ਰਾਮ-ਨਾਮ ’ਚ ਲਾਏ ਗਏ ਸਵਾਸ ਅਨਮੋਲ

God Sent Saints, Revered Guru Ji

ਰਾਮ-ਨਾਮ ’ਚ ਲਾਏ ਗਏ ਸਵਾਸ ਅਨਮੋਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਤੁਰਦੇ-ਫਿਰਦੇ, ਬੈਠ ਕੇੇ, ਲੇਟ ਕੇ ਜਿੰਨੇ ਵੀ ਸੁਆਸ ਅੱਲ੍ਹਾ, ਰਾਮ ਦੀ ਯਾਦ ਵਿੱਚ ਲਾਉਦਾ ਹੈ ਉਹ ਬੇਸ਼ਕੀਮਤੀ ਸੁਆਸ ਬਣ ਜਾਂਦੇ ਹਨ ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਤੁਹਾਨੂੰ ਸੁਖ ਮਿਲਦਾ ਹੈ ਅਗਲੇ ਜਹਾਨ ਵਿਚ ਵੀ ਪਰਮਾਨੰਦ ਮਿਲਦਾ ਹੈ ਅਤੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਹੋ ਜਾਂਦੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੇ ਕੀਮਤੀ ਸੁਆਸਾਂ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ ਦੁਨੀਆਦਾਰੀ, ਵਿਸ਼ੇ-ਵਿਕਾਰ, ਭੌਤਿਕਤਾਵਾਦ ਵਿਚ ਲੱਗ ਕੇ ਅੱਜ ਇਨਸਾਨ ਸੁਆਸਾਂ ਦੀ ਕਦਰ, ਕੀਮਤ ਭੁੱਲ ਰਿਹਾ ਹੈ ਇੱਕ ਦਿਨ ਇਨ੍ਹਾਂ ਸੁਆਸਾਂ ਦੀ ਕਦਰ ਯਾਦ ਆਵੇਗੀ ਪਰ ਉਸ ਸਮੇਂ ਸੁਆਸ ਨਹੀਂ ਹੋਣਗੇ ਇਨਸਾਨ ਨੂੰ ਆਪਣੇ ਆਖ਼ਰੀ ਸਮੇਂ ਵਿਚ ਓਮ, ਹਰੀ, ਅੱਲ੍ਹਾ, ਪਰਮਾਤਮਾ ਯਾਦ ਆਉਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇੰਜ ਹੀ ਕਿਉ ਬਰਬਾਦ ਕਰ ਦਿੱਤੀ? ਦੁਨੀਆਂ ਦੇ ਝਮੇਲਿਆਂ ਵਿਚ ਕਿਉ ਉਲਝਿਆ ਰਿਹਾ? ਮਾਲਕ ਦੀ ਭਗਤੀ-ਇਬਾਦਤ ਕਿਉ ਨਹੀਂ ਕੀਤੀ? ਇਹ ਸਭ ਸਵਾਲ ਉਸ ਦੇ ਦਿਮਾਗ ਵਿਚ ਆਉਦੇ ਹਨ ਕਿਉਕਿ ਰਾਮ-ਨਾਮ ਵਿਚ ਜੋ ਆਨੰਦ, ਸੁਆਦ, ਲੱਜ਼ਤ ਹੈ ਉਹ ਬਜ਼ਾਰ ’ਚੋਂ ਖ਼ਰੀਦੀ ਨਹੀਂ ਜਾ ਸਕਦੀ ਰਾਮ-ਨਾਮ ਦੇ ਸਵਾਦ, ਲੱਜ਼ਤ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸ਼ਹਿਦ ਜਾਂ ਰਸਗੁੱਲੇ ਦਾ ਸਵਾਦ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਹ ਤੁਹਾਡੀ ਜੀਭ ਦੇ ਸੰਪਰਕ ਵਿਚ ਰਹਿੰਦਾ ਹੈ ਇਸ ਤਰ੍ਹਾਂ ਜੀਭ ਦਾ ਸਵਾਦ ਸਿਰਫ਼ ਪਲ ਭਰ ਦਾ ਹੁੰਦਾ ਹੈ ਪਰ ਰਾਮ-ਨਾਮ ਦਾ ਸਵਾਦ ਜੇਕਰ ਇੱਕ ਵਾਰ ਚੜ੍ਹ ਜਾਵੇ ਤਾਂ ਦੋਵਾਂ ਜਹਾਨਾਂ ਵਿਚ ਨਹੀਂ ਉੱਤਰਦਾ ਇਨਸਾਨ ਜੇਕਰ ਓਮ, ਹਰੀ, ਅੱਲ੍ਹਾ ਦਾ ਨਾਮ ਜਪੇ ਤਾਂ ਯਕੀਨਨ ਉਸਨੂੰ ਪਰਮਾਨੰਦ ਮਿਲਦਾ ਹੈ ਅਤੇ ਉਸ ਪਰਮਾਨੰਦ ਨਾਲ ਉਹ ਬੇਇੰਤਹਾ ਖੁਸ਼ੀਆਂ ਦਾ ਸਵਾਮੀ ਬਣ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ