ਮੁੱਖ ਮੰਤਰੀ ਚੰਨੀ ਨੇ ਆਸ਼ਾ-ਮਿਡ-ਡੇ ਮੀਲ ਵਰਕਰਾਂ ਨੂੰ ਦਿੱਤਾ ਨਵੇਂ ਸਾਲ ’ਤੇ ਤੋਹਫਾ, ਵਧਾਇਆ ਭੱਤਾ

 ਕੁੱਲ 64 ਕਰੋੜ 25 ਲੱਖ ਦਾ ਨਵੇਂ ਸਾਲ ’ਤੇ ਦਿੱਤਾ ਤੋਹਫ਼ਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਚਮਕੌਰ ਸਾਹਿਬ ’ਚ ਵੱਡੀ ਰੈਲੀ ਕੀਤੀ। ਇਸ ਦੌਰਾਨ ਉਨਾਂ ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਉਨਾਂ ਦੇ ਭੱਤੇ ’ਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਮੈਟਰਨਿਟੀ ਲੀਵ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪਹਿਲੀ ਵਾਰ ਉਨਾਂ ਦੀ ਸਰਕਾਰੀ ਡਾਕਟਰ ਪਤਨੀ ਵੀ ਸਟੇਜ ’ਤੇ ਨਜ਼ਰ ਆਏ। ਮੁੱਖ ਮੰਤਰੀ ਨੇ ਪਤਨੀ ਦੀ ਜੰਮ ਕੇ ਸ਼ਲਾਘਾ ਕੀਤੀ ਤੇ ਕਿਹਾ ਉਨਾਂ ਨੇ ਹੀ ਆਸਾ ਵਰਕਰਾਂ ਦੀ ਪੈਰਵੀਂ ਕੀਤੀ ਹੈ। ਇਸ ਦੌਰਾਨ ਉਨਾਂ ਦੀ ਪਤਨੀ ਭਾਵੁਕ ਵੀ ਹੋ ਗਈ।

ਮੁੱਖ ਮੰਤਰੀ ਚੰਨੀ ਨੇ ਰੈਲੀ ਦੌਰਾਨ ਐਲਾਨ ਕੀਤਾ ਕਿ ਪੰਜਾਬ ’ਚ ਕੰਮ ਕਰ ਰਹੀਆਂ 22 ਹਜ਼ਾਰ ਆਸ਼ਾ ਵਰਕਰਾਂ ਨੂੰ ਹੁਣ 2500 ਰੁਪਏ ਮਹੀਨਾ ਭੱਤਾ ਮਿਲੇਗਾ। ਪਹਿਲਾਂ ਇਨਾਂ ਨੂੰ ਕੋਈ ਭੱਤਾ ਨਹੀਂ ਮਿਲਦਾ ਸੀ। ਇਹ ਪਹਿਲਾਂ ਤੋਂ ਮਿਲ ਰਹੇ ਲਾਭ ਦੇ ਨਾਲ ਹੋਵੋਗਾ। ਆਸਾ ਵਰਕਰਾਂ ਨੂੰ 5 ਲੱਖ ਤੱਕ ਦਾ ਕੈਸ਼ਲੈਸ ਹੈਲ਼ਥ ਇੰਸ਼ੋਰੰਸ ਦਿੱਤਾ ਜਾਵੇਗਾ। ਉਨਾਂ ਨੂੰ ਪੱਕੇ ਕਰਮਚਾਰੀਆਂ ਵਾਂਗ ਮੈਟੀਰਨਿਟੀ ਲੀਵ ਵੀ ਮਿਲੇਗੀ।

ਮੁੱਖ ਮੰਤਰੀ ਚੰਨੀ ਨੇ ਮਿਡ-ਡੇ-ਮਿਲ ਵਰਕਰਾਂ ਨੂੰ 3000 ਰੁਪਏ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ। ਜਿਨਾਂ ਨੂੰ ਹੁਣ 2200 ਰੁਪਏ ਮਹੀਨਾ ਮਿਲਦਾ ਹੈ। ਇਸ ’ਚ 1600 ਰੁਪਏ ਪੰਜਾਬ ਤੇ 600 ਰੁਪਏ ਕੇਂਦਰ ਸਰਕਾਰ ਦਿੰਦੀ ਹੈ। ਇਹ ਪੀ ਪੂਰਾ ਸਾਲ ਨਹੀਂ ਸਗੋਂ 10 ਮਹੀਨੇ ਹੀ ਮਿਲਦਾ ਹੈ। ਉਨਾਂ ਨੂੰ ਹੁਣ ਵਧਾ ਕੇ 3000 ਰੁਪਏ ਕਰ ਦਿੱਤਾ ਗਿਆ ਹੈ। ਇਹ ਭੱਤਾ ਹੁਣ 10 ਮਹੀਨਿਆਂ ਦੀ ਜਗ੍ਹਾ 12 ਮਹੀਨੇ ਮਿਲੇਗਾ। ਚੰਨੀ ਵੱਲੋਂ ਅੱਜ ਕੁੱਲ 64 ਕਰੋੜ 25 ਲੱਖ ਦਾ ਨਵੇਂ ਸਾਲ ਮੌਕੇ ਤੋਹਫ਼ਾ ਦਿੱਤਾ ਗਿਆ ਹੈ। ਆਸ਼ਾ ਵਰਕਰਾਂ ਅਤੇ ਮਿਡ-ਡੇਅ-ਮੀਲ ਦੇ ਵਰਕਰਾਂ ਨੂੰ ਅਗਲੇ ਮਹੀਨੇ ਤੋਂ ਵਾਧੇ ਦੇ ਤੌਰ ‘ਤੇ ਭੱਤਾ ਦਿੱਤਾ ਜਾਵੇਗਾ।

ਰੈਲੀ ਦੌਰਾਨ ਵਿਰੋਂਧੀ ਪਾਰਟੀਆਂ ਨੂੰ ਰਗੜੇ ਲਾਏ

ਚਰਨਜੀਤ ਸਿੰਘ ਚੰਨੀ ਨੇ ਰੈਲੀ ਦੌਰਾਨ ਵਿਰੋਂਧੀ ਪਾਰਟੀਆਂ ਨੂੰ ਰਗੜੇ ਲਾਏ। ਚੰਨੀ ਨੇ ਬਿਨਾਂ ਨਾਂਅ ਲਏ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਕ ਹਜ਼ਾਰ ਨਹੀਂ ਸਗੋਂ ਸੱਤਾ ਦੇਣੀ ਪਵੇਗੀ।  ਆਪਣੇ ਸੰਬੋਧਨ ਦੌਰਾਨ ਚੰਨੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਸਾਡੀਆਂ ਸਰਕਾਰਾਂ ਦਾ ਫਰਜ਼ ਹੈ। ਮਾਂਵਾਂ ਭੈਣਾਂ ਜਦੋਂ ਆਸ਼ੀਰਵਾਦ ਦਿੰਦੀਆਂ ਹਨ, ਉਹ ਆਸ਼ੀਰਵਾਦ ਕਦੇ ਰੁਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 33 ਫ਼ੀਸਦੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਕੀਤੀਆਂ ਹਨ। ਇਹ ਇਕੱਲਾ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਔਰਤਾਂ ਨੂੰ ਪਾਵਰ ਦਿੱਤੀ ਗਈ ਹੈ। ਉਨਾਂ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਵੀ ਭੇਟ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ