ਦੇਸ਼ ’ਚ 24 ਘੰਟਿਆਂ ’ਚ 35,499 ਨਵੇਂ ਮਾਮਲੇ ਸਾਹਮਣੇ ਆਏ
ਨਵੀਂ ਦਿੱਲੀ (ਏਜੰਸੀ) ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਮਹਾਂਮਾਰੀ ਦੇ 39 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਤੇ ਇਸ ਦੌਰਾਨ 35,499 ਨਵੇਂ ਮਾਮਲੇ ਸਾਹਮਣੇ ਆਏ ਦੇਸ਼ ’ਚ ਐਤਵਾਰ ਨੂੰ 16 ਲੱਖ 11 ਹਜ਼ਾਰ 590 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 50 ਕਰੋੜ 86 ਲੱਖ 64 ਹਜ਼ਾਰ 759 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 35,499 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 19 ਲੱਖ 69 ਹਜ਼ਾਰ 954 ਹੋ ਗਿਆ ਹੈ ਇਸ ਦੌਰਾਨ 39 ਹਜ਼ਾਰ 686 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3 ਕਰੋੜ 11 ਲੱਖ 39 ਹਜ਼ਾਰ 457 ਹੋ ਗਈ ਹੈ।
ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.26 ਫੀਸਦੀ
ਸਰਗਰਮ ਮਾਮਲੇ 4634 ਘੱਟ ਕੇ ਚਾਰ ਲੱਖ ਦੋ ਹਜ਼ਾਰ 188 ਰਹਿ ਗਏ ਹਨ ਇਸ ਦੌਰਾਨ 447 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 28 ਹਜ਼ਾਰ 309 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.26 ਫੀਸਦੀ, ਰਿਕਵਰੀ ਦਰ ਵਧ ਕੇ 97.40 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ