ਦਿੱਲੀ ’ਚ ਡੇਂਗੂ ਦਾ ਕਹਿਰ, ਕੇਂਦਰ ਸਰਕਾਰ ਹੋਈ ਚੌਕਸ

Dengue

ਡੇਂਗੂ ਨਾਲ ਨਜਿੱਠਣ ਲਈ ਸੰਯੁਕਤ ਕਾਰਜ ਯੋਜਨਾ ਲਿਆਵੇਗੀ ਕੇਂਦਰ ਸਰਕਾਰ : ਮਾਂਡਵੀਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਲੀ ’ਚ ਡੇਂਗੂ ਦੀ ਭਿਆਨਕ ਹੁੰਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਆਪਸੀ ਤਾਲਮੇਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਤਾਂ ਨੂੰ ਵੇਖਦਿਆਂ ਸੰਯੁਕਤ ਕਾਰਜ ਯੋਜਨਾ ਲਿਆਂਦੀ ਜਾਵੇਗੀ।

ਮਾਂਡਵੀਆ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ ਤੇ ਕਿਹਾ ਕਿ ਡੇਂਗੂ ਮੱਛਰ ਕੰਟਰੋਲ ਨੂੰ ਤੇਜ਼ ਕਰਨ ਦੀ ਕੋਸਿਸ਼ ’ਚ ਸਾਰੇ ਨਗਰ ਨਿਗਮ, ਨਵੀਂ ਦਿੱਲੀ ਨਗਰਪਾਲਿਕਾ ਪ੍ਰੀਸ਼ਦ, ਛਾਉਣੀ ਬੋਰਡ ਤੇ ਹੋਰ ਪੱਖਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਘਰਾਂ, ਹੋਟਲਾਂ, ਉਦਯੋਗਾਂ, ਪਾਣੀ ਦੀਆਂ ਟੈਂਕੀਆਂ ’ਚ ਜਮ੍ਹਾਂ ਪਾਣੀ ਹਟਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਬਸਤੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਜਿੰਥੇ ਪਾਣੀ ਖਪਤ ਲਈ ਇਕੱਠਾ ਕੀਤਾ ਜਾਂਦਾ ਹੈ ਬੈਠਕ ’ਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ, ਕੌਮੀ ਸਿਹਤ ਮਿਸ਼ਨ ਦੇ ਡਾਇਰੈਕਟਰ ਤੇ ਅਵਰ ਸਕੱਤਰ ਵਿਕਾਸ ਸ਼ੀਲ ਦਿੱਲੀ ਦੇ ਅਵਸਰ ਮੁੱਖ ਸਕੱਤਰ ਸਿਹਤ ਭੁਪਿੰਦਰ ਭੰਲਾ ਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਡੇਂਗੂ ਦੀ ਜਾਂਚ ’ਤੇ ਜ਼ੋਰ

ਕੇਂਦਰੀ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਗਰੀਬ ਲੋਕ ਡੇਂਗੂ ਤੋਂ ਪ੍ਰਭਾਵਿਤ ਹੁੰਦੇ ਹਨ ਜੋ ਘੱਟ ਪਲੇਟਲੇਟਸ ਕਾਰਨ ਕਮਜ਼ੋਰ ਹੋ ਜਾਂਦੇ ਹਨ ਉਨ੍ਹਾਂ ਵੱਡੇ ਪੱਧਰ ਤੇ ਡੇਂਗੂ ਦੀ ਜਾਂਚ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਡੇਂਗੂ ਦੀ ਪਛਾਣ ਕਰਨਾ ਸਭ ਤੋਂ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜਾਂਚ ’ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਤਾਂ ਕਿ ਸਾਰੇ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਸਕੇ ਤੇ ਠੀਕ ਨਾਲ ਇਲਾਜ ਕੀਤਾ ਜਾ ਸਕੇ ਕੇਂਦਰੀ ਮੰਤਰੀ ਨੇ ਕੇਂਦਰ ਤੇ ਸੂਬਿਆਂ ਦਰਮਿਆਨ ਪ੍ਰਭਾਵੀ ਤਾਲਮੇਲ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਕੁਝ ਹਸਪਤਾਲਾਂ ’ਚ ਡੇਂਗੂ ਦੇ ਮਾਮਲੇ ਵਧੇਰੇ ਹਨ ਜਦੋਂਕਿ ਹੋਰ ਹਸਪਤਾਲਾਂ ’ਚ ਬਿਸਤਰ ਖਾਲੀ ਹਨ।

ਕੋਵਿਡ ਬਿਸਤਰਿਆਂ ਨੂੰ ਫਿਰ ਤੋਂ ਤਿਆਰ ਕਰਨ ਦੀ ਸੰਭਾਵਨਾ

ਉਨ੍ਹਾਂ ਦਿੱਲੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਇਲਾਜ ਲਈ ਕੋਵਿਡ ਬਿਸਤਰਿਆਂ ਨੂੰ ਫਿਰ ਤੋਂ ਤਿਆਰ ਕਰਨ ਦੀ ਸੰਭਾਵਨਾ ’ਤੇ ਗੌਰ ਕਰਨ ਇਹ ਫੈਸਲਾ ਲਿਆ ਗਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਅਧਿਕਾਰੀ ਡੇਂਗੂ ਨਾਲ ਨਜਿੱਠਣ ਲਈ ਇੱਕ ਵਿਸਥਾਰ ਕਾਰਜ ਯੋਜਨਾ ਤਿਆਰ ਕਰਨ ਲਈ ਸਹਿਯੋਗ ਦੇਣਗੇ। ਦਿੱਲੀ ਸਰਕਾਰ ਨੇ ਡੇਂਗੂ ਨੂੰ ਇੱਕ ਨੋਟੀਫਿਕੇਸ਼ਨ ਬਿਮਾਰੀ ਐਲਾਨਿਆ ਹੈ ਜੋ ਬਿਮਾਰੀ ਦੀ ਰਿਪੋਰਟਿੰਗ ਤੇ ਨਿਗਰਾਨੀ ਨੂੰ ਵਧਾਏਗੀ ਦਿੱਲੀ ’ਚ ਬੁਖਾਰ ਦੇ ਸਾਰੇ ਮਾਮਲਿਆਂ, ਡੇਂਗੂ ਦੇ ਸ਼ੱਕੀ ਮਾਮਲੇ ਤੇ ਪੁਸ਼ਟ ਮਾਮਲਿਆਂ ਦੀ ਨਿਗਰਾਨੀ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ