ਕੜਾਕੇ ਦੀ ਪੈ ਰਹੀ ਠੰਢ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਸੇਵਾਦਾਰਾਂ ਨੇ ਇੱਕ ਲੋੜਵੰਦ ਪਰਿਵਾਰ ਦਾ ਮਕਾਨ ਬਣਾਇਆ

Built a House Sachkahoon

ਡੇਰਾ ਸੱਚਾ ਸੌਦਾ ਦੇ ਇਨ੍ਹਾਂ ਸੇਵਾਦਾਰਾਂ ਨੇ ਇਸ ਪਰਿਵਾਰ ਨੂੰ ਕ੍ਰਿਸਮਿਸ ਦਾ ਦਿੱਤਾ ਤੋਹਫ਼ਾ

(ਮਨੋਜ ਕੁਮਾਰ) ਬਾਦਸ਼ਾਹਪੁਰ। ਕੜਾਕੇ ਦੀ ਪੈ ਰਹੀ ਠੰਢ ਦੌਰਾਨ ਠੁਰ ਠੁਰ ਕਰਦੇ ਇੱਕ ਪਰਿਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਲਾਕ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਸਿਰ ਢੱਕਣ ਲਈ ਛੱਤ ਤਿਆਰ ਕਰਕੇ ਦਿੱਤੀ। ਜਾਣਕਾਰੀ ਅਨੁਸਾਰ ਬਲਾਕ ਭੰਗੀਦਾਸ ਟਹਿਲ ਸਿੰਘ ਇੰਸਾਂ, 15 ਮੈਂਬਰ ਸੋਹਣ ਸਿੰਘ ਇੰਸਾਂ,15 ਮੈਂਬਰ ਹਰਮੇਸ਼ ਸਿੰਘ ਇੰਸਾਂ 15 ਮੈਂਬਰ ਮੱਖਣ ਸਿੰਘ ਇੰਸਾਂ ਅਤੇ 15 ਮੈਂਬਰ ਗੁਰਬਖਸ਼ ਸਿੰਘ ਇੰਸਾਂ ਨੇ ਦੱਸਿਆ ਕਿ ਜੈਪਾਲ ਵਾਸੀ ਸ਼ਾਦੀਪੁਰ ਮੋਮੀਆਂ ਜੋ ਕੇ ਆਪਣੇ ਇੱਕ ਛੋਟੇ ਲੜਕੇ ਅੰਕਿਤ ਨਾਲ ਆਪਣਾ ਮਕਾਨ ਡਿੱਗਣ ਕਾਰਨ ਕਾਫੀ ਸਮੇਂ ਤੋਂ ਗੁਆਂਢੀਆਂ ਦੇ ਘਰ ਰਹਿ ਰਿਹਾ ਸੀ ਕਿਉਂਕਿ ਉਸ ਵਿੱਚ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਆਪਣਾ ਮਕਾਨ ਖੁਦ ਬਣਾ ਸਕਦਾ।

Built a House Sachkahoon

ਇਸ ਛੋਟੇ ਜਿਹੇ ਪਰਿਵਾਰ ’ਤੇ ਸਿਰ ਦੀ ਛੱਤ ਨਾ ਹੋਣ ਕਾਰਨ ਡੇਰਾ ਸੱਚਾ ਸੌਦਾ ਬਲਾਕ ਬਾਦਸ਼ਾਹਪੁਰ ਦੀ ਸਾਧ-ਸੰਗਤ ਨੇ ਇਸ ਪਰਿਵਾਰ ਨੂੰ ਸਿਰ ਢੱਕਣ ਲਈ ਮਕਾਨ ਬਣਾ ਕੇ ਦਿੱਤਾ ਸੀ । ਅੱਜ ਸਾਧ-ਸੰਗਤ ਦੇ ਸਹਿਯੋਗ ਨਾਲ ਹੀ ਇਸ ਮਕਾਨ ਨੂੰ ਪਲਸਤਰ ਕੀਤਾ ਗਿਆ ਅਤੇ ਫਰਸ਼ ਵਗੈਰਾ ਵੀ ਪਾ ਕੇ ਦਿੱਤਾ ਗਿਆ ਤਾਂ ਜੋ ਇਹ ਪਰਿਵਾਰ ਆਪਣੇ ਮਕਾਨ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਰ ਬਸਰ ਕਰ ਸਕੇ। ਇਸ ਮੌਕੇ ਕਰਨੈਲ ਸਿੰਘ ਫੌਜੀ, ਭੰਗੀਦਾਸ ਸੋਮਨਾਥ ਇੰਸਾ, ਮਾਸਟਰ ਜਸਵਿੰਦਰ ਸਿੰਘ, ਮੇਜਰ ਸਿੰਘ ਇੰਸਾਂ ਬੱਬੂ ਇੰਸਾਂ, ਰਘੁਵੀਰ ਚੰਦ, ਦਰਬਾਰਾ ਸਿੰਘ, ਤੋਂਤੀ ਇੰਸਾਂ,ਫੌਜੀ ਹਰਮੇਸ਼ ਸਿੰਘ ਇੰਸਾਂ ,ਜਰਨੈਲ ਸਿੰਘ ਇੰਸਾਂ , ਗ਼ਰੀਬਦਾਸ, ਗੁਰਮੇਲ ਸਿੰਘ ਇੰਸਾਂ ਅਮਰੀਕ ਸਿੰਘ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਮੌਜ਼ੂਦ ਸਨ।

15 ਮੈਂਬਰ ਸੋਹਣ ਸਿੰਘ ਇੰਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਲਾਕ ਵੱਲੋਂ ਦੋ ਲੋੜਵੰਦ ਪਰਿਵਾਰਾਂ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤੇ ਗਏ ਹਨ। ਪੂਜਨੀਕ ਗੁਰੂ ਜੀ   ਵੱਲੋਂ ਮਿਲੀ ਪ੍ਰੇਰਨਾ ’ਤੇ ਚੱਲਦਿਆਂ ਸਾਧ-ਸੰਗਤ ਦਿਨ-ਰਾਤ ਮਾਨਵਤਾ ਭਲਾਈ ਕਾਰਜਾਂ ਵਿੱਚ ਜੁਟੀ ਰਹਿੰਦੀ ਹੈ। ਮਕਾਨ ਮਾਲਕ ਜੈਪਾਲ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਇਨ੍ਹਾਂ ਸੇਵਾਦਾਰਾਂ ਨੇ ਮੈਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤਾ। ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਡਾ ਨਾਹਰ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਸੇਵਾਦਾਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਵੀ ਕੀਤਾ ਕਿ ਜਿਨ੍ਹਾਂ ਦੇ ਦੱਸੇ ਮਾਰਗ ਦਰਸ਼ਨ ਦੇ ਚਲਦਿਆਂ ਅੱਜ ਸਾਧ-ਸੰਗਤ ਮਾਨਤਾ ਭਲਾਈ ਕਾਰਜਾਂ ਵਿੱਚ ਜੁਟੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ