ਵਧਦਾ ਓਮੀਕਰੋਨ ਚਿੰਤਾ ਦਾ ਸਬੱਬ
ਵਿਸ਼ਵ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਐਤਵਾਰ ਨੂੰ ਸਮਾਪਤ ਹੋਏ ਹਫ਼ਤੇ ’ਚ ਪਿਛਲੇ ਹਫ਼ਤੇ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ 20 ਤੋਂ 26 ਦਸੰਬਰ ਦਰਮਿਆਨ ਵਿਸ਼ਵ ਭਰ ’ਚ 49 ਲੱਖ ਨਵੇਂ ਕੋਰੋਨਾ ਮਾਮਲੇ ਮਿਲੇ ਹਨ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ, ਬਿ੍ਰਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਤੋਂ ਮਿਲੇ ਹਨ। ਅਮਰੀਕਾ ’ਚ ਹਾਲਾਤ ਸਭ ਤੋਂ ਜ਼ਿਆਦਾ ਖਤਰਨਾਕ ਹਨ, ਜਿੱਥੇ ਮੰਗਲਵਾਰ ਨੂੰ ਤਿੰਨ ਲੱਖ 12 ਹਜ਼ਾਰ ਮਾਮਲੇ ਸਾਹਮਣੇ ਆਏ। ਫਰਾਂਸ ਅਤੇ ਬਿ੍ਰਟੇਨ ’ਚ ਲਗਾਤਾਰ ਹਾਲਾਤ ਵਿਗੜ ਰਹੇ ਹਨ ਜਿੱਥੇ ਇੱਕ ਪਾਸੇ ਯੂਕੇ ’ਚ 1. 29 ਲੱਖ ਮਾਮਲੇ ਮੰਗਲਵਾਰ ਨੂੰ ਮਿਲੇ ਤੇ ਉੱਥੇ ਦੂਜੇ ਪਾਸੇ ਫਰਾਂਸ ’ਚ 1. 80 ਲੱਖ ਕਰੀਬ ਦੇ ਨਵੇਂ ਮਾਮਲੇ ਮਿਲੇ ਹਨ ਇਸ ਤੋਂ ਇਲਾਵਾ ਅਫ਼ਰੀਕਾ ’ਚ ਵੀ ਨਵੇਂ ਮਾਮਲਿਆਂ ’ਚ 7 ਫੀਸਦੀ ਦਾ ਇਜਾਫ਼ਾ ਹੋਇਆ ਹੈ ਅਫ਼ਰੀਕੀ ਦੇਸ਼ਾਂ ’ਚ ਬੀਤੇ ਹਫ਼ਤੇ 275, 000 ਨਵੇਂ ਮਾਮਲੇ ਮਿਲੇ ਹਨ।
ਕਈ ਦੇਸ਼ਾਂ ’ਚ ਡੇਲਟਾ ਵੈਰੀਅੰਟ ਤੋਂ ਜ਼ਿਆਦਾ ਓਮੀਕ੍ਰੋਨ ਦੇ ਮਾਮਲੇ ਵਧਣ ਦੇ ਸੰਕੇਤ ਹਨ ਵਿਸ਼ਵ ਸਿਹਤ ਸੰਗਠਨ ਨੇ ਓਮੀਕ੍ਰੋਨ ਸਬੰਧੀ ਕਿਹਾ ਹੈ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਭਾਰਤ ’ਚ ਵੀ ਲਗਾਤਾਰ ਸੰਕਟ ਵਧਦਾ ਦਿਸ ਰਿਹਾ ਹੈ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਹੋਏ 800 ਤੋਂ ਪਾਰ ਪਹੰੁਚ ਗਏ ਹਨ ਰਾਜਸਥਾਨ ’ਚ ਬੁੱਧਵਾਰ ਨੂੰ ਇਕੱਠੇ 23 ਨਵੇਂ ਮਾਮਲੇ ਓਮੀਕ੍ਰੋਨ ਵੈਰੀਅੰਟ ਦੇ ਮਿਲੇ ਹਨ ਆਖਰ ਵੱਖ-ਵੱਖ ਦੇਸ਼ਾਂ ਤੋਂ ਮਿਲ ਰਹੇ ਅੰਕੜਿਆਂ ਅਤੇ ਮਾਹਿਰਾਂ ਦੀਆਂ ਸਲਾਹਾਂ ਅਨੁਸਾਰ ਫੈਸਲਾ ਹੋਇਆ ਕਿ ਤੈਅ ਪ੍ਰਕਿਰਿਆ ਮੁਤਾਬਿਕ ਟੀਕਾਕਰਨ ਮੁਹਿੰਮ ਜਿੰਨੀ ਸੰਭਵ ਤੇਜ਼ੀ ਨਾਲ ਜਾਰੀ ਰੱਖਦਿਆਂ ਵੀ ਉਨ੍ਹਾਂ ਲੋਕਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ, ਜਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੈ ਇਸ ਨੀਤੀ ਤਹਿਤ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਬਜ਼ੁਰਗਾਂ ਅਤੇ ਫਰੰਟ ਲਾਈਨ ਵਾਰੀਅਰਸ ਨੂੰ ਪ੍ਰੀਕਾਸ਼ਨ ਡੋਜ਼ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ ’ਚ ਓਮੀਕ੍ਰੋਨ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਟੀਕੇ ਦਿਵਾਉਣ ਦਾ ਫੈਸਲਾ ਹੋਇਆ ਹੈ, ਜੋ ਸਹੀ ਹੀ ਹੈ ਇਸ ਸਬੰਧੀ ਇਹ ਵੀ ਜ਼ਰੂਰੀ ਹੈ ਕਿ ਦੋ ਟੀਕਿਆਂ ਵਿਚਕਾਰ ਫ਼ਰਕ ਘੱਟ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ।
ਬਦਲੇੇ ਹਾਲਾਤ ’ਚ ਇਸ ਫਰਕ ਨੂੰ ਵੱਡਾ ਬਣਾਈ ਰੱਖਣ ਦਾ ਮਤਲਬ ਇਹ ਹੋਵੇਗਾ ਕਿ ਇੱਕ ਡੋਜ਼ ਲੈ ਚੁੱਕੇ ਲੋਕ ਜ਼ਿਆਦਾ ਸਮੇਂ ਤੱਕ ਟੀਕੇ ਦੀ ਪੂਰਨ ਸੁਰੱਖਿਆ ਹਾਸਲ ਕਰਨ ਤੋਂ ਵਾਂਝੇ ਰਹਿਣਗੇ ਸਰਕਾਰ ਨੂੰ ਨਾ ਸਿਰਫ਼ ਵੈਕਸੀਨ ਦੀ ਭਰਪੂਰ ਉਪਲੱਬਧਤਾ ਯਕੀਨੀ ਕਰਨੀ ਹੋਵੇਗੀ, ਸਗੋਂ ਕੋਰੋਨਾ ਰੋਕਣ ਦੀਆਂ ਦਵਾਈਆਂ ਵਿਕਸਿਤ ਕਰਨ ਦੇ ਯਤਨਾਂ ’ਤੇ ਵੀ ਜ਼ੋਰ ਦੇਣਾ ਹੋਵੇਗਾ ਹਸਪਤਾਲਾਂ ’ਚ ਬੈਡ ਦਾ ਇੰਤਜਾਮ ਕਰਨਾ ਹੀ ਕਾਫ਼ੀ ਨਹੀਂ ਹੈ ਦੂਜੀ ਲਹਿਰ ਦੇ ਤਜ਼ਰਬੇ ਨੂੰ ਦੇਖਦਿਆਂ ਆਕਸੀਜਨ ਆਦਿ ਤਮਾਮ ਵਸਤੂਆਂ ਦੀ ਭਰਪੂਰ ਉਤਪਾਦਨ ਦੀ ਵਿਵਸਥਾ ਬਣਾਈ ਰੱਖਣ ਦੇ ਨਾਲ ਹੀ ਸਪਲਾਈ ਲਾਈਨ ਨੂੰ ਵੀ ਦਰੁਸਤ ਰੱਖਣ ਦੀ ਜ਼ਰੂਰਤ ਹੈ ਸਭ ਤੋਂ ਮਹੱਤਵਪੂਰਨ ਮੋਰਚਾ ਫ਼ਿਰ ਵੀ ਆਮ ਲੋਕਾਂ ਦਾ ਹੀ ਬਣਦਾ ਹੈ ਇਹ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੇ ਪੱਧਰ ’ਤੇ ਥੋੜ੍ਹੀ ਜਿਹੀ ਵਾਧੂ ਸਾਵਧਾਨੀ ਸੰਕਟ ਨਾਲ ਨਜਿੱਠਣਾ ਸੁਖਾਲਾ ਬਣਾ ਸਕਦੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ