ਸਾਧ ਸੰਗਤ ਨੇ ਵੱਡੀ ਗਿਣਤੀ ‘ਚ ਲਾਏ  ਬੂਟੇ 

ਬਲਾਕ ਜੀਰਾ ਦੀ ਸਾਧ ਸੰਗਤ ਨੇ ਪਿੰਡ ਵਕੀਲਾਂ ਵਾਲਾ ‘ਚ 500 ਪੌਦੇ ਲਗਾਏ 

ਜੀਰਾ, ਤਲਵੰਡੀ ਭਾਈ (ਬਸੰਤ ਸਿੰਘ ਬਰਾੜ, ਸੁਭਮ ਖੁਰਾਣਾ) । ਬਲਾਕ ਜੀਰਾ ਦੀ ਸਾਧ – ਸੰਗਤ ਨੇ ਪੂਜਨੀਕ ਗੁਰੂ ਸੰਤ ਡਾ . ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਪਿੰਡ ਵਕੀਲਾਂ ਵਾਲਾ ਵਿੱਚ ਫਲਦਾਰ ਤੇ ਛਾਂ ਵਾਲੇ  500 ਪੌਦੇ  ਲਗਾਏ ਗਏ  , ਪੌਦਾ ਲਗਾਉਣ  ਦੀ ਸ਼ੁਰੂਆਤ ਬਲਕਾਰ ਸਿੰਘ ਸਰਪੰਚ ਪਿੰਡ ਵਕੀਲਾਂ ਵਾਲਾ ਤੇ ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਦੇ ਪ੍ਰਿੰਸੀਪਲ ਵਿਸੇਸ਼ ਸੱਚਦੇਵਾ ਤੇ ਸਾਧ ਸੰਗਤ ਵੱਲੋਂ ਪਹਿਲਾ ਬੂਟਾ ਲਾ ਕੇ ਸਾਂਝੇ ਤੌਰ ‘ ਤੇ ਕੀਤੀ ਗਈ।

ਪਿੰਡ ਵਕੀਲਾਂ ਵਾਲਾ ਦੇ ਸਰਪੰਚ ਬਲਕਾਰ ਸਿੰਘ  ਸਮੁੱਚੀ ਪੰਚਾਇਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ  ਸਾਧ – ਸੰਗਤ ਵੱਲੋਂ ਹਰ  ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਧ ਸੰਗਤ ਵੱਲੋਂ ਆਪਣੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂਜੀ ਦਾ ਪਵਿੱਤਰ ਅਵਤਾਰ ਦਿਹਾੜਾ ਫਲਦਾਰ ਤੇ ਛਾਂ ਵਾਲੇ  ਪੌਦੇ ਲਾ ਕੇ ਹੀ ਮਨਾਇਆ ਜਾ ਰਿਹਾ ਹੈ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾ ਕੇ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕੇ ਅਸੀਂ ਸਮੁੱਚੀ ਪੰਚਾਇਤ  ਡੇਰਾ ਸ਼ਰਧਾਲੂਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਭਰੋਸਾ ਦਿਵਾਇਆ ਕਿ ਮਾਨਵਤਾ ਹਿੱਤ ਦੇ ਹਰ ਨੇਕ ਕਾਰਜ ਵਿੱਚ ਸਮੁੱਚੀ ਪੰਚਾਇਤ ਸਾਧ – ਸੰਗਤ ਨਾਲ ਹਰ ਸਮੇਂ ਨੇਕ ਕਾਰਜ ਕਰਨ ਲਈ ਤਿਆਰ ਰਹੇਗੀ ।

ਇਸ ਮੌਕੇ ਜਸਵਿੰਦਰ ਸਿੰਘ ਇੰਸਾਂ ਬਲਾਕ ਭੰਗੀਦਾਸ, ਸੁਖਚੈਨ ਸਿੰਘ ਇੰਸਾਂ ਪੰਦਰਾਂ ਮੈਂਬਰ, ਸੁਖਵਿੰਦਰਪਾਲ ਸਿੰਘ ਇੰਸਾਂ ਪੰਦਰਾਂ ਮੈਂਬਰ, ਸੁਲੱਖਣ ਸਿੰਘ ਇੰਸਾਂ ਪੰਦਰਾਂ ਮੈਂਬਰ, ਗੁਰਤੇਜ ਸਿੰਘ ਇੰਸਾਂ ਪੰਦਰਾਂ ਮੈਂਬਰ, ਪ੍ਰਦੀਪ ਸਿੰਘ ਇੰਸਾਂ ਪੰਦਰਾਂ ਮੈਂਬਰ, ਰਜਿੰਦਰ ਸਿੰਘ ਇੰਸਾਂ ਪੰਦਰਾਂ ਮੈਂਬਰ, ਜਗਸੀਰ ਸਿੰਘ ਇੰਸਾਂ ਸਹਿਰੀ ਭੰਗੀਦਾਸ, ਹਰਪ੍ਰੀਤ ਸਿੰਘ ਇੰਸਾਂ ਭੰਗੀਦਾਸ ਪਿੰਡ ਵਕੀਲਾਂ ਵਾਲਾ ਤੋਂ ਇਲਾਵਾ  ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਭੈਣਾਂ ਤੇ ਵੀਰ ਤੇ ਸਮੁੱਚੀਆ ਸੁਜਾਨ ਭੈਣਾਂ ਤੇ ਸਾਧ ਸੰਗਤ ਮੌਜੂਦ ਸੀ ।

ਤਲਵੰਡੀ ਭਾਈ ਦੀ ਸਾਧ ਸੰਗਤ ਨੇ ਵੱਡੀ ਗਿਣਤੀ ‘ਚ ਲਾਏ  ਬੂਟੇ 

ਤਲਵੰਡੀ ਭਾਈ (ਬਸੰਤ ਸਿੰਘ ਬਰਾੜ) । ਬਲਾਕ ਤਲਵੰਡੀ ਭਾਈ ਦੀ ਸਾਧ ਸੰਗਤ ਵੱਲੋਂ ਆਪਣੇ ਸੱਚੇ ਸਤਿਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਹਰ ਸਾਲ ਪੂਰੇ ਅਗਸਤ ਮਹੀਨੇ ਦੌਰਾਨ ਬੂਟੇ ਲਾ ਕੇ ਤੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨਪੇਰੇ ਚਾੜ੍ਹ ਕੇ ਮਨਾਇਆ ਜਾਂਦਾ ਹੈ । ਇਸੇ ਤਹਿਤ ਬਲਾਕ ਤਲਵੰਡੀ ਭਾਈ ਦੀ ਸਾਧ ਸੰਗਤ ਤੇ ਜਿੰਮੇਵਾਰਾ ਵੱਲੋਂ ਤਲਵੰਡੀ ਭਾਈ ਦੀ ਸਿੱਖਿਆ ਸੰਸਥਾ ਡੀ ਏ ਵੀ ਪਬਲਿਕ ਸਕੂਲ ਦੀ ਗਰਾਊਂਡ ਤੇ ਤਲਵੰਡੀ ਭਾਈ ਦੇ ਲੰਡੇ ਫਾਟਕਾਂ ਵਾਲੀ ਲਿੰਕ ਰੋਡ ਦੀ ਖੇਤ ਵਾਲੀ ਸਾਇਡ ਤੇ ਵੱਡੀ ਗਿਣਤੀ ਵਿਚ ਪੌਦੇ ਲਗਾਏ ਗਏ । ਪੌਦਾ ਲਗਾਉਣ ਦਾ ਉਦਘਾਟਨ ਕਰਨ ਦੇ ਮੌਕੇ  ਵਿਸੇਸ਼ ਤੌਰ ਤੇ ਪਹੁੰਚੇ ਭਜਨ ਸਿੰਘ ਸਿਆਣ ਐਮ ਸੀ ਤੇ ਧਰਮ ਸਿੰਘ ਐਮ ਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹਰ ਸਾਲ ਲੱਖਾਂ ਦੀ ਤਦਾਦ ‘ਚ ਜੋ ਪੌਦੇ ਲਗਾਏ ਜਾਦੇ ਹਨ ਉਹ ਮੀਲ ਦਾ ਪੱਥਰ ਸਾਬਤਹੋ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਜਿਥੇ ਵਾਤਾਵਰਨ ਸੁੱਧ ਹੁੰਦਾ ਹੈ ਉੱਥੇ ਹੀ ਨਵੀਂ ਨਰੋਈ ਜਿੰਦਗੀ ਜਿਉਣ ਲਈ ਸਾਨੂੰ ਸਾਰਿਆਂ ਨੂੰ ਸਾਫ ਵਾਤਾਵਰਣ ਤੇ ਸੁੱਧ ਹਵਾ ਮਿਲਦੀ ਹੈ

 

ਉਹਨਾਂ ਅੱਗੇ ਕਿਹਾ ਕਿ ਹਰ ਮਨੁੱਖ ਨੂੰ ਇਹ ਪੌਦੇ ਲਗਾਉਣ ਦਾ ਕਾਰਜ ਕਰਨਾ ਚਾਹੀਦਾ ਹੈ ਜੋ ਸਭ ਤੋਂ ਵੱਡਾ ਮਾਨਵਤਾ ਭਲਾਈ ਦਾ ਕੰਮ ਹੈ।ਇਸ ਮੌਕੇ ਵਿਜੈ ਕੁਮਾਰ ਇੰਸਾਂ ਬਲਾਕ ਭੰਗੀਦਾਸ ਤਲਵੰਡੀ ਭਾਈ, ਅਸੋਕ ਕੁਮਾਰ ਸਹਿਰੀ ਭੰਗੀਦਾਸ, ਡਾ ਜੈਕਰਨ ਇੰਸਾਂ ਪੰਦਰਾਂ ਮੈਂਬਰ, ਜੱਜਪਾਲ ਸਿੰਘ ਇੰਸਾਂ ਪੰਦਰਾਂ ਮੈਂਬਰ, ਸੱਘੜ ਸਿੰਘ, ਮਨਮੋਹਨ ਸਿੰਘ ਇੰਸਾਂ, ਧਰਮਪਾਲ ਇੰਸਾਂ, ਨਿਹਾਲ ਚੰਦ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਡਿੰਪਲ ਇੰਸਾਂ, ਪਿਆਰਾ ਸਿੰਘ ਇੰਸਾਂ,,ਸਮਸੇਰ ਸਿੰਘ ਪੰਜਾਬ ਪੁਲਿਸ, ਭੈਣ ਨਵੀਤਾ ਇੰਸਾਂ, ਭੈਣ  ਸੰਮਤ ਇੰਸਾਂ, ਭੈਣ  ਸੰਗੀਤਾ ਇੰਸਾਂ , ਸੁਸਮਾ ਇੰਸਾਂ, ਭੈਣ ਸੋਢੀ ਵਾਲਾ ਸੁਜਾਨ ਭੈਣ ,ਤੋ ਇਲਾਵਾ ਸਾਂਹ ਸਤਿਨਾਮ ਜੀ ਗ੍ਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਭੈਣਾਂ ਤੇ ਵੀਰ ਪਿੰਡਾਂ ਸਹਿਰਾਂ ਦੇ ਭੰਗੀਦਾਸ ਤੇ ਸਾਧ ਸੰਗਤ ਮੌਜੂਦ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ