ਨਿਹੰਗ ਦੇ ਨਾਲ ਖੇਤੀ ਮੰਤਰੀ ਤੋਮਰ ਦੀ ਫੋਟੋ ਵਾਇਰਲ, ਕਾਂਗਰਸ ਨੇ ਭਾਜਪਾ ਨੂੰ ਘੇਰਿਆ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪਿਛਲੇ ਦਿਨੀਂ ਸਿੰਘੂ ਬਾਰਡਰ ’ਤੇ ਨੌਜਵਾਨ ਲਖਬੀਰ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ ਕੇਸ ’ਚ ਨਵਾਂ ਖੁਲਾਸਾ ਹੋਇਆ ਹੈ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ’ਚ ਨਿਹੰਗ ਚੀਫ਼ ਬਾਬਾ ਅਮਨ ਸਿੰਘ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਦਿਖਾਈ ਦੇ ਰਹੇ ਹਨ। ਉਹੀ ਬਾਬਾ ਅਮਨ ਸਿੰਘ ਹੈ, ਜਿਨ੍ਹਾਂ ਦੇ ਗਰੁੱਪ ਦੇ ਸਾਥੀਆਂ ’ਤੇ ਸਿੰਘੂ ਬਾਰਡਰ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਲੱਗਿਆ ਹੈ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਇਸ ਫੋਟੋ ਨੂੰ ਟਵੀਟ ਕਰਕੇ ਨਵੀਂ ਬਹਿਸ ਛੇੜ ਦਿੱਤੀ ਹੈ ਓਧਰ ਫੋਟੋ ਵਾਇਰਸ ਹੋਣ ਤੋਂ ਬਾਅਦ ਕਿਸਾਨ ਆਗੂ ਲਖਬੀਰ ਸਿੰਘ ਦੇ ਕਤਲ ਨੂੰ ਸਾਜਿਸ਼ ਦੱਸ ਕੇ ਭਾਜਪਾ ’ਤੇ ਸਵਾਲ ਚੁੱਕੇ ਹਨ।
ਵਾਪਸ ਪਰਤਣਗੇ ਜਾਂ ਨਹੀਂ, ਇਸ ਦਾ ਫੈਸਲਾ 27 ਨੂੰ : ਨਿਹੰਗ
ਹਰਿਆਣਾ ’ਚ ਸੋਨੀਪਤ ਦੇ ਕੁੰਡਲੀ ਬਾਰਡਰ ’ਤੇ ਤਰਨਤਾਰਨ ਦੇ ਲਖਬੀਰ ਸਿੰਘ ਦੇ ਕਤਲ ਮਾਮਲੇ ’ਚ ਚਾਰੇ ਪਾਸੇ ਹੋ ਰਹੀ ਨਿਖੇਧੀ ਤੋਂ ਬਾਅਦ ਹੁਣ ਨਿਹੰੰਗਾਂ ਨੇ ਧਰਨਾ ਸਥਾਨ ਤੋਂ ਵਾਪਸ ਪਰਤਣ ਜਾਂ ਰੁਕਣ ਸਬੰਧੀ ਲੋਕਹਿੱਤ ਸੰਗ੍ਰਹਿ ਕਰਵਾਉਣ ਦਾ ਫੈਸਲਾ ਲਿਆ ਹੈ ਨਿਹੰਗ 27 ਅਕਤੂਬਰ ਨੂੰ ਕੁੰਡਲੀ ਬਾਰਡਰ ’ਤੇ ਧਾਰਮਿਕ ਇਕੱਤਰਾ ਦੀ ਬੈਠਕ ਕਰਨਗੇ ਤੇ ਇਸ ਬੈਠਕ ’ਚ ਲੋਕਹਿੱਤ ਸੰਗ੍ਰਹਿ ਦੇ ਅਧਾਰ ’ਤੇ ਹੀ ਫੈਸਲਾ ਲੈਣਗੇ ਕਿ ਉਨ੍ਹਾਂ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ।
https://twitter.com/rssurjewala/status/1450302716777943045?ref_src=twsrc%5Etfw%7Ctwcamp%5Etweetembed%7Ctwterm%5E1450302716777943045%7Ctwgr%5E%7Ctwcon%5Es1_c10&ref_url=https%3A%2F%2Fwww.sachkahoon.com%2Fsinghu-murder-case-agriculture-minister-tomar-photo-with-nihang-goes-viral%2F
ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕੁੰਡਲੀ ਬਾਰਡਰ ’ਤੇ ਕਿਸਾਨਾਂ ਦੀ ਹਿਫਾਜਤ ਦੇ ਲਈ ਬੈਠੇ ਹਨ ਹਮੇਸ਼ਾ ਤੋਂ ਉਹ ਅੰਦੋਲਨ ’ਚ ਕਿਸਾਨਾਂ ਤੇ ਸਿੱਖਾਂ ਦੀ ਰੱਖਿਆ ਕਰਦੇ ਆਏ ਹਨ 27 ਅਕਤੂਬਰ ਨੂੰ ਹੋਣ ਵਾਲੀ ਬੈਠਕ ’ਚ ਲੋਕ ਜੋ ਵੀ ਫੈਸਲਾ ਲੈਣਗੇ, ਉਸ ਨੂੰ ਮੰਨਿਆ ਜਾਵੇਗਾ। ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ’ਚੋਂ ਨਹੀਂ ਹਾਂ ਜੋ ਅਸੀਂ ਕੀਤਾ ਹੈ ਕਿ ਉਸ ਨੂੰ ਸਵੀਕਾਰ ਕੀਤਾ ਹੈ ਅਦਾਲਤ ’ਚ ਸਾਡੇ ਸਾਥੀਆਂ ਨੇ ਸਵੀਕਾਰ ਕੀਤਾ ਹੈ ਨਾਲ ਹੀ ਉਨ੍ਹਾਂ ਐਸਕੇਐਮ ਆਗੂ ਯੋਗੇਂਦਰ ਯਾਦਵ ’ਤੇ ਪਲਟਵਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਨੂੰ ਐਸਕੇਐਮ ਨੇ ਸਿਰ ਚੜ੍ਹਾ ਰੱਖਿਆ ਹੈ ਉਨ੍ਹਾਂ ਦੋਸ਼ ਲਾਇਆ ਕਿ ਉਹ ਭਾਜਤਾ ਤੇ ਆਰਐਸਐਸ ਦਾ ਬੰਦਾ ਹੈ ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇ ਕੇ ਵਿਖਾਉਣ।
ਸਿੰਘੂ ਬਾਰਡਰ ’ਤੇ ਦਲਿਤ ਕਤਲਕਾਂਡ ’ਤੇ ਚੰਨੀ ਚੁੱਪ ਕਿਉ : ਅਟਵਾਲ
ਪੰਜਾਬ ਪ੍ਰਦੇਸ਼ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚੇ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਸਥਾਨ ’ਤੇ ਤਰਨਤਾਰਨ ਨਿਵਾਸੀ ਦਲਿਤ ਨੌਜਵਾਨ ਲਖਬੀਰ ਸਿੰਘ ਦਾ ਤਾਲਿਬਾਨੀ ਤਰੀਕੇ ਨਾਲ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕੀਤੇ ਕਤਲ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ’ਤੇ ਚੁੱਪੀ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੀ ਹੱਥੀ ਲਿਆ।
ਅਟਵਾਲ ਨੇ ਜਾਰੀ ਇੱਕ ਬਿਆਲ ’ਚ ਕਿਹਾ ਕਿ ਇਸ ਘਟਨਾ ਨੇ ਅਫਗਾਨਿਸਤਾਨ ’ਚ ਤਾਲਿਬਾਨੀਆਂ ਵੱਲੋਂ ਕੀਤੀ ਜੇ ਰਹੇ ਬੇਰਹਿਮੀ ਨਾਲ ਕਤਲ ਦਾ ਮੰਜਰ ਤਾਜ਼ਾ ਕਰ ਦਿੱਤਾ ਹੈ ਉਨ੍ਹਾਂ ਸਵਾਲ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਜੋ ਖੁਦ ਵੀ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਉਹ ਇਸ ਘਟਨਾ ‘ਤੇ ਚੁੱਪ ਕਿਉ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਸਵਾਰਥ ਲਈ ਕਿਸਾਨ ਅੰਦੋਲਨ ਨੂੰ ਭੜਕਾਇਆ ਤੇ ਹੁਣ ਇਸ ਪਾਰਟੀ ਦਾ ਕੋਈ ਆਗੂ ਕਿਸਾਨ ਅੰਦੋਲਨ ਸਥਾਨ ’ਤੇ ਹੋਏ ਕਤਲ ’ਤੇ ਮੂੰਹ ਨਹੀਂ ਖੋਲ੍ਹ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ