ’ਚ ਰਹੋ, ਕੰਮ-ਧੰਦਾ ਕਰਦੇ ਰਹੋ ਅਤੇ ਸਿਰਫ਼ ਸਿਮਰਨ ਨਾਲ, ਮਾਲਕ ਨਾਲ ਜੁੜੇ ਰਹੋ ਤਾਂ ਅਜਿਹੇ ਰਹਿੰਦੇ ਹੋਏ ਵੀ ਤੁਸੀਂ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ।

ਬਚਨ ਮੰਨਣ ਨਾਲ ਸੰਵਰ ਜਾਂਦੇ ਨੇ ਦੋਵੇਂ ਜਹਾਨ

ਇਸ ਘੋਰ ਕਲਿਯੁਗ ’ਚ ਭਾਵੇਂ ਕੋਈ ਗ੍ਰਹਿਸਥੀ ਹੈ ਜਾਂ ਤਿਆਗੀ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ਨੂੰ ਮੰਨਦਾ ਹੈ, ਯਕੀਨਨ ਉਸਦੇ ਦੋਵੇਂ ਜਹਾਨ ਸੰਵਰ ਜਾਂਦੇ ਹਨ ਮਾਲਕ ਉਨ੍ਹਾਂ ਦੇ ਅੰਦਰ-ਬਾਹਰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੰਦਾ ਉਹ ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਹਨ, ਦਿਲੋ-ਦਿਮਾਗ ਤੋਂ ਹਨ੍ਹੇਰ ਦੂਰ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀਆਂ ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ, ਜਿਸ ਦੀ ਕਲਪਨਾ ਵੀ ਕਦੇ ਨਹੀਂ ਕੀਤੀ ਹੁੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਿਮਰਨ ਕਰਨਾ ਚਾਹੀਦਾ ਹੈ ਅਤੇ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਗੁਣਗਾਨ ਗਾਉਦੇ ਅਤੇ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ, ਉਦੋਂ ਮਾਲਕ ਦਾ ਰਹਿਮੋ-ਕਰਮ ਹੁੰਦਾ ਹੈ ਅਤੇ ਤਾਂ ਹੀ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਮਿਲਿਆ ਕਰਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ