ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਜਿੱਥੇ ਇਹ ਪੰਜ ...

    ਜਿੱਥੇ ਇਹ ਪੰਜ ਚੀਜ਼ਾਂ ਨਾ ਹੋਣ, ਉੱਥੇ ਕਦੇ ਨਾ ਰੁਕੋ

    Acharya Chanakya Sachkahoon

    ਜਿੱਥੇ ਇਹ ਪੰਜ ਚੀਜ਼ਾਂ ਨਾ ਹੋਣ, ਉੱਥੇ ਕਦੇ ਨਾ ਰੁਕੋ

    ਸਾਨੂੰ ਕਿੱਥੇ ਰਹਿਣਾ ਚਾਹੀਦਾ ਹੈ ਅਤੇ ਕਿੱਥੇ ਨਹੀਂ, ਕਿਨ੍ਹਾਂ ਥਾਵਾਂ ਤੋਂ ਸਾਨੂੰ ਤੁਰੰਤ ਹਟ ਜਾਣਾ ਚਾਹੀਦਾ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਜਿਸ ਦੇਸ਼ ’ਚ ਨਾ ਸਨਮਾਨ ਹੋਵੇ, ਨਾ ਰੋਜ਼ੀ ਹੋਵੇ, ਨਾ ਕੋਈ ਦੋਸਤ, ਭਰਾ ਜਾਂ ਰਿਸ਼ਤੇਦਾਰ ਹੋਵੇ, ਜਿੱਥੇ ਵਿੱਦਿਆ ਨਾ ਹੋਵੇ, ਜਿੱਥੇ ਕੋਈ ਗੁਣ ਨਾ ਹੋਵੇ ਅਜਿਹੀਆਂ ਥਾਵਾਂ ’ਤੇ ਰਹਿਣਾ ਨਹੀਂ ਚਾਹੀਦਾ ਇਨ੍ਹਾਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਿਸ ਥਾਂ ਸਾਨੂੰ ਆਦਰ-ਸਨਮਾਨ ਨਾ ਮਿਲੇ, ਜਿਸ ਥਾਂ ’ਤੇ ਪੈਸਾ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਜਿੱਥੇ ਸਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਨਾ ਹੋਵੇ, ਜਿੱਥੇ ਕੋਈ ਗਿਆਨ ਨਾ ਹੋਵੇ ਤੇ ਜਿੱਥੇ ਕੋਈ ਗੁਣ ਜਾਂ ਚੰਗੇ ਕੰਮ ਨਾ ਹੋਣ, ਅਜਿਹੀਆਂ ਥਾਵਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਇਹੀ ਸਮਝਦਾਰ ਇਨਸਾਨ ਦੀ ਪਛਾਣ ਹੈ।

    ਕੌਣ ਸਨ ਅਚਾਰੀਆ ਚਾਣੱਕਿਆ?

    ਅਚਾਰੀਆ ਚਾਣੱਕਿਆ ਤਕਸ਼ਿਲਾ ਦੇ ਗੁਰੂਕੁੱਲ ’ਚ ਅਰਥ-ਸ਼ਾਸਤਰ ਦੇ ਅਚਾਰੀਆ ਸਨ ਪਰ ਉਨ੍ਹਾਂ ਦੀ ਰਾਜਨੀਤੀ ’ਚ ਗੂੜ੍ਹੀ ਪਕੜ ਸੀ ਸੰਭਵ ਹੈ ਪਹਿਲੀ ਵਾਰ ਕੂਟਨੀਤੀ ਦਾ ਪ੍ਰਯੋਗ ਅਚਾਰੀਆ ਚਾਣੱਕਿਆ ਵੱਲੋਂ ਹੀ ਕੀਤਾ ਗਿਆ ਸੀ ਉਨ੍ਹਾਂ ਨੇ ਸਮਰਾਟ ਸਿਕੰਦਰ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ ਇਸ ਤੋਂ ਇਲਾਵਾ ਕੂਟਨੀਤੀ ਨਾਲ ਹੀ ਉਨ੍ਹਾਂ ਨੇ ਚੰਦਰ ਗੁਪਤ ਨੂੰ ਅਖੰਡ ਭਾਰਤ ਦਾ ਬਾਦਸ਼ਾਹ ਵੀ ਬਣਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here