ਚਿੰਤਾਜਨਕ! ਦੇਸ਼ ਵਿੱਚ ਕਰੋਨਾ ਦੇ ਮਾਮਲੇ 50 ਹਜ਼ਾਰ ਤੋਂ ਪਾਰ
ਕੋਵਿਡ ਟੀਕਾਕਰਨ ਵਿੱਚ 147.72 ਕਰੋੜੇ ਟੀਕੇ ਲਾਏ
ਨਵੀਂ ਦਿੱਲੀ (ਸੱਚ ਕੰਹੂ)। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 96 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਨ 147.72 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 96 ਲੱਖ 43 ਹਜ਼ਾਰ 238 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 147 ਕਰੋੜ 72 ਲੱਖ ਅੱਠ ਹਜਾਰ 846 ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 58097 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਦੋ ਲੱਖ 14 ਹਜ਼ਾਰ 4 ਹੋ ਗਈ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.61 ਫੀਸਦੀ ਹੈ। ਰੋਜ਼ਾਨਾ ਇਨਫੈਕਸ਼ਲ ਦੀ ਦਰ 4.18 ਫੀਸਦੀ ਹੋ ਗਈ ਹੈ।
ਓਮੀਕਰੋਨ ਦੇ 2135 ਕੇਸ
ਕਰੋਨਾ ਦੇ ਨਵੇਂ ਰੂਪ ਓਮੀਕਰੋਨ ਨਾਲ 23 ਰਾਜਾਂ ਵਿੱਚ 2135 ਲੋਕ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ਵਿੱਚ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 653, ਦਿੱਲੀ ਵਿੱਚ 464 ਅਤੇ ਕੇਰਲ ਵਿੱਚ 185 ਮਾਮਲੇ ਹਨ। ਓਮੀਕਰੋਨ ਸੰਕਰਮਣ ਨਾਲ 828 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਇਸੇ ਮਿਆਦ ਵਿੱਚ 15389 ਲੋਕ ਕਰੋਨਾ ਤੋਂ ਮੁਕਤ ਹੋ ਚੁੱਕੇ ਹਨ। ਹੁਣ ਤੱਕ ਕੁਲ 3 ਕਰੋੜ 43 ਲੱਖ 21 ਹਜ਼ਾਰ 803 ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.01 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 13 ਲੱਖ 88 ਹਜ਼ਾਰ 647 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁੱਲ 68 ਕਰੋੜ 38 ਲੱਖ 17 ਹਜ਼ਾਰ 242 ਕੋਵਿਡ ਟੈਸਟ ਕੀਤੇ ਗਏ ਹਨ।
ਯੂਪੀ ਵਿੱਚ ਓਮੀਕਰੋਨ ਸੰਕਰਮਿਤਾਂ ਦੀ ਗਿਣਤੀ ਵਧ ਕੇ 31, ਜਾਂਚ ਵਧਾਉਣ ’ਤੇ ਜ਼ੋਰ
ਉੱਤਰ ਪ੍ਰਦੇਸ਼ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ 23 ਨਵੇਂ ਮਰੀਜ਼ ਮਿਲਣ ਤੋਂ ਬਾਅਦ ਹੁਣ ਇਸ ਦੇ ਸੰਕਰਮਿਤਾਂ ਦੀ ਗਿਣਤੀ 31 ਹੋ ਗਈ ਹੈ। ਮੰਗਲਵਾਰ ਦੇਰ ਰਾਤ ਤੱਕ, ਰਾਜ ਵਿੱਚ 23 ਓਮੀਕਰੋਨ ਸੰਕਰਮਿਤ ਮਰੀਜ਼ ਪਾਏ ਗਏ ਸਨ। ਇਸ ਵਿੱਚ ਲਖਨਊ ਵਿੱਚ ਸਭ ਤੋਂ ਵੱਧ 8 ਮਰੀਜ਼ ਪਾਏ ਗਏ ਹਨ। ਜਦੋਂ ਕਿ ਮੇਰਠ ਵਿੱਚ 5, ਗਾਜ਼ੀਆਬਾਦ ਵਿੱਚ 3 ਅਤੇ ਮੁਰਾਦਾਬਾਦ, ਆਗਰਾ ਅਤੇ ਕਾਨਪੁਰ ਵਿੱਚ ਦੋ-ਦੋ ਅਤੇ ਮਹਾਰਾਜਗੰਜ ਵਿੱਚ 1 ਮਰੀਜ਼ ਪਾਇਆ ਗਿਆ ਹੈ। ਓਮੀਕਰੋਨ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ, ਸਰਕਾਰ ਨੇ ਕਰੋਨਾ ਟੈਸਟਿੰਗ ਅਤ ਜੀਨੋਮ ਸੀਕਵੈਂਸਿੰਗ ਦਾ ਦਾਇਰਾ ਵਧਾਉਣ ਦੇ ਆਦੇਸ਼ ਦਿੱਤੇ ਹਨ। ਮੰਗਲਵਾਰ ਦੇਰ ਸ਼ਾਮ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ’ਚ ਸਿਹਤ ਵਿਭਾਗ ਦੇ ਮਾਹਿਰਾਂ ਦੇ ਸਲਾਹਕਾਰ ਸਮੂਹ ਦੀ ਬੈਠਕ ਤੋਂ ਬਾਅਦ ਸੂਬੇ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਵੀ ਦੇਰ ਰਾਤ ਕਰੋਨਾ ਕੰਟਰੋਲ ਨਾਲ ਜੁੜੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਰਾਤ ਦੇ ਕਰਫਿਊ ਦੀ ਮਿਆਦ ਵਧਾਉਣ ਦੇ ਨਾਲ, 6 ਜਨਵਰੀ ਤੋਂ ਰਾਜ ਵਿੱਚ ਹੋਰ ਦਿਨਾਂ ਦੇ ਦਿਸ਼ਾ-ਨਿਰਦੇਸ਼ਾਂ ਵਾਲੇ ਨਿਯਮ ਲਾਗੂ ਹੋਣਗੇ।
ਸੂਰਜੇਵਾਲਾ ਵੀ ਕਰੋਨਾ ਸੰਕਰਮਿਤ
ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਵੀ ਕਰੋਨਾ ਸੰਕਰਮਿਤ ਹੋ ਗਏ ਹਨ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸੂਰਜੇਵਾਲਾ ਨੇ ਦੱਸਿਆ ਕਿ ਮਾਮੂਲੀ ਜ਼ੁਕਾਮ ਤੋਂ ਬਾਅਦ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ, ਜਿਸ ਵਿੱਚ ਉਹ ਕਰੋਨਾ ਨਾਲ ਸੰਕਰਮਿਤ ਪਾਏ ਗਏ। ਉਨ੍ਹਾਂ ਸੰਪਰਕ ਵਿੱਚ ਆਏ ਲੋਕਾ ਨੂੰ ਵੀ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਟਵੀਟ ਕੀਤਾ, ‘‘ਬੀਤੀ ਰਾਤ ਹਲਕੇ ਬੁਖਾਰ ਅਤੇ ਜ਼ੁਕਾਮ ਵਰਗੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ, ਟੈਸਟ ਕਰਵਾਇਆ ਤਾਂ ਮੇਰਾ ਕੋਵਿਡ ਪਾਜੀਟਿਵ ਆਇਆ। ਪਿਛਲੇ 24 ਘੰਟਿਆਂ ਦੌਰਾਨ ਮੇਰੇ ਸੰਪਰਕ ਵਿੱਚ ਆਏ ਹਰ ਵਿਅਕਤੀ ਨੂੰ ਸਾਵਧਾਨੀ ਵਰਤਣ ਅਤੇ ਆਪਣਾ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ