ਭਾਜਪਾ ਵਿਧਾਇਕ ਦਲ ਦੇ ਨੇਤਾ ਬਾਬੂਲਾਲ ਮਰਾਂਡੀ ਦੇ ਰਾਜਨੀਤਿਕ ਸਲਾਹਕਾਰ ਸੁਨੀਲ ਤਿਵਾੜੀ ਗ੍ਰਿਫ਼ਤਾਰ
ਰਾਂਚੀ (ਏਜੰਸੀ) | ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਬਾਬੂਲਾਲ ਮਰਾਂਡੀ ਦੇ ਸਿਆਸੀ ਸਲਾਹਕਾਰ ਸੁਨੀਲ ਤਿਵਾੜੀ ਨੂੰ ਰਾਂਚੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਰਾਂਚੀ ਪੁਲਿਸ ਦੀ ਟੀਮ ਨੇ ਇੱਕ ਆਦਿਵਾਸੀ ਲੜਕੀ ਨਾਲ ਜਬਰ ਜਨਾਹ, ਛੇੜਛਾੜ ਅਤੇ ਐਸਟੀ ਐਸਟੀ ਐਕਟ ਦੇ ਤਹਿਤ 16 ਅਗਸਤ ਨੂੰ ਰਾਜਧਾਨੀ ਰਾਂਚੀ ਦੇ ਅਰਗੋਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਨ ਦੇ ਬਾਅਦ ਸੁਨੀਲ ਤਿਵਾੜੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਰਾਂਚੀ ਪੁਲਿਸ ਨੇ ਸੁਨੀਲ ਤਿਵਾੜੀ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਗ੍ਰਿਫਤਾਰ ਕੀਤਾ ਹੈ।
ਤਿਵਾੜੀ ਨੇ ਇਸ ਮਾਮਲੇ ਵਿੱਚ ਅਗਾਂਊ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ਨੂੰ ਹੇਠਲੀ ਅਦਾਲਤ ਨੇ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਲੜਕੀ ਦੀ ਸ਼ਿਕਾਇਤ ‘ਤੇ ਅਰਗੋੜਾ ਥਾਣੇ *ਚ ਦਰਜ ਕੇਸ ਨੰਬਰ 229 21 ਦੇ ਮਾਮਲੇ *ਚ ਧਾਰਾ 376 (1), 354 ਏ, 354 ਬੀ, 504 ਅਤੇ ਐਸਸੀ ਐਸਟੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਲਗਾਈਆਂ ਗਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ