ਸਾਵਧਾਨ: ਪੰਜ ਦਿਨਾਂ ’ਚ ਕੋਰੋਨਾ ਦੇ ਮਾਮਲੇ ਚਾਰ ਗੁਣਾ ਤੋਂ ਵੱਧ

Corona Cases

ਦੇਸ਼ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ 27,553 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ (ਏਜੰਸੀ)। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 27,553 ਨਵੇਂ ਕੇਸਾਂ ਦੇ ਆਉਣ ਨਾਲ ਮਰੀਜਾਂ ਦੀ ਕੁੱਲ ਗਿਣਤੀ 3,48,89,132 ਹੋ ਗਈ ਹੈ। ਇਸ ਦੌਰਾਨ ਮਹਾਂਮਾਰੀ ਕਾਰਨ 284 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,81,770 ਹੋ ਗਈ ਹੈ। ਮੰਗਲਵਾਰ ਨੂੰ 6358 ਮਾਮਲੇ ਦਰਜ ਕੀਤੇ ਗਏ। ਸ਼ਨਿੱਚਰਵਾਰ ਨੂੰ ਦੇਸ਼ ਵਿੱਚ 25 ਲੱਖ 75 ਹਜ਼ਾਰ 225 ਕੋਵਿਡ ਟੀਕੇ ਲਗਾਏ ਗਏ ਅਤੇ ਇਸ ਨਾਲ ਕੁੱਲ ਟੀਕਾਕਰਨ ਇੱਕ ਅਰਬ 45 ਕਰੋੜ 44 ਲੱਖ 13 ਹਜ਼ਾਰ ਪੰਜ ਹੋ ਗਿਆ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦੇ 23 ਸੂਬਿਆਂ ਵਿੱਚ ਹੁਣ ਤੱਕ ਓਮੀਕਰੋਨ ਦੇ ਕੁੱਲ 1,525 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 9,249 ਮਰੀਜ਼ਾਂ ਦੇ ਠੀਕ ਹੋਣ ਨਾਲ, ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 42,84,561 ਹੋ ਗਈ ਹੈ। ਇਸ ਸਮੇਂ ਦੌਰਾਨ ਐਕਟਿਵ ਕੇਸਾਂ ਵਿੱਚ 18,020 ਦੇ ਵਾਧੇ ਕਾਰਨ ਇਨ੍ਹਾਂ ਦੀ ਕੁੱਲ ਗਿਣਤੀ 122801 ਹੋ ਗਈ ਹੈ।

ਐਕਟਿਵ ਕੇਸਾਂ ਦੀ ਦਰ 0.35 ਫੀਸਦੀ ਹੈ

ਦੇਸ਼ ਵਿੱਚ ਰਿਕਵਰੀ ਦਰ 98.27 ਫੀਸਦੀ, ਐਕਟਿਵ ਕੇਸਾਂ ਦੀ ਦਰ 0.35 ਫੀਸਦੀ ਅਤੇ ਮੌਤ ਦਰ 1.38 ਫੀਸਦੀ ਹੈ। ਵਰਤਮਾਨ ਵਿੱਚ ਕੇਰਲ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ। ਜਿੱਥੇ ਪਿਛਲੇ 24 ਘੰਟਿਆਂ ‘ਚ ਐਕਟਿਵ ਮਾਮਲਿਆਂ ‘ਚ 510 ਦੀ ਕਮੀ ਆਈ ਹੈ, ਉੱਥੇ ਹੀ ਇਨ੍ਹਾਂ ਦੀ ਕੁੱਲ ਗਿਣਤੀ 19,596 ‘ਤੇ ਆ ਗਈ ਹੈ। ਸੂਬੇ ਵਿੱਚ 2,704 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਮਰੀਜਾਂ ਦੀ ਗਿਣਤੀ 51,81,981 ਹੋ ਗਈ ਹੈ। ਇਸ ਦੌਰਾਨ 241 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 48,035 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਕੇਰਲ ‘ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

ਇਸ ਸਮੇਂ ਦੌਰਾਨ ਮਹਾਰਾਸ਼ਟਰ ਵਿੱਚ ਮੁੜ ਤੋਂ 7,718 ਸਰਗਰਮ ਮਾਮਲਿਆਂ ਦੇ ਵਧਣ ਨਾਲ, ਉਨ੍ਹਾਂ ਦੀ ਕੁੱਲ ਗਿਣਤੀ 35,917 ਹੋ ਗਈ ਹੈ, ਜਦੋਂ ਕਿ ਸੱਤ ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,41,533 ਹੋ ਗਈ ਹੈ। ਇਸ ਦੇ ਨਾਲ ਹੀ, 1,445 ਹੋਰ ਮਰੀਜ਼ ਕੋਰੋਨਾ ਮੁਕਤ ਹੋਣ ਦੇ ਨਾਲ, ਉਨ੍ਹਾਂ ਦਾ ਕੁੱਲ ਅੰਕੜਾ 65,10,541 ਹੋ ਗਿਆ ਹੈ।

ਪੱਛਮੀ ਬੰਗਾਲ

ਪੱਛਮੀ ਬੰਗਾਲ ਵਿੱਚ ਕੋਰੋਨਾ ਦੇ ਐਕਟਿਵ ਕੇਸ 2,590 ਵਧ ਕੇ 13,300 ਹੋ ਗਏ ਹਨ। ਸੂਬੇ ‘ਚ ਇਸ ਮਹਾਂਮਾਰੀ ਕਾਰਨ 9 ਹੋਰ ਮਰੀਜਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 19,773 ਹੋ ਗਈ ਹੈ, ਜਦੋਂਕਿ ਸੂਬੇ ‘ਚ ਹੁਣ ਤੱਕ 16,09,924 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।

ਪੰਜਾਬ

ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 274 ਵਧ ਕੇ 1,041 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5,87,440 ਹੋ ਗਈ ਹੈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 16,645 ‘ਤੇ ਸਥਿਰ ਹੈ।

ਗੁਜਰਾਤ

ਗੁਜਰਾਤ ਵਿੱਚ ਐਕਟਿਵ ਕੇਸ 965 ਵਧ ਕੇ 3,927 ਹੋ ਗਏ ਹਨ ਅਤੇ ਹੁਣ ਤੱਕ 8,18,755 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 10,119 ਹੋ ਗਈ ਹੈ।

ਬਿਹਾਰ

ਬਿਹਾਰ ਵਿੱਚ 261 ਐਕਟਿਵ ਕੇਸਾਂ ਦੇ ਵਧਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ 750 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 7,14,331 ਲੋਕ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਦੌਰਾਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ।

27 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ

ਦਿਨ                                    ਮਰੀਜ਼
ਮੰਗਲਵਾਰ                                6,358
ਬੁੱਧਵਾਰ                                  9,195
ਵੀਰਵਾਰ                                 13,154
ਸ਼ੁੱਕਰਵਾਰ                               16,764
ਸ਼ਨਿਚਰਵਾਰ                             22,775

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ