ਨੇਸ਼ ’ਚ ਮੁੰਬਈ ਪੁਲਿਸ ਨੇ ਕਿਹਾ, ਅਮਿਤਾਬ ਬੱਚਨ ਦੇ ਬੰਗਲੇ ’ਚ ਹਨ ਬੰਬ, ਦੋ ਵਿਅਕਤੀ ਗ੍ਰਿਫ਼ਤਾਰ
ਮੁੰਬਈ (ਏਜੰਸੀ)। ਅਮਿਤਾਭ ਬੱਚਨ ਦੇ ਬੰਗਲੇ ਸਮੇਤ ਤਿੰਨ ਹੋਰ ਥਾਵਾਂ ’ਤੇ ਬੰਬ ਹੋਣ ਦੀ ਅਫ਼ਵਾਹ ਫੈਲਾਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਦਰਅਸਲ, ਮੁੰਬਈ ’ਚ ਕੱਲ੍ਹ ਚਾਰ ਥਾਵਾਂ ’ਤੇ ਬੰਬ ਰੱਖਣ ਦੀ ਕਾਲ ਆਈ ਸੀ। ਇਸ ਸਬੰਧੀ ਮੁੰਬਈ ਪੁਲਿਸ ਅਲਰਟ ਹੋ ਗਈ ਸੀ ਮੁੰਬਈ ਪੁਲਿਸ ਨੇ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੇ ਨਾਂਅ ਰਾਜੂ ਕਾਂਗਣੇ ਤੇ ਰਮੇਸ਼ ਸ਼ਿਰਸਾਟ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨਸ਼ੇ ’ਚ ਸਨ ਤੇ ਚਾਰ ਥਾਵਾਂ ’ਤੇ ਬੰਬ ਰੱਖਣ ਦੀ ਜਾਣਕਾਰੀ ਦਿੱਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨਸ਼ੇ ’ਚ ਇਹ ਕਾਲ ਕੀਤੀ ਸੀ ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਦਿੱਤੇ ਗਏ ਬਿਆਨ ’ਚ ਕਿਹਾ ਕਿ ਮੁੰਬਈ ਕਰਾਈਮ ਬ੍ਰਾਂਚ ਦੀ ਕ੍ਰਾਈਮ ਇੰਟੇਲੀਜੈਂਸ ਯੂਨੀ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੇ ਹਾਕਸ ਤੋਂ ਪੁੱਛਗਿੱਛ ਜਾਰੀ ਹੈ।
ਕੀ ਹੈ ਮਾਮਲਾ :
ਪੁਲਿਸ ਨੇ ਅੱਗੇ ਕਿਹਾ , ਪੁਲਿਸ ਨੂੰ ਬੀਤੀ ਰਾਤ ਕਾਲ ਆਈ ਸੀ ਜਿਸ ’ਚ ਮੁੰਬਈ ਦੀਆਂ ਚਾਰ-ਚਾਰ ਵੱਖ ਥਾਵਾਂ ’ਤੇ ਬੰਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਜ਼ਿਕਰਯੋਗ ਹੈ ਕਿ ਮੁੰਬਈ ਦਪਲੲ ਤਿੰਨ ਮੁੱਖ ਥਾਵਾਂ ਰੇਲਵੇ ਸਟੇਸ਼ਨ ਤੇ ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਦੇ ਬੰਗਲੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਹਾਲਾਂਕਿ ਤਲਾਸ਼ੀ ਦੌਰਾਨ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ