ਡਾਰਕ ਵੈੱਬ ਕੀ ਹੈ?

ਡਾਰਕ ਵੈੱਬ ਕੀ ਹੈ?

ਡਾਰਕ ਵੈੱਬ ਤੋਂ ਭਾਵ ਵਰਲਡ ਵਾਈਡ ਵੈੱਬ ਦੇ ਉਸ ਹਿੱਸੇ ਤੋਂ ਹੈ ਜੋ ਸਿਰਫ ਵਿਸ਼ੇਸ਼ ਸਾਫਟਵੇਅਰ ਜਿਵੇਂ ਕਿ ਟੌਰ ਬ੍ਰਾਊਜ਼ਰ ਅਤੇ ੀ2ਫ ਦੇ ਨਾਲ ਪਹੁੰਚਯੋਗ ਹੈ ਇਸ ਨਾਲ ਯੂਜ਼ਰ ਅਤੇ ਵੈੱਬਸਾਈਟ ਉਪਰੇਟਰ ਗੁੰਮਨਾਮ ਜਾਂ ਅਣਪਛਾਤੇ ਰਹਿ ਸਕਦੇ ਹਨ। ਡਾਰਕ ਵੈੱਬ ਨੂੰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ। ਡਾਰਕ ਵੈੱਬ ਲੋਕਾਂ ਤੋਂ ਸਰਵਰ ਅਤੇ ਆਈਪੀ ਵੇਰਵੇ ਲੁਕੋ ਕੇ ਕਿਸੇ ਦੀ ਨਿੱਜਤਾ ਨੂੰ ਯਕੀਨੀ ਬਣਾਉਂਦੀ ਹੈ। ਡਾਰਕ ਵੈੱਬ ਕਾਲਾਬਜ਼ਾਰੀ ਅਤੇ ਯੂਜ਼ਰ ਦੀ ਸੁਰੱਖਿਆ ਦੋਵਾਂ ਲਈ ਪ੍ਰਸਿੱਧ ਹੈ ਇਸ ਲਈ ਇਸ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪਹਿਲੂ ਮੌਜੂਦ ਹਨ।

ਡਾਰਕ ਵੈੱਬ ਕਿਵੇਂ ਕੰਮ ਕਰਦੈ:

ਜਿਵੇਂ ਅਸੀਂ ਉੱਪਰ ਪੜ੍ਹ ਚੁੱਕੇ ਹਾਂ ਕਿ ਡਾਰਕ ਵੈੱਬ ’ਤੇ ਅਸੀਂ ਵਿਸ਼ੇਸ਼ ਸਾਫਟਵੇਅਰ ਜਿਵੇਂ ਕਿ ਟੌਰ ਬ੍ਰਾਊਜ਼ਰ ਅਤੇ ੀ2ਫ ਦੇ ਨਾਲ ਪਹੁੰਚ ਸਕਦੇ ਹਾਂ ਟੌਰ ਬ੍ਰਾਊਜ਼ਰ ਸਾਡੀ ਵੈੱਬ ਪੇਜ ਦੀਆਂ ਬੇਨਤੀਆਂ ਨੂੰ ਦੁਨੀਆ ਭਰ ਦੇ ਹਜ਼ਾਰਾਂ ਵਲੰਟੀਅਰਾਂ ਦੁਆਰਾ ਸੰਚਾਲਿਤ ਪ੍ਰੋਕਸੀ ਸਰਵਰਾਂ ਦੀ ਲੜੀ ਰਾਹੀਂ ਭੇਜਦਾ ਹੈ ਤਾਂ ਕਿ ਤੁਹਾਡਾ ਆਈ ਪੀ ਪਤਾ ਅਣਪਛਾਤਾ ਤੇ ਅਣਜਾਣ ਬਣ ਜਾਏ।

ਡਾਰਕ ਵੈੱਬ ਦੇ ਗੁਣ:

  • ਡਾਰਕ ਵੈੱਬ ਲੋਕਾਂ ਦੀ ਨਿੱਜਤਾ ਬਣਾਈ ਰੱਖਦਾ ਹੈ ਤਾਂ ਕਿ ਉਹ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰਨ।
  • ਡਾਰਕ ਵੈੱਬ ’ਤੇ ਯੂਜ਼ਰ ਦੇ ਆਈ ਪੀ ਪਤਾ ਲੁਕੇ ਹੋਣ ਕਾਰਨ ਯੂਜ਼ਰ ਨੂੰ ਕੋਈ ਬਲੌਕ ਨਹੀਂ ਕਰ ਸਕਦਾ ਅਤੇ ਉਹ ਆਪਣੀ ਮਰਜ਼ੀ ਦੀ ਵੈੱਬ ਸਾਈਟਾਂ ਦੇਖ ਸਕਦਾ ਹੈ।
  • ਡਾਰਕ ਵੈੱਬ ਯੂਜ਼ਰ ਦੀ ਪਹੁੰਚ ਉਹਨਾਂ ਖਾਸ ਵਸਤਾਂ ਜਾਂ ਵੈੱਬ ਸਾਈਟਾਂ ਤੱਕ ਬਣਾ ਦਿੰਦਾ ਹੈ ਜਿਨ੍ਹਾਂ ਤੱਕ ਉਹ ਰਵਾਇਤੀ ਵੈੱਬ ਦੁਆਰਾ ਨਹੀਂ ਪਹੁੰਚ ਸਕਦਾ।

ਡਾਰਕ ਵੈੱਬ ਦੇ ਔਗੁਣ:

  • ਡਾਰਕ ਵੈੱਬ ਦੀ ਅਸਮਾਜਿਕ ਤੱਤਾਂ ਵੱਲੋਂ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ। ਡਾਰਕ ਵੈੱਬ ਅਤੇ ਕਿ੍ਰਪਟੋਕਰੰਸੀ ਦੀ ਹੋਂਦ ਨੇ ਕਤਲ ਅਤੇ ਅਗਵਾ ਕਰਨਾ ਕਾਫੀ ਸੌਖਾ ਬਣਾ ਦਿੱਤਾ ਹੈ।
  • ਡਾਰਕ ਵੈੱਬ ਯੂਜ਼ਰਾਂ ਨੂੰ ਨਿੱਜਤਾ ਦਾ ਵਾਅਦਾ ਕਰਦਾ ਹੈ ਪਰ ਯੂਜ਼ਰਾਂ ਦੇ ਫੋਟੋਆਂ, ਹਸਪਤਾਲ ਦੇ ਰਿਕਾਰਡ ਅਤੇ ਵਿੱਤ ਸਬੰਧੀ ਜਾਣਕਾਰੀ ਚੋਰੀ ਕਰਕੇ ਡਾਰਕ ਵੈੱਬ ’ਤੇ ਸਟੋਰ ਕੀਤੀ ਜਾਂਦੀ ਹੈ।
  • ਡਾਰਕ ਵੈੱਬ ਸਰਚ ਇੰਜਣ ਰਵਾਇਤੀ ਸਰਚ ਇੰਜਣਾਂ ਤੋਂ ਹੌਲੀ ਕੰਮ ਕਰਦੇ ਹਨ।
  • ਡਾਰਕ ਵੈੱਬ ਸਰਚ ਇੰਜਣ ਦੇ ਵਿੱਚ ਖੋਜ ਨਤੀਜੇ ਦੇ ਨਾਲ ਲੋਕਾਂ ਦੀ ਨਿੱਜੀ ਜਾਣਕਾਰੀ ਵੀ ਦਿਖਾਈ ਜਾਂਦੀ ਹੈ ਜੋ ਪਛਾਣ ਚੋਰੀ ਅਤੇ ਧੋਖੇ ਦਾ ਕਾਰਨ ਬਣਦੀ ਹੈ।
  • ਡਾਰਕ ਵੈੱਬ ਦੇ ਪਹੁੰਚਯੋਗ ਨਾ ਹੋਣ ਕਾਰਨ ਡਾਰਕ ਵੈੱਬ ਅਪਰਾਧੀ ਗਤੀਵਿਧੀਆਂ ਦਾ ਗੜ੍ਹ ਬਣ ਗਿਆ ਹੈ ਡਾਰਕ ਵੈੱਬ ਨੇ ਨਸ਼ੇ ਅਤੇ ਗੈਰ ਕਾਨੂੰਨੀ ਹਥਿਆਰਾਂ ਦਾ ਵਪਾਰ ਕਰਨਾ ਤੇ ਕਤਲਾਂ ਨਾਲ ਕਤਲ ਸਬੰਧੀ ਇਕਰਾਰ ਕਰਨਾ ਬਹੁਤ ਸੌਖਾ ਬਣਾ ਦਿੱਤਾ ਹੈ, ਜੋ ਅਪਰਾਧਿਕ ਗਤੀਵਿਧੀਆਂ ਨੂੰ ਵਧਾਉਂਦਾ ਹੈ।
  • ਡਾਰਕ ਵੈੱਬ ਸੱਟਾਬਜ਼ਾਰੀ ਦਾ ਮੁੱਖ ਕੇਂਦਰ ਬਣ ਗਿਆ ਹੈ।

ਅੰਮ੍ਰਿਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ