ਉੜੀ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਕੀਤਾ ਢੇਰ
ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ’ਚ ਉੜੀ ਦੇ ਨੇਡੇ ਰਾਮਪੁਰ ਸੈਕਟਰ ’ਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਸੁਰੱਖਿਆ ਬਲਾਂ ਨੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਅੱਤਵਾਦੀ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਵੱਡੀ ਮਾਤਰਾ ’ਚ ਹਥਿਆਰ ਵੀ ਬਰਾਮਦ ਕੀਤੇ ਗਏ ਇਸ ’ਚ ਪੰਜ ਏਕੇ 47, 8 ਪਿਸਤੌਲ ਤੇ 70 ਹੈਂਡ ਗ੍ਰੇਨੇਡ ਸ਼ਾਮਲ ਹਨ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ’ਚ ਅੱਤਵਾਦੀ ਮਕਬੂਜ਼ਾ ਕਸ਼ਮੀਰ ਤੋਂ ਭਾਰਤੀ ਸਰਹੱਦ ’ਚ ਦਾਖਲ ਹੋਏ ਸਨ। ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਕਿਹਾ ਕਿ ਅੱਜ ਸਵੇਰੇ ਹਾਥਲੰਗਾ ਦੇ ਜੰਗਲਾਂ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਛੇਤੀ ਹੀ ਨੂੰ ਨਾਕਾਮ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ’ਚੋਂ ਇੱਕ ਪਾਕਿਸਤਾਨੀ ਹੈ, ਬਾਕੀ ਦੇ ਅੱਤਵਾਦੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ਕੋਲ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਣ ਤੋਂ ਬਾਅਦ ਫੌਜ ਨੇ 18 ਸਤੰਬਰ ਦੀ ਰਾਤ ਉੜੀ ਸੈਕਟਰ ’ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਚੌਕਸੀ ਵਜੋਂ ਸੋਮਵਾਰ ਨੂੰ ਸਰਹੱਦੀ ਸ਼ਹਿਰ ’ਚ ਸਾਰੀਆਂ ਦੂਰ ਸੰਚਾਰ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਹਾਲਾਂਕਿ ਬੁੱਧਵਾਰ ਨੂੰ ਟੈਲੀਫੋਨ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਸਨ ਅੱਜ ਸਰਚ ਆਪੇ੍ਰਸ਼ਨ ਦਾ ਪੰਜਵਾਂ ਦਿਨ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ