ਦੁਨੀਆ ਭਰ ਵਿੱਚ ਓਮੀਕਰੋਨ ਕਾਰਨ ਹਜ਼ਾਰਾ ਉਡਾਨਾਂ ਰੱਦ ਹੋਈਆਂ
ਮਾਸਕੋ। ਕੋਵਿਡ-19 ਓਮੀਕਰੋਨ ਦੇ ਨਵੇ ਰੂਪ ਦੇ ਤੇਜ਼ੀ ਨਾਲ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਕ੍ਰਿਸਮਸ ਵਾਲੇ ਦਿਨ ਦੁਨੀਆਂ ਭਰ ਵਿੱਚ 2600 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਫ਼ਲਾਈਟ-ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੁਆਰਾ ਪ੍ਰਕਾਸ਼ਿਤ ਅੰਕੜਿਆਂ ’ਚ ਦਿੱਤੀ ਗਈ ਹੈ। ਇਹਨਾਂ ਵਿੱਚੋਂ 231 ਉਡਾਨਾਂ ਅਮਰੀਕਾ ਤੋਂ ਹਨ। ਚਾਈਨਾ ਈਸਟਰਨ ਏਅਰਲਾਈਨਜ਼ ਨੇ ਦੁਨੀਆ ਵਿੱਚ ਸਭ ਤੋਂ ਵੱਧ ਉਡਾਨਾਂ ਰੱਦ ਹੋਈਆਂ ਹਨ। ਇਸ ਤੋਂ ਬਾਅਦ ਡੈਲਟਾ, ਏਅਰ ਚਾਈਨਾ ਅਤੇ ਯੂਨਾਈਟਿਡ ਏਅਰਲਾਈਨਜ਼ ਦਾ ਨੰਬਰ ਆਉਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ