ਪਾਕਿਸਤਾਨ ਸਾਰਕ ਸੰਮੇਲਨ ਲਈ ਭਾਰਤ ਨੂੰ ਸੱਦਾ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਨੇ ਕਿਹਾ ਹੈ ਕਿ ਜੇਕਰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ 19ਵੇਂ ਸਾਰਕ ਸੰਮੇਲਨ ’ਚ ਸ਼ਾਮਿਲ ਹੋਣ ਲਈ ਇਸਲਾਮਾਬਾਦ ਨਹੀਂ ਆ ਸਕਦੇ, ਤਾਂ ਭਾਰਤ ਵਿਰਚੁਅਲੀ ਤਰੀਕੇ ਨਾਲ ਵੀ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਸੰਵਾਦਦਾਤਾ ਸੰਮੇਲਨ ਵਿੱਚ ਕਿਹਾ ਕਿ ਪਾਕਿਸਤਾਨ ਸਾਰਕ ਸ਼ਿਖਰ ਸੰਮੇਲਨ ਨੂੰ ਇੱਕ ਅਹਿਮ ਮੰਚ ਮੰਨਦਾ ਹੈ। ਅਸੀਂ 19ਵੇਂ ਸਾਰਕ ਸ਼ਿਖਰ ਸੰਮੇਲਨ ਦੀ ਮੇਜਬਾਨੀ ਕਰਨ ਦੇ ਇੱਛੁਕ ਹਾਂ ਅਤੇ ਜੇਕਰ ਭਾਰਤ ਨੂੰ ਵਿਅਕਤੀਗਤ ਰੂਪ ਵਿੱਚ ਸ਼ਿਖਰ ਸੰਮੇਲਨ ਵਿੱਚ ਭਾਗ ਲੈਣ ’ਚ ਕੋਈ ਸਮੱਸਿਆ ਹੈ ਤਾਂ ਉਹ ਵਿਰਚੁਅਲੀ ਇਸ ਬੈਠਕ ਵਿੱਚ ਭਾਗ ਲੈ ਸਕਦਾ ਹੈ।
ਇਸਲਾਮਾਬਾਦ ਇਸ ਤੋਂ ਪਹਿਲਾਂ ਨਵੰਬਰ 2016 ਵਿੱਚ ਸਾਰਕ ਸ਼ਿਖਰ ਸੰਮੇਲਨ ਦੀ ਮੇਜਬਾਨੀ ਕਰਨ ਵਾਲਾ ਸੀ, ਪਰ ਭਾਰਤ ਨੇ ਦੋਨ੍ਹਾਂ ਦੇਸ਼ਾਂ ਵਿੱਚ ਤਨਾਣ ਕਾਰਨ ਸੰਮੇਲਨ ਦਾ ਬਾਈਕਾਟ ਕੀਤਾ ਸੀ। ਓਦੋਂ ਤੋਂ ਸ਼ਿਖ਼ਰ ਸੰਮੇਲਨ ਦਾ ਆਯੋਜਨ ਨਹੀਂ ਹੋ ਸਕਿਆ। ਸਾਰਕ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਮੈਂਬਰ ਬੈਠਕ ਵਿੱਚ ਭਾਗ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਇਸ ਸਥਿਤੀ ਵਿੱਚ ਮੀਟਿੰਗ ਨਹੀਂ ਹੋ ਸਕਦੀ। ਇੱਕ ਰਿਪੋਰਟ ਦੇ ਮੁਤਾਬਕ ਕੁਰੈਸ਼ੀ ਨੇ ਕਿਹਾ ਕਿ ਸਾਰਕ ਦੇ ਸਕੱਤਰ ਜਨਰਨ ਈਸਾਲਾ ਵੀਰਾਕੂਨ ਨੇ ਪਿਛਲੇ ਮਹੀਨੇ ਇਸਲਾਮਾਬਾਦ ਦਾ ਦੌਰਾ ਕੀਤਾ ਸੀ ਅਤੇ ਪਾਕਿਸਤਾਨ ਨੇ ਇਸ ਦੌਰਾਨ ਸ਼ਿਖਰ ਸੰਮੇਲਨ ਦੀ ਮੇਜਬਾਨੀ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਦੌਰਾਨ ਕੁਰੈਸ਼ੀ ਨੇ ਅਗਲੇ ਸ਼ਿਖਰ ਸੰਮੇਲਨ ਲਈ ਸਾਰੇ ਮੈਬਰਾਂ ਨੂੰ ਸੱਦਾ ਦਿੰਦੇ ਹੋਏ ਹਾ ਕਿਹਾ,‘ ਜੇਕਰ ਭਾਰਤ ਇਸਲਾਮਾਬਾਦ ਵਿੱਚ ਸ਼ਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਦੇ ਇੱਛੁਕ ਨਹੀਂ ਹੈ ਤਾਂ ਘੱਟੋ ਘੱਟ ਹੋਰ ਮੈਂਬਰਾਂ ਨੂੰ ਇਸ ਵਿੱਚ ਭਾਗ ਲੈਣ ਲਈ ਨਹੀਂ ਰੋਕਣਾ ਨਹੀਂ ਚਾਹੀਦਾ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ