ਪਿੰਡ ਕੋਟਲੀ ਅਬਲੂ ਸਾਧ-ਸੰਗਤ ਨੇ 30 ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ
(ਰਵੀਪਾਲ) ਦੋਦਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਨੂੰ ਸਮਰਪਿਤ ਬਲਾਕ ਦੋਦਾ ਦੇ ਪਿੰਡ ਕੋਟਲੀ ਅਬਲੂ ਦੀ ਸਾਧ-ਸੰਗਤ ਵੱਲੋਂ 30 ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਬਲਾਕ ਭੰਗੀਦਾਸ ਡਾ. ਸਿਕੰਦਰ ਸਿੰਘ, ਜ਼ਿੰਮੇਵਾਰ 15 ਮੈਂਬਰ ਪਾਲ ਸਿੰਘ, 15 ਮੈਂਬਰ ਨੱਥਾ ਸਿੰਘ ਨੇ ਦੱਸਿਆਂ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ’ਚ ਪੂਰੇ ਭਾਰਤ ’ਚ ਲੋੜਵੰਦਾਂ ਨੂੰ ਸਮੱਗਰੀ ਵੰਡੀ ਜਾ ਰਹੀ ਹੈ, ਇਸੇ ਲੜੀ ਤਹਿਤ ਪਿੰਡ ਕੋਟਲੀ ਅਬਲੂ ਦੇ ਸੇਵਾਦਾਰਾਂ ਨੇ 30 ਲੋੜਵੰਦਾਂ ਨੂੰ ਟਰੈਕ ਸੂਟ, ਕੋਟੀਆਂ, ਬੂਟ, ਦਸਤਾਨੇ ਦਿੱਤੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਬੈਂਕ ਮੈਨੇਜ਼ਰ ਗੁਰਪ੍ਰੀ ਸਿੰਘ ਤੇ ਸੰਜੇ ਕੁਮਾਰ ਬੈਂਕ ਅਫ਼ਸਰ ਨੇ ਇਸ ਮਾਨਵਤਾ ਭਲਾਈ ਕਾਰਜ਼ ਦੀ ਸ਼ਲਾਘਾ ਕਰਦੇ ਹੋਏ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬੂ ਰਾਮ ਭੰਗੀਦਾਸ, ਗੁਲਾਬ ਸਿੰਘ, ਸਾਰਜੰਟ ਸਿੰਘ, ਜਲਦੇਵ ਸਿੰਘ, ਜਗਜੀਤ ਸਿੰਘ, ਬੇਅੰਤ ਸਿੰਘ, ਬਿੰਦਰ ਟੇਲਰ, ਹਰਭਜਨ ਸਰਮਾ, ਰਾਮ ਸਿੰਘ, �ਿਸ਼ਨ ਸਿੰਘ, ਗੁਰਨਾਮ ਸਿੰਘ ਅਤੇ ਸਮੂਹ ਸਾਧ-ਸੰਗਤ ਕੋਟਲੀ ਅਬਲੂ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ