ਪੱਗ ਲੱਥੀ, ਪੈਰ ਉੱਪਰ ਦੀ ਗੱਡੀ ਚੜ੍ਹੀ, ਹੋਇਆ ਗੰਭੀਰ ਜਖ਼ਮੀ
- ਪੈਰ ਆਇਆ ਫਰੈਕਚਰ, ਪੁਲਿਸ ਵੱਲੋਂ ਜਾਂਚ ਜਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ’ਚ ਹੁਲੜਬਾਜਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਅੱਜ ਇੱਕ ਕਾਰ ਚਾਲਕ ਨੌਜਵਾਨ ਨੂੰ ਰੋਕਣ ਤੇ ਏਐਸਆਈ ਨੂੰ ਸ਼ਹਿਰ ਦੇ ਭੀੜ ਭੜੱਕੇ ਵਾਲੇ ਲੀਲਾ ਭਵਨ ਵਿਖੇ ਬੁਰੀ ਤਰ੍ਹਾਂ ਘੜੀਸਦਿਆਂ ਹੇਠਾਂ ਸੁੱਟ ਦਿੱਤਾ ਗਿਆ। ਇਸ ਦੌਰਾਨ ਏਐਸਆਈ ਦੇ ਪੈਰ ਉੱਪਰ ਦੀ ਗੱਡੀ ਲੰਘ ਗਈ ਅਤੇ ਉਹ ਜਖ਼ਮੀ ਹੋ ਗਿਆ, ਜਿਸ ਨੂੰ ਕਿ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਉਕਤ ਕਾਰ ਚਾਲਕ ਵਿਰੁੱਧ ਮਾਮਲਾ ਦਰਜ਼ ਕਰਦਿਆਂ ਜਲਦੀ ਕਾਬੂ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਸੇਵਾ ਲਈ ਪਿੰਡ ਛਾਜਲੀ ਦਾ ਫੌਜੀ ਜਵਾਨ ਕਾਰਗਿੱਲ ‘ਚ ਹੋਇਆ ਸ਼ਹੀਦ
ਜਾਣਕਾਰੀ ਅਨੁਸਾਰ ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚੈਕਿੰਗ ਦੀ ਮੁਹਿੰਮ ਆਰੰਭੀ ਹੋਈ ਸੀ। ਇਸੇ ਦੌਰਾਨ ਹੀ ਥਾਣਾ ਮਾਡਲ ਟਾਊਨ ਦੇ ਇੰਚਾਰਜ਼ ਏਐਸਆਈ ਸੂਬਾ ਸਿੰਘ ਵੱਲੋਂ ਜਦੋਂ ਲੀਲਾ ਭਵਨ ਵਿਖੇ ਸਵਿਫ਼ਟ ਡਿਜਾਇਰ ਕਾਰ ਚਾਲਕ ਨੂੰ ਅੱਗੇ ਹੋਕੇ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਉਸ ਨੇ ਏਐਸਆਈ ਸੂਬਾ ਸਿੰਘ ਨੂੰ ਆਪਣੇ ਕਾਰ ਦੇ ਬੋਰਨਟ ਅੱਗੇ ਲਾਕੇ ਕਾਰ ਭਜਾ ਲਈ ਅਤੇ ਸੂਬਾ ਸਿੰਘ ਨੂੰ ਘੜੀਸ ਕੇ ਕਾਫ਼ੀ ਦੂਰ ਤੱਕ ਲੈ ਗਿਆ।
ਇਸੇ ਦੌਰਾਨ ਸੂਬਾ ਸਿੰਘ ਬੂਰੀ ਤਰ੍ਹਾਂ ਸੜਕ ਦੇ ਡਿੱਗ ਗਏ ਅਤੇ ਉਨ੍ਹਾਂ ਦੀ ਪੱਗ ਵੀ ਲਹਿ ਗਈ। ਡਿੱਗਣ ਤੇ ਹੀ ਕਾਰ ਦਾ ਟਾਇਰ ਉਨ੍ਹਾਂ ਦੇ ਪੈਰ ਉੱਪਰ ਦੀ ਲੰਘ ਗਿਆ, ਜਿਸ ਕਾਰਨ ਉਹ ਜਖ਼ਮੀ ਹੋ ਗਿਆ ਅਤੇ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਏਐਸਆਈ ਸੂਬਾ ਸਿੰਘ ਨੂੰ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਨ੍ਹਾਂ ਦੇ ਪੈਰ ’ਚ ਫੈਰਕਚਰ ਸਾਹਮਣੇ ਆਇਆ। ਡਾਕਟਰਾਂ ਵੱਲੋਂ ਉਨ੍ਹਾਂ ਦੇ ਪੈਰ ਅਤੇ ਲੱਤ ਤੇ ਪਲੱਸਤਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। (Patiala News)
ਲੋਕਾਂ ਨੇ ਕੀਤੀ ਸੀ ਹੁੱਲੜਬਾਜੀ ਦੀ ਸ਼ਿਕਾਇਤ : ਏਐਸਆਈ ਸੂਬਾ ਸਿੰਘ | Patiala News
ਹਸਪਤਾਲ ਵਿਖੇ ਦਾਖਲ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਕੁਝ ਨੌਜਵਾਨ ਕਾਰ ’ਚ ਉੱਚੀ ਉੱਚੀ ਸਪੀਕਰ ਲਾਕੇ ਹੁੱਲੜਬਾਜੀ ਕਰਦੇ ਘੁੰਮ ਰਹੇ ਹਨ। ਜਦੋਂ ਉਹ ਉਨ੍ਹਾਂ ਨੂੰ ਪੁੱਛਣ ਤੇ ਰੋਕਣ ਲਈ ਗਿਆ ਤਾ ਕਾਰ ਚਾਲਕ ਨੇ ਰੁਕਣ ਦੀ ਥਾਂ ਉਸਦੇ ਅੱਗੇ ਕਰਕੇ ਗੱਡੀ ਭਜਾ ਲਈ ਅਤੇ ਕਾਫ਼ੀ ਦੂਰ ਤੱਕ ਘਸੀਟਣ ਤੇ ਹੇਠਾਂ ਡਿੱਗ ਗਿਆ। ਸੂਬਾ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਨਿਭਾ ਰਿਹਾ ਸੀ, ਪਰ ਸਰਾਰਤੀ ਅਨਸਰ ਨੂੰ ਕੋਈ ਡਰ ਸੀ, ਜਿਸ ਕਾਰਨ ਹੀ ਉਸ ਵੱਲੋਂ ਅਜਿਹਾ ਕੀਤਾ ਗਿਆ। (Patiala News)
ਹਰਿਆਣਾ ਦੀ ਗੱਡੀ, ਜਾਂਚ ਜਾਰੀ : ਡੀਐਸਪੀ | Patiala News
ਇੱਧਰ ਡੀਐਸਪੀ ਹੇਮੰਤ ਸ਼ਰਮਾ ਦਾ ਕਹਿਣਾ ਹੈ ਕਿ ਉਕਤ ਗੱਡੀ ਤੇ ਦੋਂ ਤਿੰਨ ਦਿਨਾਂ ਤੋਂ ਨਜ਼ਰ ਸੀ ਕਿ ਹੁੱਲੜਬਾਜੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਭਿਵਾਨੀ ਦੀ ਗੱਡੀ ਟਰੇਸ ਹੋਈ ਹੈ, ਪਰ ਫਿਰ ਵੀ ਉਹ ਕਰਾਸ ਚੈਂਕ ਕਰ ਰਹੇ ਹਨ ਕਿ ਗੱਡੀ ਚਾਲਕ ਕੌਣ ਸੀ। ਉਨ੍ਹਾਂ ਦੱਸਿਆ ਕਿ 307 ਦਾ ਪਰਚਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਸਲਾਖਾ ਪਿੱਛੇ ਸੁੱਟਿਆ ਜਾਵੇਗਾ।