ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ

ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ : ਬਰਨਾਵਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ

ਜੋ ਆਵੇ ਤੇਰੇ ਦਰ ’ਤੇ ਉਹ ਜਾਏ ਝੋਲੀ ਭਰ ਕੇ….

ਬਰਨਾਵਾ (ਸੱਚ ਕਹੂੰ/ਸੰਦੀਪ ਦਹੀਆ/ਸੋਨੂੰ ਕੁਮਾਰ) । ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਪਵਿੱਤਰ ਭੰਡਾਰਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ’ਚ ਸ਼ਰਧਾ ਲਾਲ ਮਨਾਇਆ ਗਿਆ। ਇਸ ਦੌਰਾਨ 130 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੀ ਵੰਡਿਆ ਗਿਆ।

ਇਸ ਮੌਕੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲਿਆ ਸਭ ਦੇ ਚਿਹਰੇ ਖੁਸ਼ੀ ਨਾਲ ਨੂਰੋ ਨੂਰ ਸਨ ਤੇ ਆਤਮ ਵਿਸ਼ਵਾਸ ਭਰਪੂਰ ਸਨ ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਆਸ਼ਰਮ ਨੂੰ ਤਿੰਨੇ ਪਾਤਸ਼ਾਹੀਆਂ ਦੇ ਸੰੁਦਰ-ਸੁੰਦਰ ਸਵਰੂਪਾਂ ਰਾਹੀਂ ਸਜਾਇਆ ਗਿਆ ਸੀ ਪਵਿੱਤਰ ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸੈਨੇਟਾਈਜ਼ਰ ਕਰਵਾ ਕੇ ਆਸ਼ਰਮ ’ਚ ਇੰਟਰ ਕਰਵਾਇਆ ਗਿਆ। ਸਵੇਰੇ 11 ਵਜੇ ਸ਼ੁਰੂ ਹੋਈ ਨਾਮ ਚਰਚਾ ਕਰੀਬ ਡੇਢ ਵਜੇ ਤੱਕ ਚੱਲੀ ਕਵੀਰਾਜ ਵੀਰਾਂ ਵੱਲੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਨਾਲ ਸਬੰਧਿਤ ਸ਼ਬਦ ਲਾਏ।

 

ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ

ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਰਿਕਾਰਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ, ਜਿਸ ’ਚ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ’ਤੇ ਚਾਨਣਾ ਪਾਉਦਿਆਂ ਫ਼ਰਮਾਇਆ ਕਿ ਮਸਤਾਨਾ ਜੀ ਮਹਾਰਾਜ ਨੇ ਅਜਿਹਾ ਸੱਚ ਸੌਦਾ ਬਣਾਇਆ ਜਿਸ ’ਚ ਸਭ ਧਰਮਾਂ ਦੇ ਲੋਕ ਬਿਨਾ ਕਿਸੇ ਪਾਖੰਡ ਦੇ ਆਪਣ ਅੱਲ੍ਹਾ, ਰਾਮ, ਗੌਡ ਦਾ ਨਾਮ ਜਪ ਸਕਦੇ ਹਨ।

ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਫ਼ਰਮਾਇਆ ਕਿ ਤੁਹਾਨੂੰ ਜੋ ਅਸੀਂ 135 ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ ਉਨ੍ਹਾਂ ’ਤੇ ਵਧ-ਚੜ੍ਹ ਕੇ ਹਿੱਸਾ ਲੈਣਾ ਹੈ ਨਾਮ ਦਾ ਸਿਮਰਨ ਸਭ ਸੁੱਖਾਂ ਦੀ ਖਾਨ ਹੈ। ਇਸ ਨੂੰ ਚੱਲਦੇ ਫਿਰਦੇ ਉਠਦੇ ਬੈਠਦੇ ਕਰਦੇ ਰਹਿਣਾ ਹੈ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਰੱਖਣਾ ਹੈ ਸਭ ਧਰਮਾਂ ਦਾ ਆਦਰ ਸਤਿਕਾਰ ਕਰਨਾ ਹੈ ਤੇ ਸਭ ਨਾਲ ਪ੍ਰੇਮ ਪਿਆਰ ਬਣਾ ਕੇ ਰੱਖਣਾ ਹੈ ਇਨਸਾਨੀਅਤ ਦੀ ਅਲਖ ਜਗਾਏ ਰੱਖਣੀ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹ ਇਨਸਾਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਉਪਾਅ ਸੇਵਾ, ਸਿਮਰਨ ਤੇ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਹੈ। ਨਾਮ ਚਰਚਾ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਲੰਗਰ ਤੇ ਪ੍ਰਸ਼ਾਦ ਖੁਆਇਆ ਗਿਆ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ ਜਿੱਥੇ ਲੱਖਾਂ ਦੀ ਸੰਗਤ ਦਾ ਜੋਸ ਦੇਖਣ ਯੋਗ ਸੀ ਉੱਥੇ ਸਾਧ-ਸੰਗਤ ਦੀ ਵਿਵਸਥਾ ’ਚ ਜੁਟੇ ਹਜ਼ਾਰਾਂ ਸੇਵਾਦਾਰਾਂ ਪੂਰੀ ਲਗਨ ਨਾਲ ਸੇਵਾ ਕਾਰਜਾਂ ’ਚ ਲੱਗੇ ਹੋਏ ਸਨ।

ਸੈਂਕੜੇ ਸੇਵਾਦਾਰ ਦੋ ਦਿਨਾਂ ਤੋਂ ਆਸ਼ਰਮ ਦੀ ਸਫ਼ਾਈ ’ਚ ਜੁਟੇ ਹੋਏ ਸਨ

ਪਵਿੱਤਰ ਭੰਡਾਰੇ ਦੀੇ ਵਿਵਸਥਾ ਸਬੰਧੀ ਪਿਛਲੇ 2 ਦਿਨਾਂ ਤੋਂ ਵੱਖ-ਵੱਖ ਕਮੇਟੀਆਂ ਦੇ ਹਜ਼ਾਰਾਂ ਸੇਵਾਦਾਰ ਆਪਣੀ-ਆਪਣੀ ਸੇਵਾਵਾਂ ’ਚ ਲਗਨ ਨਾਲ ਲੱਗੇ ਹੋਏ ਸਨ ਟਰੈਫਿਕ ਸੰਮਤੀ ਦੇ ਸੈਂਕੜੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੇ ਵਾਹਨਾਂ ਨੂੰ ਸਹੀ ਸਥਾਨ ’ਤੇ ਲਾਈਨਾਂ ’ਚ ਖੜਾ ਕਰਵਾਇਆ ਗਿਆ।

ਲੰਗਰ ਬਣਾਉਣ ਤੇ ਖੁਆਉਦ ਦੀ ਸੇਵਾ

ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ ਲੰਗਰ ਬਣਾਉਣ ਦੀ ਸੇਵਾ ’ਚ 1000 ਭਾਈ ਤੇ 1500 ਭੈਣਾਂ ਤੇ ਲੰਗਰ ਖੁਆਉਣ ’ਚ 780 ਭਾਈ ਤੇ 900 ਸੇਵਾਦਾਰ ਭੈਣਾਂ ਸੇਵਾ ਕਰ ਰਹੀਆਂ ਸਨ।

ਸਾਧ-ਸੰਗਤ ਲਈ ਪਾਣੀ ਦਾ ਪ੍ਰਬੰਧ

ਸੰਗਤ ਨੂੰ ਪਾਣੀ ਪਿਆਉਣ ਲਈ ਸੱਤ ਥਾਵਾਂ ’ਤੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ ਸਨ ਜਿਸ ’ਤੇ 200 ਸੇਵਾਦਾਰ ਤੇ ਪਾਣੀ ਪਿਆਉਣ ਲਈ 480 ਭਾਈ ਤੇ 350 ਭੈਣਾ ਸੇਵਾ ਕਰ ਰਹੀਆਂ ਸਨ।

ਪੰਡਾਲ ਦੀ ਸਫਾਈ ’ਚ ਜੁਟੇ ਸੇਵਾਦਾਰ

ਡੇਰੇ ’ਚ ਪੰਡਾਲ ਤੇ ਹੋਰ ਥਾਵਾਂ ’ਤੇ ਸਫਾਈ ਦੀ ਸੇਵਾ ਕਰਨ ਲਈ 375 ਪਾਈ ਤੇ 250 ਭੈਣਾਂ ਆਪਣੀ ਸੇਵਾ ਨਿਭਾ ਰਹੀਆਂ ਸਨ।

ਪਾਰਕਿੰਗ ਵਿਵਸਥਾ

ਪਵਿੱਤਰ ਭੰਡਾਰੇ ਮੌਕੇ ਟਰੈਫਿਕ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਖੜਾ ਕੀਤਾ ਗਿਆ । ਟਰੈਫਿਕ ਲਈ 30 ਏਕੜ ’ਚ 4 ਥਾਵਾਂ ’ਤੇ ਪਾਰਕਿੰਗ ਦੀ ਸੁਵਿਧਾ ਕੀਤੀ ਗਈ ਜਿਸ ’ਚ 475 ਵੱਡੇ ਵਾਹਨ ਤੇ 5425 ਛੋਟੇ ਵਾਹਨ ਖੜੇ ਸਨ ਨਾਲ ਹੀ ਟਰੈਫਿਕ ਸੰਮਤੀ ਦੇ 375 ਸੇਵਾਦਾਰ ਟਰੈਫਿਕ ਵਿਵਸਥਾ ਨੂੰ ਸੰਭਾਲ ਰਹੇ ਸਨ।

130 ਲੋੜਵੰਦਾਂ ਨੂੰ ਰਾਸ਼ਨ ਦਿੱਤਾ

ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਭੰਡਾਰੇ ’ਤੇ 130 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਜਿਸ ’ਚ ਇੱਕ ਮਹੀਨੇ ਦਾ ਸੁੱਕਾ ਰਾਸ਼ਨ, ਜਿਸ ’ਚ ਆਟਾ, ਤੇਲ, ਮਸਾਲੇ, ਚਾਹ ਤੇ ਨਮਕ ਆਦਿ ਸ਼ਾਮਲ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ