ਏਅਰ ਫਰਾਂਸ ਦੇ ਜਹਾਜ਼ ’ਚ ਲੱਗੀ ਅੱਗ, ਵਾਲ-ਵਾਲ ਬਚੇ ਲੋਕ

ਏਅਰ ਫਰਾਂਸ ਦੇ ਜਹਾਜ਼ ’ਚ ਲੱਗੀ ਅੱਗ, ਵਾਲ-ਵਾਲ ਬਚੇ ਲੋਕ

(ਏਜੰਸੀ) ਬੀਜਿੰਗ। ਏਅਰ ਫਰਾਂਸ ਦੇ ਏਐਫ-939 ਜਹਾਜ਼ ਨੂੰ ਸਨਿੱਚਰਵਾਰ ਸਵੇਰੇ ਇੱਥੇ ਹਵਾਈ ਅੱਡੇ ’ਤੇ ਉਸ ਸਮੇਂ ਐਮਰਜੈਂਸੀ ਸਥਿਤੀ ’ਚ ਉਤਾਰ ਲਿਆ ਗਿਆ, ਜਦੋਂ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਉਸ ’ਚ ਅੱਗ ਲੱਗ ਗਈ ਬੀਜਿੰਗ ਡੇਲੀ ਅਖਬਾਰ ਦੀ ਰਿਪੋਰਟ ਅਨੁਸਾਰ ਜਹਾਜ਼ ਨੇ ਸ਼ਨਿੱਚਰਵਾਰ ਸਵੇਰੇ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਤੇ ਇਸ ਦੇ ਤੁਰੰਤ ਬਾਅਦ ਜਹਾਜ਼ ਦੇ ਪਿਛਲੇ ਹਿੱਸੇ ’ਚ ਧਮਾਕਾ ਹੋਿੲਆ, ਜਿਸ ਤੋਂ ਬਾਅਦ ਕਾਲਾ ਧੂੰਆਂ ਨਿਕਲਣ ਲੱਗਿਆ। ਘਟਨਾ ’ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।

ਜਾਣੋਂ, ਹੁਣ ਤੱਕ ਕਿੱਥੇ-ਕਿੱਕੇ ਹੋਏ ਜਹਾਜ਼ ਹਾਦਸੇ

  • 2020 : 22 ਮਈ ਨੂੰ ਪਾਕਿਸਤਾਨ ’ਚ ਜਹਾਜ਼ ਹਾਦਸਾ ਵਾਪਰਿਆ ਇਸ ਹਾਦਸੇ ’ਚ ਕਾਫ਼ੀ ਵਿਅਕਤੀ ਮਾਰੇ ਗਏ ਸਨ।
  • 2018 : ਈਰਾਨ ਦੇ ਜਾਗ੍ਰੋਸ ਪਰਬਤ ’ਤੇ ਹੋਏ ਯਾਤਰੀ ਜਹਾਜ਼ ਦੇ ਹਾਦਸੇ ’ਚ ਸਾਰੇ 66 ਵਿਅਕਤੀਆਂ ਦੀ ਮੌਤ ਹੋ ਗਈ ਸੀ ਉਡਾਣ ਭਰਨ ਦੇ ਘੰਟੇ ਬਾਅਦ ਹੀ ਇਰਾਨ ਦੀ ਰਾਜਧਾਨੀ ਤੇਹਰਾਨ ਤੋਂ ਯਾਯੁਦ ਜਾਣ ਵਾਲਾ ਇਹ ਜਹਾਜ਼ਾ ਹਾਦਸਾਗ੍ਰਸ਼ਤ ਹੋ ਗਿਆ ਸੀ।
  • 2018 : ਤੁਰਕੀ ਏਅਰਪੋਰਟ ਦੇ ਰਨਵੇ ਤੋਂ ਪੇਗਾਸਸ ਏਅਰਲਾਈਨਜ਼ ਬੋਇੰਗ 737-800 ਜਹਾਜ਼ ਉਤਰ ਕੇ ਸਮੁੰਦਰ ਕਿਨਾਰੇ ’ਤੇ
  • ਲੰਮਕ ਗਿਆ ਸੀ ਜਹਾਜ਼ ’ਚ 168 ਮੁਸਾਫ਼ਰ ਸਨ ਜਿਨ੍ਹਾਂ ਨੂੰ ਸੁਰੱਖਿਆ ਬਚਾ ਲਿਆ ਗਿਆ।
  • 2018 : ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਤਿ੍ਰਭੁਵਨ ਇੰਟਰਨੈੱਸ਼ਨਲ ਏਅਰਪੋਰਟ ’ਤੇ ਬੰਗਲਾਦੇਸ਼ ਦਾ ਪਲੇਨ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ ਜਿਸ ’ਚ 49 ਵਿਅਕਤੀਆਂ ਦੀ ਮੌਤ ਹੋ ਗਈ ਜਦੌਂਕਿ 22 ਤੋਂ ਵਧ ਵਿਅਕਤੀ ਜ਼ਖਮੀ ਹੋਏ ਸਨ।

ਕਦੋਂ ਹੋਇਆ ਸੀ ਦੁਨੀਆ ਦਾ ਪਹਿਲਾ ਜਹਾਜ਼ ਹਾਦਸਾ

ਏਅਰ ਟਰੈਫਿਕ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 15 ਜੂਨ 1785 ਨੂੰ ਫਰਾਂਸ ਦੇ ਵਿਮਰੇਕਸ ਦੇ ਕੋਲ ਰਾਜੀਯਰੇ ਏਅਰ ਬੈਲੂਨ ਦਾ ਹਾਦਸਾ ਪਹਿਲੀ ਵਾਰ ਜਾਨਲੇਵਾ ਸਾਬਿਤ ਹੋਇਆ ਸੀ ਇਸ ਹਾਦਸੇ ’ਚ ਰਾਜੀਯਰੇ ਏਅਰ ਬੈਲੂਨ ਦੇ ਰਚਿਤਾ ਜੀਨ ਫ੍ਰੈਕੁਆ ਪਿਲੈਤਰੇ ਡੀ ਰਾਜੀਯਰੇ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ