15 ਨਵੰਬਰ ਸਵੇਰੇ 6 ਵਜੇ ਤੋਂ 16 ਨਵੰਬਰ 6 ਵਜੇ ਤੱਕ ਰਹਿਣਗੇ ਪੰਪ ਬੰਦ
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ’ਚ 15 ਨਵੰਬਰ ਨੂੰ ਪੈਟਰੋਲ ਪੰਪ ਰਹਿਣਗੇ ਸੂਬੇ ਦੇ ਪੰਪ ਮਾਲਕਾਂ ਨੇ ਸੂਬੇ ’ਚ 24 ਘੰਅਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ 15 ਨਵੰਬਰ ਸਵੇਰ ਤੋਂ ਲੈ ਕੇ 16 ਨਵੰਬਰ ਸਵੇਰੇ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਕਿਸੇ ਨਾਲ ਨਾ ਪੈਟਰੋਲ ਮਿਲੇਗਾ ਤੇ ਨਾ ਡੀਜ਼ਲ ਸਿਰਫ਼ ਐਮਰਜੰਸੀ ਸਥਿਤੀ ਹੋਣ ’ਤੇ ਤੇਲ ਮਿਲੇਗਾ।
ਇਹ ਜਾਣਕਾਰੀ ਅੰਬਾਲਾ ਪੈਟਰੋਲੀਅਮ ਵੈਲਫੇਅਰ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਢਿੱਲੋਂ ਨੇ ਦਿੱਤੀ ਉਨਾਂ ਕਿਹਾ ਇਹ ਹੜਤਾਲ ਕੁਝ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਿਵੇਂ ਹਰਿਆਣਾ ’ਚ ਪੈਟਰੋਲ, ਡੀਜਲ ’ਤੇ ਲੱਗਣ ਵਾਲੇ ਵੈਟ ਨੂੰ ਘਟਾ ਕੇ ਪੰਜਾਬ ਦੇ ਘਟੇ ਹੋਏ ਵੈਟ ਦੇ ਬਰਾਬਰ ਕੀਤਾ ਜਾਵੇ। 2007 ਤੋਂ ਜੋ ਡੀਜ਼ਲ ਕਮਿਸ਼ਨ ਹੀ ਨਹੀਂ ਵਧਾਇਆ ਗਿਆ, ਉਸ ’ਚ ਵਾਧਾ ਕੀਤਾ ਜਾਵੇ ਅਤੇ ਨਕਲੀ ਡੀਜਲ ’ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਉਨ੍ਹਾਂ ਦੀਆਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਪੈਟਰੋਲ ਪੰਪ ਮਾਲਕ ਇਸ ਹੜਤਾਲ ’ਚ ਹਿੱਸਾ ਲੈਣਗੇ ਤੇ ਉਸ ਦਿਨ ਸੂਬੇ ’ਚ ਪੈਟਰੋਲ ਪੰਪ ਬੰਦ ਰਹਿਣਗੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ’ਚ ਪੈਟਰੋਲ ਪੰਪ ਮਾਲਕਾਂ ਨੇ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ